ਏਕਤਾ ਮੰਚ

ਏਕਤਾ ਮੰਚ ('ਏਕਤਾ ਮੰਚ') ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਇੱਕ ਰਾਜਨੀਤਕ ਗਠਜੋੜ ਹੈ। ਗੱਠਜੋੜ ਦੀ ਘੋਸ਼ਣਾ, 2014 ਦੀਆਂ ਭਾਰਤੀ ਆਮ ਚੋਣਾਂ ਤੋਂ ਪਹਿਲਾਂ ਅਪ੍ਰੈਲ 2014 ਵਿੱਚ ਕੀਤੀ ਗਈ ਸੀ। ਉਸ ਸਮੇਂ ਇਸ ਵਿੱਚ ਸੁਹੇਲਦੇਵ ਭਾਰਤੀ ਸਮਾਜ ਪਾਰਟੀ, ਕੌਮੀ ਏਕਤਾ ਦਲ, ਜਨਵਾਦੀ ਪਾਰਟੀ ਅਤੇ ਜਨ ਅਧਿਕਾਰ ਮੰਚ ਸ਼ਾਮਲ ਸਨ। [1] ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦਾ ਨੇਤਾ ਓਮ ਪ੍ਰਕਾਸ਼ ਰਾਜਭਰ ਗਠਜੋੜ ਦੇ ਕਨਵੀਨਰ ਵਜੋਂ ਕੰਮ ਕਰਦਾ ਹੈ। [2]

ਹਵਾਲੇ

[ਸੋਧੋ]
  1. Khyati, Surbhi (14 April 2013). "Kushwaha to contest LS polls from Ghazipur". Indian Express. Retrieved 13 May 2019.
  2. India Today. In UP, Akhilesh leads the way with AAP effect