ਅਦਿਤੀ ਭਾਟੀਆ | |
---|---|
ਜਨਮ | ਮਹਾਰਾਸ਼ਟਰ, ਭਾਰਤ | 29 ਅਕਤੂਬਰ 1999
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2006–ਹੁਣ |
ਲਈ ਪ੍ਰਸਿੱਧ | ਯੇ ਹੈ ਮੁਹੱਬਤੇਂ |
ਅਦਿਤੀ ਭਾਟੀਆ ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ ਜੋ ਸਟਾਰ ਪਲੱਸ ਦੇ ਯੇ ਹੈ ਮੁਹੱਬਤੇਂ ਵਿੱਚ ਰੂਹੀ ਭੱਲਾ ਦੀ ਭੂਮਿਕਾ ਨਿਭਾਉਣ ਲਈ ਜਾਣੀ ਜਾਂਦੀ ਹੈ।[1]
ਅਦਿਤੀ ਦਾ ਜਨਮ 29 ਅਕਤੂਬਰ 1999 ਨੂੰ ਮਹਾਰਾਸ਼ਟਰ ਵਿੱਚ ਹੋਇਆ ਸੀ।[2][3] ਉਸਨੇ ਮਹਾਰਾਸ਼ਟਰ ਸਟੇਟ ਆਫ ਸੈਕੰਡਰੀ ਐਂਡ ਹਾਇਰ ਸੈਕੰਡਰੀ ਸਿੱਖਿਆ ਬੋਰਡ ਤੋਂ ਆਪਣੀ 2018 ਵਿੱਚ ਪੜ੍ਹਾਈ ਪੂਰੀ ਕੀਤੀ।[4]
ਭਾਟੀਆ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਬਾਲ ਅਦਾਕਾਰ ਵਜੋਂ ਕੀਤੀ ਸੀ, ਜਿਸ ਵਿੱਚ ਵਿਵਾਹ, ਸ਼ੂਟਆਊਟ ਐਟ ਲੋਖੰਡਵਾਲਾ, ਦ ਟ੍ਰੇਨ, ਚਾਂਸ ਪੇ ਡਾਂਸ ਅਤੇ ਸਰਗੋਸ਼ੀਆਂ ਵਰਗੀਆਂ ਵੱਖ ਵੱਖ ਫ਼ਿਲਮਾਂ ਦੀਆਂ ਮਸ਼ਹੂਰੀਆਂ ਵਿੱਚ ਫ਼ੀਚਰ ਹੋਣਾ ਸੀ। [5]
ਸਾਲ 2015 ਵਿੱਚ ਭਾਟੀਆ ਨੇ ਜ਼ੀ ਟੀਵੀ ਦੇ ਤਾਸ਼ਨ-ਏ-ਇਸ਼ਕ ਵਿੱਚ ਬੱਬਲੀ ਤਨੇਜਾ ਦੀ ਭੂਮਿਕਾ ਨਿਭਾਈ ਸੀ। ਸਾਲ 2016 ਤੋਂ 2019 ਤੱਕ ਉਸਨੇ ਸਟਾਰ ਪਲੱਸ ਦੇ ਯੇ ਹੈ ਮੁਹੱਬਤੇਂ ਵਿੱਚ ਰੁਹਾਨਿਕਾ ਧਵਨ ਤੋਂ ਬਾਅਦ ਬਾਲਗ ਰੂਹੀ ਭੱਲਾ ਦੀ ਭੂਮਿਕਾ ਨਿਭਾਈ। ਉਸਨੇ ਕਲਰਜ਼ ਟੀਵੀ ਦੇ ਕਾਮੇਡੀ ਨਾਈਟਸ ਬਚਾਓ ਤਾਜ਼ਾ ਵਿੱਚ ਵੀ ਸ਼ਮੂਲੀਅਤ ਕੀਤੀ। 2018 ਵਿਚ ਉਹ ਕਾਮੇਡੀ ਸਰਕਸ ਵਿਚ ਸ਼ਾਮਿਲ ਹੋਈ।[6] 2019 ਵਿੱਚ ਭਾਟੀਆ ਕਲਰਜ਼ ਟੀਵੀ ਦੇ ਖ਼ਤਰਾ ਖ਼ਤਰਾ ਖ਼ਤਰਾ ਸ਼ੋਅ ਵਿੱਚ ਦਿਖਾਈ ਦਿੱਤੀ।[7]
ਸਾਲ | ਫ਼ਿਲਮ | ਭੂਮਿਕਾ |
---|---|---|
2007 | ਸ਼ੂਟ ਆਉਟ ਏਟ ਲੋਖੰਡਵਾਲਾ | ਏ.ਏ. ਖ਼ਾਨ ਦੀ ਬੇਟੀ |
ਦ ਟ੍ਰੇਨ | ਨਿੱਕੀ | |
2010 | ਚਾਂਸ ਪੇ ਡਾਂਸ | ਸ਼ਨਾਇਆ |
2017 | ਸਰਗੋਸ਼ੀਆਂ | ਪਾਇਲ |
ਸਾਲ | ਸ਼ੋਅ | ਭੂਮਿਕਾ | ਚੈਨਲ |
---|---|---|---|
2004 | ਹੋਮ ਸਵੀਟ ਹੋਮ | ਕਰਿਸ਼ਮਾ | ਜ਼ੀ ਸਮਾਇਲ |
2015 | ਤਾਸ਼ਨ-ਏ-ਇਸ਼ਕ | ਬੱਬਲੀ ਤਨੇਜਾ | ਜ਼ੀ ਟੀਵੀ |
2016–2019 | ਯੇ ਹੈ ਮੁਹੱਬਤੇਂ | ਰੁਹੀ ਭੱਲਾ | ਸਟਾਰ ਪਲੱਸ |
2016 | ਕਾਮੇਡੀ ਨਾਈਟਸ ਬਚਾਓ ਤਾਜ਼ਾ | ਮੁਕਾਬਲੇਬਾਜ਼ | ਕਲਰਜ਼ ਟੀਵੀ |
2018 | ਕਾਮੇਡੀ ਸਰਕਸ | ਸੋਨੀ ਟੀਵੀ | |
2019 | ਖ਼ਤਰਾ ਖ਼ਤਰਾ ਖ਼ਤਰਾ | ਪ੍ਰਤਿਯੋਗੀ | ਕਲਰਜ਼ ਟੀਵੀ |