ਅਨੰਤਾ ਲਾਲ ਸਿੰਘ (ਬੰਗਾਲੀ: অনন্তলাল সিংহ) (1 ਦਸੰਬਰ 1903 — 25 ਜਨਵਰੀ 1979) ਇੱਕ ਭਾਰਤੀ ਕ੍ਰਾਂਤੀਕਾਰੀ ਸੀ। ਉਸਨੇ ਚਿਟਗਾਂਗ ਆਰਮਰੀ ਰੇਡ 1930 ਈ. ਵਿੱਚ ਹਿੱਸਾ ਲਿਆ ਸੀ[1]। ਬਾਅਦ ਵਿੱਚ ਉਸਨੇ ਇੱਕ ਖੱਬੇ-ਪੱਖੀ ਇਨਕਲਾਬੀ ਗਰੁੱਪ, ਇਨਕਲਾਬੀ ਕਮਿਉਨਿਸਟ ਕਾਉਂਸਿਲ ਆਫ਼ ਇੰਡੀਆ, ਦੀ ਸਥਾਪਨਾ ਕੀਤੀ।
ਅਨੰਤਾ ਸਿੰਘ ਦਾ ਜਨਮ ਚਿਟਗਾਂਗ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਗੋਲਪ ਸਿੰਘ ਸੀ। ਉਸ ਦੇ ਪੂਰਵਜ ਪੰਜਾਬੀ ਰਾਜਪੂਤ ਸਨ, ਉਹ ਆਗਰਾ ਤੋਂ ਪਰਵਾਸ ਕਰ ਕੇ ਚਿਟਗਾਂਗ ਚਲੇ ਗਏ। ਇੱਥੇ ਹੀ, ਚਿਟਗਾਂਗ ਮਿਊਂਸੀਪਲ ਸਕੂਲ ਵਿੱਚ, ਉਸ ਦੀ ਮੁਲਾਕਾਤ ਸੂਰੀਆ ਸੈਨ ਨਾਲ ਹੋਈ।