ਅਨਵਾਰ ਅਹਿਮਦ (ਉਰਦੂ: انوار احمد, ਜਨਮ 11 ਜੂਨ 1947, ਮੁਲਤਾਨ) ਪਾਕਿਸਤਾਨ ਦਾ ਇੱਕ ਉਰਦੂ ਲਘੂ ਕਹਾਣੀ ਲੇਖਕ, ਵਿਦਵਾਨ ਅਤੇ ਸਿੱਖਿਆ ਸ਼ਾਸਤਰੀ ਹੈ। ਵਰਤਮਾਨ ਵਿੱਚ, ਉਹ ਗੁਜਰਾਤ ਯੂਨੀਵਰਸਿਟੀ ਦੇ ਸਿਆਲਕੋਟ ਕੈਂਪਸ ਵਿੱਚ ਡਾਇਰੈਕਟਰ ਜਨਰਲ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹ ਬਹਾਉਦੀਨ ਜ਼ਕਰੀਆ ਯੂਨੀਵਰਸਿਟੀ, ਮੁਲਤਾਨ, ਅਤੇ ਸਰਕਾਰੀ ਕਾਲਜ ਯੂਨੀਵਰਸਿਟੀ ਫੈਸਲਾਬਾਦ ਨਾਲ 35 ਸਾਲਾਂ ਤੋਂ ਵੱਧ ਸਮੇਂ ਤੋਂ ਇੱਕ ਅਧਿਆਪਕ, ਖੋਜਕਰਤਾ ਅਤੇ ਵਿਭਾਗੀ ਮੁਖੀ (ਉਰਦੂ) ਦੇ ਰੂਪ ਵਿੱਚ ਜੁੜੇ ਹੋਏ ਹਨ।
ਉਸਨੇ 17 ਜੂਨ 2011 ਤੋਂ 12 ਦਸੰਬਰ 2012 ਤੱਕ ਰਾਸ਼ਟਰੀ ਭਾਸ਼ਾ ਅਥਾਰਟੀ[1] ਦੇ ਚੇਅਰਮੈਨ ਵਜੋਂ ਕੰਮ ਕੀਤਾ।[2] ਉਸਨੂੰ 2000 ਵਿੱਚ ਉੱਚ ਸਿੱਖਿਆ ਕਮਿਸ਼ਨ ਤੋਂ ਸਰਵੋਤਮ ਅਧਿਆਪਕ ਪੁਰਸਕਾਰ, ਅਤੇ 2009 ਵਿੱਚ ਪਾਕਿਸਤਾਨ ਸਰਕਾਰ ਦੇ ਸਭ ਤੋਂ ਉੱਚੇ ਸਾਹਿਤਕ ਪੁਰਸਕਾਰਾਂ ਵਿੱਚੋਂ ਇੱਕ ਪ੍ਰੈਜ਼ੀਡੈਂਸ਼ੀਅਲ ਪ੍ਰਾਈਡ ਆਫ਼ ਪਰਫਾਰਮੈਂਸ ਪ੍ਰਾਪਤ ਕੀਤਾ।