ਆਸ਼ੀ ਸਿੰਘ | |
---|---|
![]() | |
ਜਨਮ | ਆਸ਼ੀ ਸਿੰਘ 12 ਅਗਸਤ 1997 |
ਰਾਸ਼ਟਰੀਅਤਾ | ਭਾਰਤ |
ਸਿੱਖਿਆ | MVM Educational Campus, ਮੁੰਬਈ |
ਪੇਸ਼ਾ | ਅਦਾਕਾਰਾ, ਡਾਂਸ ਕਲਾਕਾਰ |
ਸਰਗਰਮੀ ਦੇ ਸਾਲ | 2015–ਵਰਤਮਾਨ |
ਕੱਦ | 1.58 m (5 ft 2 in) |
ਆਸ਼ੀ ਸਿੰਘ (ਜਨਮ 12 ਅਗਸਤ, 1997) ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ ਜਿਸ ਨੇ 2015 ਵਿੱਚ ਅਭਿਨੇਤਰੀ ਦੇ ਤੌਰ 'ਤੇ ਕਰੀਅਰ ਕੀ ਸ਼ੁਰੂਆਤ ਕੀ। ਵੀ ਚੈਨਲ ਉੱਤੇ ਸਿਕਰਟ ਡਾਇਰੀ, ਜਿਸ ਵਿੱਚ ਮੁੱਖ ਹੀਰੋਇਨ ਦੀ ਦੋਸਤ ਦੀ ਭੂਮਿਕਾ ਨਿਭਾਈ ਸੀ। ਵਰਤਮਾਨ ਵਿੱਚ ਉਹ ਸੋਨੀ ਇੰਟਰਟੇਨਮੈਂਟ ਟੈਲੀਵਿਜਨ (ਭਾਰਤ) ਉੱਤੇ[1] ਨੈਨਾ ਅਗਰਵਾਲ ਦੀ ਭੂਮਿਕਾ ਵਿੱਚ, ਟੈਲੀਵਿਜ਼ਨ ਸੀਰੀਜ਼ ਯੇ ਉਨ ਦਿਨੋ ਕੀ ਬਾਤ ਹੈ ਵਿੱਚ ਦਿੱਖੀ।[2]
ਆਸ਼ੀ ਸਿੰਘ ਨੇ 2015 ਵਿੱਚ ਸੀਕ੍ਰੇਟ ਡਾਇਰੀਜ਼: ਦਿ ਹਿਡਨ ਚੈਪਟਰਜ਼ ਸ਼ੋਅ ਰਾਹੀਂ ਟੈਲੀਵਿਜ਼ਨ ਵਿੱਚ ਆਪਣੀ ਸ਼ੁਰੂਆਤ ਕੀਤੀ। ਉਸਨੂੰ ਗੁਮਰਾਹ, ਕ੍ਰਾਈਮ ਪੈਟਰੋਲ ਅਤੇ ਸਾਵਧਾਨ ਇੰਡੀਆ ਵਿੱਚ ਵੀ ਦੇਖਿਆ ਗਿਆ ਸੀ।[3] ਉਸਨੇ ਕੈਦੀ ਬੈਂਡ ਵਿੱਚ ਜੇਲ੍ਹਰ ਦੀ ਧੀ ਦੇ ਰੂਪ ਵਿੱਚ ਇੱਕ ਛੋਟੀ ਜਿਹੀ ਭੂਮਿਕਾ ਨਿਭਾਈ।
2017 ਵਿੱਚ, ਉਸਨੂੰ SET ਇੰਡੀਆ ਦੇ ਯੇ ਉਨ ਦਿਨੋਂ ਕੀ ਬਾਤ ਹੈ ਵਿੱਚ ਰਣਦੀਪ ਰਾਏ ਦੇ ਨਾਲ ਨੈਨਾ ਅਗਰਵਾਲ ਦੀ ਮੁੱਖ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਸੀ। ਇਹ ਸ਼ੋਅ ਅਗਸਤ 2019 ਤੱਕ ਸਫਲਤਾਪੂਰਵਕ ਚੱਲਿਆ।
ਜੁਲਾਈ 2020 ਵਿੱਚ, ਅਵਨੀਤ ਕੌਰ ਵੱਲੋਂ ਸਿਹਤ ਦੇ ਆਧਾਰ 'ਤੇ ਸ਼ੋਅ ਛੱਡਣ ਤੋਂ ਬਾਅਦ,[4] ਆਸ਼ੀ ਨੇ ਸੋਨੀ ਸਬ ਦੇ ਅਲਾਦੀਨ - ਨਾਮ ਤੋ ਸੁਨਾ ਹੋਵੇਗਾ ਵਿੱਚ ਸਿਧਾਰਥ ਨਿਗਮ ਦੇ ਨਾਲ ਯਾਸਮੀਨ ਦੀ ਭੂਮਿਕਾ ਨਿਭਾਈ।[5]
2021 ਤੋਂ, ਉਹ ਜ਼ੀ ਟੀਵੀ ਦੇ ਮੀਤ: ਬਦਲੇਗੀ ਦੁਨੀਆ ਕੀ ਰੀਤ ਵਿੱਚ ਸ਼ਗੁਨ ਪਾਂਡੇ ਦੇ ਨਾਲ ਮੀਤ ਹੁੱਡਾ ਦੇ ਰੂਪ ਵਿੱਚ ਦਿਖਾਈ ਦੇ ਰਹੀ ਹੈ।[6]
ਸਾਲ | ਸ਼ੋਅ | ਭੂਮਿਕਾ | ਚੇਂਨਲ | ਸਹਿ ਕਲਾਕਾਰ |
---|---|---|---|---|
2015 | ਸਿਕਰਟ ਡਾਇਰੀ | ਮੁੱਖ ਹੀਰੋਇਨ ਦੀ ਦੋਸਤ | ਵੀ ਚੇਂਨਲ | |
2017 | ਯੇ ਉਨ ਦਿਨੋ ਕੀ ਬਾਤ ਹੈ [7] | ਨੈਨਾ ਅਗਰਵਾਲ | ਸੋਨੀ ਇੰਟਰਟੇਨਮੈਂਟ ਟੈਲੀਵਿਜਨ (ਭਾਰਤ) | ਰਣਦੀਪ ਰਾਏ |