ਅਫ਼ਜ਼ਲ ਤੌਸੀਫ਼ | |
---|---|
ਜਨਮ | ਅਫ਼ਜ਼ਲ ਤੌਸੀਫ਼ 18 ਮਈ 1936 ਪਿੰਡ ਕੂਮਕਲਾਂ, ਜ਼ਿਲ੍ਹਾ ਲੁਧਿਆਣਾ, ਪੰਜਾਬ, ਬਰਤਾਨਵੀ ਭਾਰਤ |
ਮੌਤ | 30 ਦਸੰਬਰ 2014 | (ਉਮਰ 86)
ਕਲਮ ਨਾਮ | ਅਫ਼ਜ਼ਲ ਤੌਸੀਫ਼ |
ਕਿੱਤਾ | ਲੇਖਕ, ਕਹਾਣੀਕਾਰ, ਪੱਤਰਕਾਰ |
ਰਾਸ਼ਟਰੀਅਤਾ | ਪਾਕਿਸਤਾਨੀ |
ਸ਼ੈਲੀ | ਕਹਾਣੀ, ਵਾਰਤਕ |
ਪ੍ਰਮੁੱਖ ਕੰਮ | ਟਾਹਲੀ ਮੇਰੇ ਬੱਚੜੇ |
ਅਫ਼ਜ਼ਲ ਤੌਸੀਫ਼ (18 ਮਈ 1936[1] - 30 ਦਸੰਬਰ 2014[2]) ਉਰਦੂ ਅਤੇ ਪੰਜਾਬੀ ਦੀ ਪੰਜਾਬ ਦੇ ਦੋਹੀਂ ਪਾਸੀਂ ਪ੍ਰਸਿੱਧ ਲੇਖਿਕਾ ਅਤੇ ਚਿੰਤਕ ਸੀ।
ਅਫ਼ਜ਼ਲ ਤੌਸੀਫ਼ ਦਾ ਜਨਮ ਜ਼ੁਬੈਦਾ ਬੀਬੀ ਦੀ ਕੁੱਖੋਂ 18 ਮਈ 1936 ਨੂੰ ਨਾਨਕਾ ਪਿੰਡ ਕੂਮਕਲਾਂ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਚੌਧਰੀ ਮਹਿੰਦੀ ਖਾਂ ਸੀ। ਉਸ ਦਾ ਜੱਦੀ ਪਿੰਡ ਸਿੰਬਲੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ। ਉਸ ਦਾ ਦਾਦਾ ਗੁਲਾਮ ਗੌਂਸ ਤੇ ਦਾਦੇ ਦਾ ਭਰਾ ਫਤਹਿ ਖਾਂ 30 ਘੁਮਾਂ ਦੇ ਮਾਲਕ ਸਨ।[1] ਗੁਲਾਮ ਗੌਂਸ ਦੇ ਤਿੰਨ ਮੁੰਡੇ ਨਿਆਮਤ ਖਾਂ, ਫੱਜਲ ਮੁਹੰਮਦ ਤੇ ਮਹਿੰਦੀ ਖਾਂ ਸਨ। ਅਫ਼ਜ਼ਲ ਤੌਸੀਫ਼ ਦਾ ਬਾਪ ਮਹਿੰਦੀ ਖਾਂ ਕੋਇਟੇ ਪੁਲਿਸ ਅਫ਼ਸਰ ਸੀ। ਸੰਤਾਲੀ ਦੇ ਦੰਗਿਆਂ ਸਮੇਂ ਮਹਿੰਦੀ ਖਾਂ ਪਿੰਡੋਂ ਬਾਹਰ ਗਏ ਹੋਣ ਕਰ ਕੇ ਬੱਚ ਗਏ। ਅਫ਼ਜ਼ਲ ਤੌਸੀਫ਼ ਵੀ ਆਪਣੀ ਮਾਂ ਨਾਲ ਲਾਹੌਰ ਚਲੀ ਗਈ ਸੀ।[1]
ਉਸਨੇ ਗੌਰਮਿੰਟ ਕਾਲਜ ਲਾਹੌਰ ਤੋਂ ਤਾਲੀਮ ਹਾਸਲ ਕੀਤੀ ਅਤੇ ਐਜੂਕੇਸ਼ਨ ਕਾਲਜ ਲਾਹੌਰ ਵਿੱਚ ਪ੍ਰੋਫ਼ੈਸਰ ਰਹੀ; ਉਥੋਂ ਈ ਰਿਟਾਇਰ ਹੋਈ। ਅਫ਼ਜ਼ਲ ਤੌਸੀਫ਼ ਨੇ 1970 ਦੇ ਦਹਾਕੇ ਵਿੱਚ ਉਰਦੂ ਵਿੱਚ ਲਿਖਣ ਲੱਗੀ। ਮਗਰੋਂ ਪੰਜਾਬੀ ਵੱਲ ਆ ਗਈ।
ਅਫ਼ਜ਼ਲ ਤੌਸੀਫ਼ ਨੇ ਕਹਾਣੀ, ਨਾਵਲਿਟ, ਜੀਵਨੀ ਆਦਿ ਵਿਧਾਵਾਂ ਦੇ ਇਲਾਵਾ ਰਾਜਸੀ ਤੇ ਸਮਾਜੀ ਮਸਲਿਆਂ ਬਾਰੇ ਖੂਬ ਲਿਖਿਆ ਹੈ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)