ਅਸੋਕਾਮਿਤ੍ਰਾਨ (22 ਸਤੰਬਰ 1931 - 23 ਮਾਰਚ 2017) ਜਗਦੀਸਾ ਤਿਆਗਰਾਜਨ ਦੇ ਕਲਮੀ ਨਾਮ ਨਾਲ ਇੱਕ ਭਾਰਤੀ ਲੇਖਕ ਸੀ ਜਿਸ ਨੂੰ ਤਾਮਿਲ ਸਾਹਿਤ ਦੀਆਂ ਆਜ਼ਾਦ ਭਾਰਤ ਦੀਆਂ ਬਹੁਤ ਹੀ ਪ੍ਰਭਾਵਸ਼ਾਲੀ ਹਸਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸਨੇ ਆਪਣੇ ਲੰਬੇ ਸਾਹਿਤਕ ਜੀਵਨ ਦੀ ਸ਼ੁਰੂਆਤ ਇਨਾਮ ਜੇਤੂ ਨਾਟਕ "ਅੰਬਿਨ ਪੇਰਸੁ" ਨਾਲ ਕੀਤੀ ਅਤੇ ਦੋ ਸੌ ਤੋਂ ਵੱਧ ਨਿੱਕੀਆਂ ਕਹਾਣੀਆਂ, ਅਤੇ ਇੱਕ ਦਰਜਨ ਛੋਟੇ ਨਾਵਲ ਅਤੇ ਨਾਵਲ ਲਿਖੇ।[1] ਇੱਕ ਪ੍ਰਸਿੱਧ ਲੇਖਕ ਅਤੇ ਆਲੋਚਕ, ਉਹ ਸਾਹਿਤਕ ਰਸਾਲੇ "ਕਨੈਆਲੀ" ਦਾ ਸੰਪਾਦਕ ਸੀ। ਉਸਨੇ 200 ਤੋਂ ਵੱਧ ਨਿੱਕੀਆਂ ਕਹਾਣੀਆਂ, ਅੱਠ ਨਾਵਲ, ਲਗਪਗ 15 ਛੋਟੇ ਨਾਵਲਾਂ ਤੋਂ ਇਲਾਵਾ ਹੋਰ ਵਾਰਤਕ ਲਿਖਤਾਂ ਵੀ ਲਿਖੀਆਂ ਹਨ। ਉਸ ਦੀਆਂ ਬਹੁਤੀਆਂ ਰਚਨਾਵਾਂ ਦਾ ਹਿੰਦੀ, ਮਲਿਆਲਮ ਅਤੇ ਤੇਲਗੂ ਸਮੇਤ ਅੰਗਰੇਜ਼ੀ ਅਤੇ ਹੋਰ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।[2]
1931 ਵਿੱਚ ਸਿਕੰਦਰਬਾਦ ਵਿੱਚ ਜਨਮੇ, ਅਸ਼ੋਕਮਿਤ੍ਰਨ ਨੇ ਆਪਣੀ ਜ਼ਿੰਦਗੀ ਦੇ ਪਹਿਲੇ ਵੀਹ ਸਾਲ ਉਥੇ ਬਿਤਾਏ।[3] ਉਸਦਾ ਅਸਲ ਨਾਮ ਜਗਦੀਸਾ ਤਿਆਗਾਰਾਜਨ ਸੀ।[4] ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਆਪਣੇ ਪਿਤਾ ਦੇ ਦੋਸਤ, ਫਿਲਮ ਨਿਰਦੇਸ਼ਕ ਐਸਐਸਵਾਸਨ ਦੇ ਵਾਸਨ ਦੇ ਜੈਮੀਨੀ ਸਟੂਡੀਓਜ਼ ਵਿੱਚ ਕੰਮ ਕਰਨ ਲਈ ਆਉਣ ਦੇ ਸੱਦੇ ਦੇ ਬਾਅਦ 1952 ਵਿੱਚ ਚੇਨਈ ਚਲਾ ਗਿਆ। ਉਸਨੇ ਜੈਮੀਨੀ ਸਟੂਡੀਓਜ਼ ਵਿੱਚ ਇੱਕ ਦਹਾਕੇ ਤੋਂ ਵੱਧ ਸਮੇਂ ਲਈ ਕੰਮ ਕੀਤਾ।[5] ਉਥੇ ਕੰਮ ਕਰਦਿਆਂ ਉਹ ਅਕਸਰ ਫਿਲਮ ਇੰਡਸਟਰੀ ਵਿੱਚ ਕੰਮ ਕਰ ਰਹੇ ਲੋਕਾਂ ਲਈ ਇੱਕ "ਅਣਅਧਿਕਾਰਤ ਲਿਖਾਰੀ" (ਉਸਦੇ ਆਪਣੇ ਸ਼ਬਦਾਂ ਵਿੱਚ) ਕੰਮ ਕਰਦਾ ਸੀ, ਅਤੇ ਕਹਿੰਦਾ ਸੀ ਕਿ ਉਸਦੇ ਯਤਨਾਂ ਵਿੱਚ "ਕਰਜ਼ੇ ਅਤੇ ਤਨਖਾਹ ਦੀਆਂ ਅਦਾਇਗੀਆਂ ਲਈ ਦਿਲ ਝੰਜੋੜ ਦੇਣ ਵਾਲੀਆਂ ਅਪੀਲਾਂ ਲਿਖਣਾ" ਸ਼ਾਮਲ ਸੀ।[2] ਉਸਨੇ ਇਲਸਟ੍ਰੇਟਿਡ ਵੀਕਲੀ ਆਫ਼ ਇੰਡੀਆ ਦੇ ਕਾਲਮਾਂ ਦੇ ਇੱਕ ਸਮੂਹ ਵਿੱਚ ਫਿਲਮ ਉਦਯੋਗ ਵਿੱਚ ਕੰਮ ਕਰਨ ਵੇਲੇ ਆਪਣੇ ਤਜ਼ਰਬਿਆਂ ਬਾਰੇ ਵੀ ਲਿਖਣਾ ਅਰੰਭ ਕੀਤਾ; ਇਹ ਕਾਲਮ ਬਾਅਦ ਵਿੱਚ ਉਸਦੀ ਕਿਤਾਬ, ਮਾਈ ਯੀਅਰਸ ਵਿਦ ਬੌਸ (ਕਈ ਵਾਰ ਫ਼ੋਰਟੀਨ ਈਅਰਜ਼ ਵਿਦ ਬੌਸ ਦੇ ਤੌਰ ਤੇ ਅਨੁਵਾਦ) ਬਣ ਗਈ। ਜਿਸ 'ਬੌਸ' ਦਾ ਜ਼ਿਕਰ ਕੀਤਾ ਗਿਆ ਸੀ, ਉਹ ਜੈਮੀਨੀ ਸਟੂਡੀਓਜ਼ ਦਾ ਮਾਲਕ ਐਸ ਐਸ ਵਾਸਨ ਸੀ।
ਇਥੇ ਉਸ ਦੇ ਤਜ਼ਰਬੇ ਅਤੇ ਤਾਮਿਲ ਫਿਲਮਾਂ ਵਿੱਚ ਕੰਮ ਕਰਦੇ ਲੋਕਾਂ ਨਾਲ ਉਸ ਦੀਆਂ ਗੱਲਬਾਤਾਂ ਨੇ ਬਾਅਦ ਵਿੱਚ ਉਸ ਦੀ ਕਿਤਾਬ "ਮਾਈ ਈਅਰਜ਼ ਵਿਦ ਬੌਸ" ਦਾ ਰੂਪ ਧਾਰਨ ਕਰ ਲਿਆ। 1966 ਵਿਚ, ਉਸਨੇ ਫਿਲਮ ਇੰਡਸਟਰੀ ਵਿੱਚ ਆਪਣਾ ਕੰਮ ਛੱਡ ਦਿੱਤਾ, ਅਤੇ ਬਾਅਦ ਵਿੱਚ ਕਿਹਾ ਹੈ ਕਿ ਉਸ ਨੂੰ ਮਹਿਸੂਸ ਹੋਇਆ ਕਿ ਉਸ ਨੂੰ "ਉਸ ਸਿਸਟਮ ਨਾਲ ਨਹੀਂ ਚੱਲਣਾ ਚਾਹੀਦਾ ਜਿਸ ਵਿੱਚ ਅਸਮਾਨਤਾਵਾਂ ਸਨ।"[2]