ਨਵਾਬ ਮੁਹੰਮਦ ਇਫ਼ਤਿਖ਼ਾਰ ਅਲੀ ਖ਼ਾਨ ਪਟੌਦੀ, ਬਹੁਤ ਵਾਰੀ ਆਈਏਕੇ ਪਟੌਦੀ (16 ਮਾਰਚ 1910 - 5 ਜਨਵਰੀ 1952), ਇੱਕ ਭਾਰਤੀ ਰਾਜਕੁਮਾਰ ਅਤੇ ਕ੍ਰਿਕਟ ਖਿਡਾਰੀ ਸੀ।
ਉਹ 1946 ਵਿੱਚ ਇੰਗਲੈਂਡ ਦੇ ਦੌਰੇ ਦੌਰਾਨ ਭਾਰਤ ਦੀ ਰਾਸ਼ਟਰੀ ਕ੍ਰਿਕਟ ਟੀਮ ਦਾ ਕਪਤਾਨ ਸੀ। ਉਸਦਾ ਪੁੱਤਰ ਮਨਸੂਰ, ਪਟੌਦੀ ਜੂਨੀਅਰ ਨਵਾਬ ਵਜੋਂ ਜਾਣਿਆ ਜਾਂਦਾ ਹੈ, ਨੇ ਵੀ ਬਾਅਦ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨੀ ਵੀ ਕੀਤੀ।
ਉਸਨੇ 1932 ਅਤੇ 1934 ਵਿੱਚ ਇੰਗਲੈਂਡ ਟੀਮ ਲਈ ਟੈਸਟ ਕ੍ਰਿਕਟ ਵੀ ਖੇਡੀ, ਜਿਸ ਕਰਕੇ ਉਹ ਦੋ ਦੇਸ਼ਾਂ ਲਈ ਟੈਸਟ ਕ੍ਰਿਕਟ ਖੇਡਣ ਵਾਲ਼ੇ ਕੁਝ ਕ੍ਰਿਕਟਰਾਂ ਵਿੱਚੋਂ ਇੱਕ ਬਣ ਗਿਆ, ਦਰਅਸਲ ਭਾਰਤ ਅਤੇ ਇੰਗਲੈਂਡ ਦੋਵਾਂ ਲਈ ਖੇਡਣ ਵਾਲ਼ਾ ਇੱਕੋ ਇੱਕ ਟੈਸਟ ਕ੍ਰਿਕਟਰ ਬਣ ਗਿਆ। [1] ਉਸਨੇ ਕੁੱਲ ਛੇ ਟੈਸਟ ਖੇਡੇ, ਤਿੰਨ ਭਾਰਤ ਦੇ ਕਪਤਾਨ ਵਜੋਂ ਅਤੇ ਤਿੰਨ ਇੰਗਲੈਂਡ ਲਈ। [2]
ਪਟੌਦੀ 1917 ਤੋਂ 1947 ਤੱਕ ਬ੍ਰਿਟਿਸ਼ ਰਾਜ ਦੌਰਾਨ ਪਟੌਦੀ ਰਿਆਸਤ ਦਾ ਹੁਕਮਰਾਨ ਨਵਾਬ ਸੀ। ਰਾਜ ਦੇ ਸੁਤੰਤਰ ਭਾਰਤ ਵਿੱਚ ਲੀਨ ਹੋਣ ਤੋਂ ਬਾਅਦ, ਉਸਨੂੰ ਇੱਕ ਪਰਿਵੀ ਪਰਸ, ਕੁਝ ਵਿਸ਼ੇਸ਼ ਅਧਿਕਾਰ ਅਤੇ ਭਾਰਤ ਸਰਕਾਰ ਦੁਆਰਾ ਪਟੌਦੀ ਦੇ ਨਵਾਬ ਦੀ ਉਪਾਧੀ ਦੀ ਵਰਤੋਂ ਕਰਨ ਦਿੱਤੀ ਗਈ ਸੀ, ਜੋ ਉਸਨੇ 1952 ਵਿੱਚ ਆਪਣੀ ਮੌਤ ਤੱਕ ਬਰਕਰਾਰ ਰੱਖੀ।
ਇਫ਼ਤਿਖ਼ਾਰ ਅਲੀ ਖ਼ਾਨ ਦਾ ਜਨਮ ਦਿੱਲੀ ਦੇ ਪਟੌਦੀ ਹਾਊਸ ਵਿਖੇ ਪਟੌਦੀ ਦੇ ਨਵਾਬਾਂ ਦੇ ਪਰਿਵਾਰ ਵਿੱਚ ਹੋਇਆ ਸੀ। ਦਿੱਲੀ ਦੇ ਨੇੜੇ 53 ਵਰਗ ਮੀਲ ਗੈਰ-ਸਲਾਮੀ ਰਿਆਸਤ, ਮੌਜੂਦਾ ਭਾਰਤ ਦੇ ਹਰਿਆਣਾ ਰਾਜ ਵਿੱਚ ਸਥਿਤ ਹੈ। ਪਟੌਦੀ ਪਰਿਵਾਰ ਆਪਣੇ ਮੂਲ ਫੈਜ਼ ਤਾਲਾਬ ਖਾਨ ਤੋਂ ਲੱਭਦਾ ਹੈ, ਜੋ ਕੰਧਾਰ, ਅਫਗਾਨਿਸਤਾਨ ਦੇ ਬਰੇਚ ਕਬੀਲੇ ਦਾ ਇੱਕ ਨਸਲੀ ਪਸ਼ਤੂਨ ਸੀ, ਜੋ 1804 ਵਿੱਚ ਪਟੌਦੀ ਰਾਜ ਦਾ ਪਹਿਲਾ ਨਵਾਬ ਬਣਿਆ ਸੀ ਇਫ਼ਤਿਖ਼ਾਰ ਅਲੀ ਖ਼ਾਨ ਪਟੌਦੀ ਦੇ ਨਵਾਬ ਮੁਹੰਮਦ ਇਬਰਾਹਿਮ ਅਲੀ ਖਾਨ ਦਾ ਵੱਡਾ ਪੁੱਤਰ ਸੀ ਅਤੇ ਉਸਦੀ ਪਤਨੀ ਸ਼ਾਹਰ ਬਾਨੋ ਬੇਗਮ, ਲੋਹਾਰੂ ਦੇ ਨਵਾਬ ਅਮੀਰੂਦੀਨ ਅਹਿਮਦ ਖਾਨ ਦੀ ਧੀ ਸੀ। ਇਸ ਤਰ੍ਹਾਂ, ਉਸਦਾ ਰਿਸ਼ਤਾ ਮਹਾਨ ਉਰਦੂ ਕਵੀ ਮਿਰਜ਼ਾ ਗ਼ਾਲਿਬ ਦੇ ਨਾਲ਼ ਬਾਅਦ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਨਾਲ ਸਬੰਧਤ ਸੀ। ਉਸਦੇ ਭਰਾ, ਸ਼ੇਰ ਅਲੀ ਖ਼ਾਨ ਪਟੌਦੀ ਅਤੇ ਭਤੀਜੇ, ਇਸਫੰਦਯਾਰ ਅਲੀ ਖ਼ਾਨ ਪਟੌਦੀ, ਦੋਨੋਂ ਪਾਕਿਸਤਾਨੀ ਫੌਜ ਦੇ ਮੇਜਰ ਜਨਰਲ ਰਹੇ। ਉਸਦੀ ਭੈਣ, ਬੇਗਮ ਆਬਿਦਾ ਸੁਲਤਾਨਾ ਦਾ ਪੁੱਤਰ, ਆਸ਼ਿਕ ਹੁਸੈਨ ਕੁਰੈਸ਼ੀ, ਪਾਕਿਸਤਾਨ ਵਿੱਚ ਇੱਕ ਕ੍ਰਿਕਟਰ ਅਤੇ ਸਿਵਲ ਸੇਵਕ ਸੀ। ਉਹ 1917 ਵਿਚ ਆਪਣੇ ਪਿਤਾ ਦੀ ਮੌਤ 'ਤੇ ਨਵਾਬ ਬਣਿਆ ਅਤੇ ਦਸੰਬਰ 1931 ਵਿਚ ਰਸਮੀ ਤੌਰ 'ਤੇ ਹੁਕਮਰਾਨ ਨਿਯੁਕਤ ਕੀਤਾ ਗਿਆ। ਉਸਦਾ ਰਾਜ 1948 ਵਿੱਚ ਨਵੇਂ ਆਜ਼ਾਦ ਭਾਰਤ ਦਾ ਹਿੱਸਾ ਬਣ ਗਿਆ। ਭਾਰਤ ਦੀ ਆਜ਼ਾਦੀ ਤੋਂ ਬਾਅਦ, ਉਹ ਆਪਣੀ ਮੌਤ ਤੱਕ ਭਾਰਤੀ ਵਿਦੇਸ਼ ਸੇਵਾਵਾਂ ਵਿੱਚ ਨੌਕਰੀ ਕਰਦਾ ਰਿਹਾ।