28°47′44″N 77°02′13″E / 28.795612°N 77.036836°E / 28.795612; 77.036836 (Aditi Mahavidyalaya)
ਅਦਿਤੀ ਮਹਾਵਿਦਿਆਲਿਆ ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਮਹਿਲਾ ਕਾਲਜ ਹੈ। ਇਹ ਦਿੱਲੀ ਅਚੰਡੀ ਰੋਡ, ਬਵਾਨਾ, ਨਵੀਂ ਦਿੱਲੀ, ਭਾਰਤ 'ਚ ਸਥਿਤ ਹੈ।[1] ਇਸ ਦੀ ਸਥਾਪਨਾ 1994 ਵਿਚ ਉੱਚ ਸਿੱਖਿਆ ਦੀ ਸੰਸਥਾ ਵਜੋਂ ਕੀਤੀ ਗਈ ਸੀ।[2]
ਕਾਲਜ ਮੁੱਖ ਤੌਰ 'ਤੇ ਬੈਚਲਰ ਦੀ ਡਿਗਰੀ[3] ਲਈ ਹੇਠ ਦਿੱਤੇ ਕੋਰਸ ਪੇਸ਼ਕਸ਼ ਕਰਦਾ ਹੈ:
ਗਤੀਵਿਧੀਆਂ ਅਤੇ ਸਭਿਆਚਾਰ
[ਸੋਧੋ]
ਕਾਲਜ ਵੱਖ ਵੱਖ ਪ੍ਰੋਗਰਾਮ ਮਨਾਉਂਦਾ ਅਤੇ ਆਯੋਜਿਤ ਕਰਦਾ ਹੈ[4] ਜਿਵੇਂ ਕਿ:
- ਨਵਿਆ - ਇੱਕ ਸਲਾਨਾ ਕਾਲਜ ਰਸਾਲਾ ਜੋ ਵਿਦਿਆਰਥੀਆਂ ਨੂੰ ਆਪਣੇ ਹੁਨਰ ਅਤੇ ਪ੍ਰਤਿਭਾ ਦੇ ਨਾਲ ਆਉਣ ਦੇ ਮੌਕੇ ਪ੍ਰਦਾਨ ਕਰਦਾ ਹੈ।
- ਅਰੋਹੀ - ਬੀ.ਐਲ.ਐਡ ਵਿਭਾਗ ਦੁਆਰਾ ਇੱਕ ਨਿਊਜ਼ਲੈਟਰ ਹੈ।
- ਅਦਿਤੀ-ਸਮਾਚਾਰ - ਹਿੰਦੀ ਪੱਤਰਕਾਰੀ ਦੇ ਵਿਭਾਗ ਦੁਆਰਾ ਇੱਕ ਨਿਊਜ਼ਲੈਟਰ
- ਇਕੁਅਲਟੀ ਓਪਰਚੁਨਟੀ ਸੈੱਲ (ਈ.ਓ.ਸੀ.) - ਇਸਦੀ ਸ਼ੁਰੂਆਤ ਕਈ ਸਾਲ ਪਹਿਲਾਂ ਦਿੱਲੀ ਯੂਨੀਵਰਸਿਟੀ ਨੇ ਸਮਾਜ ਦੇ ਪੱਛੜੇ ਵਰਗਾਂ ਜਿਵੇਂ ਐਸ.ਸੀ., ਐਸ.ਟੀ., ਓ.ਬੀ.ਸੀ. ਅਤੇ ਅਪਾਹਜ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਕੀਤੀ ਸੀ। ਇਸ ਪ੍ਰੋਗਰਾਮ ਦਾ ਉਦੇਸ਼ ਅਕਾਦਮਿਕ ਭਾਈਚਾਰੇ ਨੂੰ ਸੰਵੇਦਨਸ਼ੀਲ ਕਰਨਾ ਹੈ।[5]
- ਸਟੂਡੈਂਟਸ ਯੂਨੀਅਨ - ਕੁਝ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਪੱਧਰ 'ਤੇ ਕਾਲਜ ਦੀ ਨੁਮਾਇੰਦਗੀ ਕਰਨ ਲਈ ਮੈਂਬਰਸ਼ਿਪ ਦੀ ਪੇਸ਼ਕਸ਼ ਕੀਤੀ ਗਈ।
- ਸਲਾਨਾ ਤਿਉਹਾਰ - ਉਤਸਵ - ਕਾਲਜ ਸਾਲਾਨਾ ਤਿਉਹਾਰ (ਉਤਸਵ) ਮਨਾਉਂਦਾ ਹੈ ਜਿਸ ਵਿੱਚ ਵਿਦਿਆਰਥੀ ਹਿੱਸਾ ਲੈਂਦੇ ਹਨ ਅਤੇ ਵੱਖ ਵੱਖ ਪ੍ਰੋਗਰਾਮਾਂ ਜਿਵੇਂ ਕਿ ਨਾਚ ਅਤੇ ਗਾਉਣ ਦੇ ਮੁਕਾਬਲੇ ਕਰਵਾਉਂਦੇ ਹਨ।
- ਫਰੈਸ਼ਰ ਓਰੀਐਂਟੇਸ਼ਨ ਡੇਅ - ਇਸ ਗਤੀਵਿਧੀ ਦੇ ਤਹਿਤ ਨਵੇਂ ਆਉਣ ਵਾਲੇ ਮੁੱਖ ਤੌਰ 'ਤੇ ਪਹਿਲੇ ਸਾਲ ਆਉਣ ਵਾਲੇ ਵਿਦਿਆਰਥੀਆਂ ਦਾ ਕਾਲਜ ਅਤੇ ਪੁਰਾਣੇ ਵਿਦਿਆਰਥੀਆਂ ਦੁਆਰਾ ਸਵਾਗਤ ਕੀਤਾ ਜਾਂਦਾ ਹੈ।
- ਏਡਜ਼, ਤਪਦਿਕ ਅਤੇ ਮਲੇਰੀਆ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਕਾਲਜ ਗਲੋਬਲ ਫੰਡ ਟੂ ਫਾਇਟ ਏਡਜ਼ (ਜੀ.ਐਫ.ਏ.ਟੀ.ਐਮ) ਨਾਲ ਜੁੜਿਆ ਹੋਇਆ ਹੈ।