ਉੜਮੁੜ ਟਾਂਡਾ ਪੰਜਾਬ, ਭਾਰਤ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਇੱਕ ਨਗਰ ਅਤੇ ਨਗਰ ਕੌਂਸਲ ਹੈ।
2001 ਦੀ ਭਾਰਤੀ ਜਨਗਣਨਾ ਅਨੁਸਾਰ, [1] ਉੜਮੜ ਟਾਂਡਾ ਦੀ ਆਬਾਦੀ 22,115 ਸੀ, ਜਿਨ੍ਹਾਂ ਵਿੱਚੋਂ 52% ਮਰਦ ਅਤੇ 48% ਔਰਤਾਂ ਸਨ। ਉੜਮੜ ਟਾਂਡਾ ਦੀ ਔਸਤ ਸਾਖਰਤਾ ਦਰ 74% ਹੈ, ਜੋ ਕਿ ਰਾਸ਼ਟਰੀ ਔਸਤ 59.5% ਤੋਂ ਵੱਧ ਹੈ। ਮਰਦ ਸਾਖਰਤਾ 77% ਪਰ ਔਰਤਾਂ ਦੀ ਸਾਖਰਤਾ 71% ਦੇ ਨਾਲ ਸਿੱਖਿਆ ਵਿੱਚ ਲਿੰਗਕ ਵਿਤਕਰਾ ਹੈ। ਆਬਾਦੀ ਦਾ 11% 6 ਸਾਲ ਤੋਂ ਘੱਟ ਉਮਰ ਦਾ ਹੈ।
ਇਹ ਸ਼ਹਿਰ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਵੱਖ-ਵੱਖ ਥਾਵਾਂ ਜਿਵੇਂ ਕਿ ਪਿੰਡ ਪੁੱਲ ਪੁਖਤਾ ਅਤੇ ਪਿੰਡ ਮੂਨਕ ਕਲਾਂ ਦਾ ਦੌਰਾ ਕੀਤਾ, ਜਿੱਥੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਘੋੜੇ ਬੰਨ੍ਹੇ ਸਨ ਅਤੇ ਕਈ ਦਿਨ ਠਹਿਰੇ ਸਨ।
ਗੁਰੂ ਹਰਿਗੋਬਿੰਦ ਨਾਲ਼ ਸਬੰਧਤ ਇੱਕ ਗੁਰਦੁਆਰਾ, ਗੁਰਦੁਆਰਾ ਪੁਲਪੁਖ਼ਤਾ ਸਾਹਿਬ, ਕਾਲੀ ਬੇਈ ਨਦੀ ਦੇ ਕੰਢੇ 'ਤੇ ਸਥਿਤ ਹੈ।[2]