ਅਪਰਨਾ ਬਾਲਨ (ਅੰਗ੍ਰੇਜ਼ੀ: Aparna Balan; ਜਨਮ 9 ਅਗਸਤ 1986) ਕੋਜ਼ੀਕੋਡ, ਕੇਰਲ ਤੋਂ ਇੱਕ ਭਾਰਤੀ ਬੈਡਮਿੰਟਨ ਖਿਡਾਰਨ ਹੈ।[1] ਉਹ ਰਾਸ਼ਟਰੀ ਟੀਮ ਦਾ ਹਿੱਸਾ ਸੀ ਜਿਸ ਨੇ 2010 ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ, 2004, 2006 ਅਤੇ 2010 ਦੱਖਣੀ ਏਸ਼ੀਆਈ ਖੇਡਾਂ ਵਿੱਚ ਵੀ ਸੋਨ ਤਗਮਾ ਜਿੱਤਿਆ ਸੀ। ਉਹ ਮਿਕਸਡ ਡਬਲਜ਼ ਵਿੱਚ 6 ਵਾਰ ਨੈਸ਼ਨਲ ਚੈਂਪੀਅਨ ਅਤੇ ਮਹਿਲਾ ਡਬਲਜ਼ ਵਿੱਚ 3 ਵਾਰ ਨੈਸ਼ਨਲ ਚੈਂਪੀਅਨ ਹੈ। ਉਸਨੇ ਕਈ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ।
2006 ਵਿੱਚ, ਉਸਨੇ ਵੀ. ਦੀਜੂ ਦੇ ਨਾਲ ਸਾਂਝੇਦਾਰੀ ਕਰਦੇ ਹੋਏ ਰਾਸ਼ਟਰੀ ਮਿਕਸਡ ਡਬਲਜ਼ ਦਾ ਖਿਤਾਬ ਜਿੱਤਿਆ।[2] ਉਸੇ ਸਾਲ, ਉਸਨੇ 2006 ਦੀਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਹਿੱਸਾ ਲਿਆ ਅਤੇ ਮਹਿਲਾ ਅਤੇ ਮਿਕਸਡ ਡਬਲਜ਼ ਵਿੱਚ ਦੋ ਚਾਂਦੀ ਦੇ ਤਗਮੇ ਜਿੱਤੇ।[3] 2010 ਦੱਖਣੀ ਏਸ਼ੀਆਈ ਖੇਡਾਂ ਵਿੱਚ, ਬਾਲਨ ਨੇ ਸ਼ਰੂਤੀ ਕੁਰੀਅਨ ਦੇ ਨਾਲ ਮਹਿਲਾ ਡਬਲਜ਼ ਦਾ ਸੋਨ ਅਤੇ ਸਨੇਵ ਥਾਮਸ ਨਾਲ ਮਿਕਸਡ ਡਬਲਜ਼ ਵਿੱਚ ਚਾਂਦੀ ਦਾ ਤਗਮਾ ਜਿੱਤਿਆ।[4]
09 ਅਪ੍ਰੈਲ 2018 ਨੂੰ, ਉਸਨੇ ਸੰਦੀਪ ਐਮ.ਐਸ.[5] ਨਾਲ ਵਿਆਹ ਕੀਤਾ।