ਅਨੀਸੁਲ ਹੱਕ | |
---|---|
![]() ਅਨੀਸੁਲ ਹੱਕ 2017 ਵਿਚ | |
ਮੂਲ ਨਾਮ | আনিসুল হক |
ਜਨਮ | ਮਿਤੁਨ 4 ਮਾਰਚ 1965 ਰੰਗਪੁਰ ਜਿਲ੍ਹਾ, ਬੰਗਲਾਦੇਸ਼ |
ਕਿੱਤਾ | ਪੱਤਰਕਾਰ, ਲੇਖਕ, ਸੰਪਾਦਕ |
ਰਾਸ਼ਟਰੀਅਤਾ | ਬੰਗਲਾਦੇਸ਼ੀ |
ਸਿੱਖਿਆ | ਸਿਵਲ ਇੰਜਨੀਅਰ ਵਿਚ ਬੀ.ਐਸ.ਸੀ. |
ਅਲਮਾ ਮਾਤਰ | ਬੁਏਟ |
ਪ੍ਰਮੁੱਖ ਕੰਮ | ਮਾਂ (ਮਾਂ) |
ਪ੍ਰਮੁੱਖ ਅਵਾਰਡ | full list |
ਅਨੀਸੁਲ ਹੱਕ (ਜਨਮ 4 ਮਾਰਚ 1965) ਇੱਕ ਬੰਗਲਾਦੇਸ਼ ਦਾ ਲੇਖਕ, ਸਕ੍ਰੀਨ-ਲੇਖਕ, ਨਾਵਲਕਾਰ, ਨਾਟਕਕਾਰ ਅਤੇ ਪੱਤਰਕਾਰ ਹੈ। ਉਹ ਬੰਗਲਾਦੇਸ਼ ਦੇ ਚੋਟੀ ਉੱਘੇ ਲੇਖਕ ਹਨ। ਉਸਨੇ 2011 ਵਿੱਚ ਬੰਗਲਾ ਅਕਾਦਮੀ ਸਾਹਿਤ ਪੁਰਸਕਾਰ ਹਾਸਿਲ ਕੀਤਾ ਸੀ। [1] ਉਸਦੀ ਸਭ ਤੋਂ ਮਸ਼ਹੂਰ ਰਚਨਾ ਗ਼ੈਰ-ਕਾਲਪਨਿਕ ਨਾਵਲ ਮਾਂ (ਮਾਂ) ਹੈ। ਉਹ ਕਿਸ਼ੋਰ ਆਲੋ ਮੈਗਜ਼ੀਨ ਦਾ ਸੰਪਾਦਕ ਵੀ ਹੈ। ਇਸਦੇ ਇਲਾਵਾ ਉਹ ਫ਼ਿਲਮ ਟੈਲੀਵਿਜ਼ਨ (2012 ਫ਼ਿਲਮ) ਦੇ ਦੋ ਲੇਖਕਾਂ ਵਿੱਚੋਂ ਇੱਕ ਹੈ।
ਹੱਕ ਦਾ ਜਨਮ 1965 ਵਿਚ ਰੰਗਪੁਰ ਵਿਖੇ ਮੋਫ਼ਾਜ਼ਲ ਹੱਕ ਅਤੇ ਅਨਵਰ ਬੇਗ਼ਮ ਦੇ ਘਰ ਹੋਇਆ ਸੀ। ਉਹ ਰੰਗਪੁਰ ਪੀ.ਟੀ.ਆਈ. ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਸੀ। ਉਸਨੇ 1981 ਵਿਚ ਰੰਗਪੁਰ ਜ਼ਿਲਾ ਸਕੂਲ ਤੋਂ ਐਸ.ਐਸ.ਸੀ. ਦੀ ਪ੍ਰੀਖਿਆ ਅਤੇ 1983 ਵਿਚ ਰੰਗਪੁਰ ਕਾਰਮੀਕਲ ਕਾਲਜ ਤੋਂ ਐਚ.ਐਸ.ਸੀ. ਦੀ ਪ੍ਰੀਖਿਆ ਪਾਸ ਕੀਤੀ ਸੀ। ਉਸਨੇ ਬੰਗਲਾਦੇਸ਼ ਯੂਨੀਵਰਸਿਟੀ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੋਜੀ (ਬੁਯੂਟ) ਤੋਂ ਗ੍ਰੈਜੂਏਸ਼ਨ ਕੀਤੀ ਅਤੇ ਸਿਵਲ ਇੰਜੀਨੀਅਰ ਵਜੋਂ ਸਿਖਲਾਈ ਪ੍ਰਾਪਤ ਕੀਤੀ ।
ਹੱਕ ਦੀ ਪੱਤਰਕਾਰੀ ਅਤੇ ਲੇਖਣੀ ਵਿਚ ਪ੍ਰੇਰਣਾ ਉਸਦੀ ਵਿਦਿਆਰਥੀ ਜ਼ਿੰਦਗੀ ਤੋਂ ਸ਼ੁਰੂ ਹੋਈ। ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਉਹ ਇੱਕ ਸਰਕਾਰੀ ਕਰਮਚਾਰੀ ਵਜੋਂ ਸੇਵਾ ਕਰਨ ਲਈ ਸ਼ਾਮਿਲ ਹੋਇਆ, ਪਰ ਸਿਰਫ਼ 15 ਦਿਨਾਂ ਬਾਅਦ ਅਸਤੀਫ਼ਾ ਦੇ ਦਿੱਤਾ। ਇਸ ਦੀ ਬਜਾਏ ਉਸਨੇ ਇੱਕ ਪੱਤਰਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਸਨੇ 2010 ਵਿੱਚ ਆਯੁਵਾ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਲੇਖਣ ਪ੍ਰੋਗਰਾਮ ਵਿੱਚ ਭਾਗ ਲਿਆ ਸੀ। [2] ਇਸ ਵੇਲੇ ਉਹ ਬੰਗਾਲੀ ਭਾਸ਼ਾ ਦੇ ਰੋਜ਼ਾਨਾ ਪ੍ਰਥਮ ਆਲੋ ਦੇ ਸਹਿਯੋਗੀ ਸੰਪਾਦਕ ਅਤੇ ਮਹੀਨਾਵਾਰ ਯੁਵਾ ਮੈਗਜ਼ੀਨ ਕਿਸ਼ੋਰ ਆਲੋ ਦੇ ਸੰਪਾਦਕ ਵਜੋਂ ਕੰਮ ਕਰ ਰਿਹਾ ਹੈ।[3]
ਹੱਕ ਦਾ ਵਿਆਹ ਮਰੀਨਾ ਯਸਮੀਨ ਨਾਲ ਹੋਇਆ, ਉਨ੍ਹਾਂ ਦੀ ਇਕ ਧੀ- ਪਦਿਆ ਪਰਮੀਤਾ ਹੈ।