ਏਡਾਸਰੀ ਗੋਵਿੰਦਨ ਨਾਇਰ (Malayalam: ഇടശ്ശേരി ഗോവിന്ദൻ നായർ ; 23 ਦਸੰਬਰ 1906 - 16 ਅਕਤੂਬਰ 1974) ਇੱਕ ਭਾਰਤੀ ਕਵੀ ਅਤੇ ਮਲਿਆਲਮ ਸਾਹਿਤ ਦਾ ਨਾਟਕਕਾਰ ਸੀ। ਮਲਿਆਲਮ ਦੇ ਪ੍ਰਮੁੱਖ ਕਵੀਆਂ ਵਜੋਂ ਜਾਣੇ ਜਾਂਦੇ ਏਡਾਸਰੀ ਕਵਿਤਾ ਲਈ ਸਾਹਿਤ ਅਕਾਦਮੀ ਪੁਰਸਕਾਰ ਅਤੇ ਕੇਰਲ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਰ ਚੁਕਿਆ ਸੀ। ਉਸ ਨੂੰ ਏਸਨ ਸਮਾਰਕ ਕਵਿਤਾ ਪੁਰਸਕਾਰਮ ਵੀ ਮਿਲਿਆ ਸੀ, ਜਿਸ ਨਾਲ ਮਰਨ ਉਪਰੰਤ ਉਸਦਾ ਸਨਮਾਨ ਕੀਤਾ ਗਿਆ।
ਏਦਾਸਰੀ ਗੋਵਿੰਦਨ ਨਾਇਰ ਦਾ ਜਨਮ 23 ਦਸੰਬਰ, 1906 ਨੂੰ ਦੱਖਣੀ ਭਾਰਤ ਦੇ ਕੇਰਲਾ ਦੇ ਮਾਲਪੁਰਮ ਜ਼ਿਲੇ ਦੇ ਕੁਟੀਪੁਰਮ ਵਿਖੇ ਪੀ. ਕ੍ਰਿਸ਼ਨਾ ਕੁਰਪ ਅਤੇ ਏਦਾਸਰੀ ਕੁੰਜੁਕੁੱਤੀ ਅੰਮਾ ਦੇ ਇੱਕ ਗ਼ਰੀਬ ਪਰਿਵਾਰ ਵਿੱਚ ਹੋਇਆ ਸੀ।[1] [2] 1921 ਵਿੱਚ, ਜਦੋਂ ਉਹ ਸਿਰਫ 15 ਸਾਲਾਂ ਦਾ ਸੀ ਆਪਣੇ ਪਿਤਾ ਦੀ ਮੌਤ ਕਾਰਨ ਉਹ ਬਹੁਤੀ ਰਸਮੀ ਸਿੱਖਿਆ ਵੀ ਹਾਸਲ ਨਹੀਂ ਸੀ ਕਰ ਸਕਿਆ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਰਿਸ਼ਤੇਦਾਰ ਦੇ ਸਹਾਇਕ ਵਜੋਂ ਹੋਈ ਸੀ, ਜੋ ਅਲਾਪੁੜਾ ਵਿੱਚ ਕੰਮ ਕਰਦਾ ਸੀ। ਹਾਲਾਂਕਿ, ਉਸਨੇ ਸਖ਼ਤ ਮਿਹਨਤ ਨਾਲ ਰਸਮੀ ਸਿੱਖਿਆ ਦੀ ਘਾਟ ਦੀ ਪੂਰਤੀ ਆਪਣੇ ਆਪ ਹੀ ਆਪਣੇ ਦੋਸਤਾਂ ਤੋਂ ਸੰਸਕ੍ਰਿਤ ਅਤੇ ਅੰਗਰੇਜ਼ੀ ਸਿੱਖਣ, ਸਾਹਿਤ, ਆਲੋਚਨਾ, ਵਿਗਿਆਨ, ਖਗੋਲ-ਵਿਗਿਆਨ ਅਤੇ ਇੱਥੋਂ ਤੱਕ ਕਿ ਜੋਤਿਸ਼-ਵਿਗਿਆਨ ਉੱਤੇ ਬਹਿਸਾਂ ਵਿੱਚ ਹਿੱਸਾ ਲੈਂਦਿਆਂ ਕੀਤੀ। ਉਸਨੇ ਕੋਜ਼ੀਕੋਡ ਜਾਣ ਤੋਂ ਪਹਿਲਾਂ 7 ਸਾਲ ਐਲੇਪੀ ਵਿੱਚ ਬਿਤਾਏ। 1930 ਦੇ ਅਰੰਭ ਵਿਚ, ਉਹ ਪੋਨਾਨੀ ਚਲਾ ਗਿਆ। ਇਸੇ ਸਮੇਂ ਦੌਰਾਨ ਹੀ ਉਸਨੇ ਜਾਨਕੀ ਅੰਮਾ ਨਾਲ 1938 ਵਿੱਚ ਵਿਆਹ ਕਰਵਾ ਲਿਆ। ਉਸਨੇ ਪੋਨਾਨੀ ਵਿੱਚ ਵੀ ਆਪਣੀ ਸਿਖਲਾਈ, ਬਹਿਸਾਂ ਅਤੇ ਵਿਚਾਰ ਵਟਾਂਦਰੇ ਜਾਰੀ ਰੱਖੇ।[3]
ਏਡਾਸਰੀ ਵੱਖ-ਵੱਖ ਸਾਹਿਤਕ ਅਤੇ ਸਭਿਆਚਾਰਕ ਫੋਰਮਾਂ ਨਾਲ ਜੁੜੇ ਹੋਇਆ ਸੀ।[3] ਉਹ ਕੇਰਲ ਸਾਹਿਤ ਅਕਾਦਮੀ, ਕੇਰਲਾ ਸੰਗੀਤਾ ਨਾਟਕ ਅਕਾਦਮੀ ਅਤੇ ਸਮਸਥ ਕੇਰਲਾ ਸਾਹਿਤ ਪ੍ਰੀਸ਼ਦ ਦੀ ਜਨਰਲ ਕੌਂਸਲ ਵਿੱਚ ਰਿਹਾ ਅਤੇ ਸਾਹਿਤ ਪ੍ਰਵਰਥਕਾ ਸਹਿਕਾਰਨਾ ਸੰਗਮ ਦੇ ਡਾਇਰੈਕਟਰ ਬੋਰਡ ਦਾ ਮੈਂਬਰ ਵੀ ਰਿਹਾ। ਉਸਦਾ ਵੱਖ ਵੱਖ ਸਮਿਆਂ ਤੇ ਕੇਰਲਾ ਸਾਹਿਤ ਸਮਿਤੀ ਅਤੇ ਕੇਂਦਰ ਕਲਾ ਸਮਿਤੀ ਦੀ ਪ੍ਰਧਾਨਗੀ ਕੀਤੀ ਅਤੇ ਇੱਕ ਸਥਾਨਕ ਲਾਇਬ੍ਰੇਰੀ, ਕ੍ਰਿਸ਼ਨ ਪਾਨੀਕਰ ਵਯਆਨਾ ਸਾਲਾ ਸਥਾਪਤ ਕਰਨ ਵਿੱਚ ਮਹੱਤਵਪੂਰਣ ਯੋਗਦਾਨ ਰਿਹਾ।
ਐਡਾਸਰੀ ਦੀਆਂ ਰਚਨਾਵਾਂ ਵਿੱਚ 19 ਕਿਤਾਬਾਂ ਅਤੇ 10 ਕਵਿਤਾ ਸੰਗ੍ਰਿਹਾਂ ਵਿੱਚ 300 ਤੋਂ ਵੱਧ ਕਵਿਤਾਵਾਂ, ਨਾਟਕ ਦੀਆਂ 6 ਪੁਸਤਕਾਂ ਅਤੇ ਲੇਖਾਂ ਦਾ ਇੱਕ ਸੰਗ੍ਰਹਿ ਸ਼ਾਮਲ ਹਨ।[4] ਉਹ ਉਨ੍ਹਾਂ ਕਵੀਆਂ ਵਿਚੋਂ ਸੀ ਜਿਨ੍ਹਾਂ ਨੇ ਮਲਿਆਲਮ ਕਾਵਿ ਦੇ ਰੋਮਾਂਟਿਕ ਗੁਣਾਂ ਨੂੰ ਯਥਾਰਥਵਾਦ ਵਿੱਚ ਬਦਲਿਆ।[5] ਉਹ ਉਨ੍ਹਾਂ ਕਵੀਆਂ ਵਿਚੋਂ ਸੀ ਜਿਨ੍ਹਾਂ ਨੇ ਮਲਿਆਲਮ ਕਾਵਿ ਦੇ ਰੋਮਾਂਟਿਕ ਗੁਣਾਂ ਨੂੰ ਯਥਾਰਥਵਾਦ ਵਿੱਚ ਬਦਲ ਦਿੱਤਾ। ਪੂਥਾਪੱਟੂ, ਪਨੀਮੁੱਦਕਮ, ਕਲਿਆਣ ਪੁਡਵਾ, ਕਰੂਤਾ ਚੇਤੀਚਿਕਲ ਅਤੇ ਕਵੀਲ ਪੱਟੂ ਵਰਗੀਆਂ ਉਸ ਦੀਆਂ ਕਵਿਤਾਵਾਂ ਵਿੱਚ ਮਿਲਦੀ ਉਸਦੀ ਬਿਰਤਾਂਤ ਸ਼ੈਲੀ ਨੂੰ ਤਕੜਾ ਮਾਨਵਤਾਵਾਦ ਮੰਨਿਆ ਜਾਂਦਾ ਹੈ।[6]