ਅਰੁਣ ਬਾਲਕ੍ਰਿਸ਼ਨ ਕੋਲਟਕਰ (ਮਰਾਠੀ: अरुण बालकृष्ण कोलटकर) (1 ਨਵੰਬਰ 1932 - 25 ਸਤੰਬਰ 2004) ਇੱਕ ਭਾਰਤੀ ਕਵੀ ਸੀ,[1] ਜਿਸਨੇ ਮਰਾਠੀ ਅਤੇ ਅੰਗਰੇਜ਼ੀ ਦੋਵਾਂ ਵਿੱਚ ਲਿਖਿਆ। ਉਸਦੀਆਂ ਕਵਿਤਾਵਾਂ ਰੋਜ਼ ਦੇ ਕਈ ਮਾਮਲਿਆਂ ਵਿੱਚ ਹਾਸਾ-ਮਜ਼ਾਕ ਭਾਲ ਲੈਂਦੀਆਂ ਸਨ। ਉਸਨੇ ਰਣਜੀਤ ਹੋਸਕੋਟ ਸਮੇਤ ਆਧੁਨਿਕ ਭਾਰਤੀ ਕਵੀਆਂ ਉੱਤੇ ਡੂੰਘਾ ਪ੍ਰਭਾਵ ਪਾਇਆ। ਅੰਗਰੇਜ਼ੀ ਕਵਿਤਾ ਦੇ ਉਸਦੇ ਪਹਿਲੇ ਸੰਗ੍ਰਹਿ, ਜੇਜੂਰੀ ਨੇ 1977 ਵਿੱਚ ਰਾਸ਼ਟਰਮੰਡਲ ਲੇਖਕਾਂ ਦਾ ਪੁਰਸਕਾਰ ਜਿੱਤਿਆ।[2] ਉਸ ਦੇ ਮਰਾਠੀ ਕਾਵਿ ਸੰਗ੍ਰਹਿ ਭੀਜਕੀ ਵਹੀ ਨੇ 2005 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ। ਅਰਵਿੰਦ ਕ੍ਰਿਸ਼ਨ ਮਹਿਰੋਤਰਾ ਦੁਆਰਾ ਸੰਪਾਦਿਤ ਅੰਗਰੇਜ਼ੀ ਦੀਆਂ ਸਮੂਹਿਕ ਕਵਿਤਾਵਾਂ, ਦਾ ਇੱਕ ਸੰਗ੍ਰਹਿ ਬ੍ਰਿਟੇਨ ਵਿੱਚ ਬਲੱਡੈਕਸ ਬੁੱਕਸ ਦੁਆਰਾ 2010 ਵਿੱਚ ਪ੍ਰਕਾਸ਼ਤ ਹੋਇਆ ਸੀ। ਉਸਨੂੰ ਆਪਣੀ ਕਵਿਤਾ "ਜੇਜੂਰੀ" ਲਈ ਰਾਸ਼ਟਰਮੰਡਲ ਕਵਿਤਾ ਇਨਾਮ ਨਾਲ ਸਨਮਾਨਤ ਕੀਤਾ ਗਿਆ। ਜੇਜੇ ਸਕੂਲ ਆਫ਼ ਆਰਟ ਦੇ ਕਲਾਕਾਰ ਵਜੋਂ ਸਿਖਲਾਈ ਯਾਫਤਾ, ਉਹ ਇੱਕ ਉੱਘਾ ਗ੍ਰਾਫਿਕਸ ਡਿਜ਼ਾਈਨਰ ਵੀ ਸੀ। 'ਬੱਸ' ਮਹਾਂਕਾਵਿ ਜੇਜੁਰੀ ਦੀ ਇੱਕ ਵਧੀਆ ਕਵਿਤਾ ਹੈ। ਇਸ ਕਵਿਤਾ ਵਿੱਚ ਕਵੀ ਮਹਾਰਾਸ਼ਟਰ ਵਿੱਚ ਸਟੇਟ ਟ੍ਰਾਂਸਪੋਰਟ ਬੱਸ ਦੁਆਰਾ ਆਪਣੀ ਯਾਤਰਾ ਬਾਰੇ ਦੱਸਦਾ ਹੈ। ਕਵੀ ਅਤੇ ਹੋਰ ਸ਼ਰਧਾਲੂ ਖੰਡੋਬਾ ਪ੍ਰਭੂ ਦੇ ਮੰਦਰ ਦੇ ਦਰਸ਼ਨ ਕਰਨ ਲਈ ਜੇਜੁਰੀ ਜਾ ਰਹੇ ਹਨ।
ਕੋਲਟਕਰ ਦਾ ਜਨਮ ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ ਹੋਇਆ ਸੀ, ਜਿੱਥੇ ਉਸਦੇ ਪਿਤਾ ਤਾਤਿਆ ਕੋਲਟਕਰ ਸਿੱਖਿਆ ਵਿਭਾਗ ਵਿੱਚ ਇੱਕ ਅਧਿਕਾਰੀ ਸਨ। ਉਹ ਆਪਣੇ ਚਾਚੇ ਦੇ ਪਰਿਵਾਰ ਦੇ ਨਾਲ, ਇੱਕ ਰਵਾਇਤੀ ਪੁਰਸ਼ਵਾਦੀ ਸੰਯੁਕਤ ਹਿੰਦੂ ਪਰਿਵਾਰ ਵਿੱਚ ਪਲਿਆ ਸੀ। ਉਸਨੇ ਆਪਣੇ ਨੌਂ ਕਮਰਿਆਂ ਵਾਲੇ ਘਰ ਨੂੰ "ਤਾਸ਼ ਦਾ ਘਰ'' ਦੱਸਿਆ ਹੈ। ਜ਼ਮੀਨ 'ਤੇ ਇੱਕ ਕਤਾਰ ਵਿੱਚ ਪੰਜ, ਪਹਿਲੀ ਛੱਤ ਤੇ ਤਿੰਨ ਅਤੇ ਤੀਸਰੀ ਮੰਜ਼ਿਲ 'ਤੇ ਇੱਕ ਹੋਰ।[3] ਫਰਸ਼ਾਂ ਨੂੰ "ਹਰ ਹਫ਼ਤੇ ਗਊ ਦੇ ਗੋਬਰ ਦੇ ਨਾਲ ਲਿੱਪਣਾ" ਪੈਂਦਾ ਸੀ।
ਉਹ ਕੋਹਲਾਪੁਰ ਦੇ ਰਾਜਰਾਮ ਹਾਈ ਸਕੂਲ ਵਿੱਚ ਪੜ੍ਹਿਆ, ਜਿੱਥੇ ਮਰਾਠੀ ਪੜ੍ਹਾਈ ਦਾ ਮਾਧਿਅਮ ਸੀ। 1949 ਵਿੱਚ ਗ੍ਰੈਜੂਏਸ਼ਨ ਤੋਂ ਬਾਅਦ, ਆਪਣੇ ਪਿਤਾ ਦੀਆਂ ਇੱਛਾਵਾਂ ਦੇ ਉਲਟ, ਉਹ ਗੁਲਬਰਗਾ ਦੇ ਐਸਬੀ ਕਾਲਜ ਆਫ਼ ਆਰਟਸ, ਵਿੱਚ ਦਾਖਲ ਹੋ ਗਿਆ, ਜਿਥੇ ਉਸ ਦਾ ਬਚਪਨ ਦਾ ਦੋਸਤ ਬਾਬੂਰਾਓ ਸਾਦਵੇਕਰ ਦਾਖਲ ਸੀ। ਉਸਦੇ ਕਾਲਜ ਦੇ ਸਾਲ ਰਸਮੀ ਅਤੇ ਅਧਿਆਤਮਕ ਸਿੱਖਿਆ ਦੇ ਰਹੱਸਮਈ ਪੜਾਅ ਸਨ। ਅਤੇ ਉਸਨੇ 1957 ਵਿੱਚ ਗ੍ਰੈਜੂਏਸ਼ਨ ਕੀਤਾ।