ਐਮਨ ਉਦਾਸ ਪਿਸ਼ਾਵਰ, ਪਾਕਿਸਤਾਨ ਦੀ ਇੱਕ ਗਾਇਕ ਅਤੇ ਗੀਤਕਾਰ ਸੀ। ਉਦਾਸ ਅਕਸਰ ਪੀਟੀਵੀ ਟੈਲੀਵਿਜ਼ਨ ਅਤੇ ਏ.ਵੀ.ਟੀ ਖੈਬਰ ਤੇ ਪ੍ਰ੍ਫ਼ੋਰਮ ਕਰਦੀ ਸੀ, ਜੋ ਕਿ ਪਾਕਿਸਤਾਨ ਵਿੱਚ ਪ੍ਰਾਈਵੇਟ ਪਸ਼ਤੋ ਚੈਨਲ ਸਨ।
ਉਸਦਾ ਪਹਿਲਾ ਗੀਤ ਜੋ ਉਸਨੇ ਗਾਇਆ ਸੀ-"ਜ਼ਮਾ ਦਾ ਮੈਨੇ ਨਾ ਤੋਬਾ ਦਾ ਬਯਾਂ ਬਾ ਨਾਕੋਨ ਮੇਨਾ"(ਪਸ਼ਤੋ ਭਾਸ਼ਾ ਵਿੱਚ)।
ਉਸ ਨੇ ਆਪਣੇ ਗੀਤਾਂ ਲਈ ਕਾਫੀ ਪ੍ਰਸ਼ੰਸਾ ਪ੍ਰਾਪਤ ਕੀਤੀ, ਪਰ ਆਪਣੇ ਪਰਿਵਾਰ ਦੇ ਸਖ਼ਤ ਵਿਰੋਧ ਕਾਰਨ ਇੱਕ ਸੰਗੀਤਕਾਰ ਬਣ ਕੇ ਰਹਿ ਗਈ, ਜੋ ਇਹ ਵਿਸ਼ਵਾਸ ਕਰਦੇ ਸਨ ਕਿ ਇੱਕ ਔਰਤ ਦਾ ਟੈਲੀਵਿਜ਼ਨ 'ਤੇ ਪ੍ਰਦਰਸ਼ਨ ਕਰਨਾ ਪਾਪ ਹੈ। ਉਸ ਦੀ ਵਧ ਰਹੀ ਹਰਮਨਪਿਆਰਤਾ ਦੀ ਸ਼ਰਮ ਕਾਰਨ ਉਸ ਦੇ ਦੋ ਭਰਾਵਾਂ ਨੇ ਪਿਛਲੇ ਹਫ਼ਤੇ ਉਸ ਦੇ ਫਲੈਟ ਵਿੱਚ ਦਾਖਲ ਹੋ ਕੇ ਉਸਦੀ ਛਾਤੀ ਵਿੱਚ ਤਿੰਨ ਗੋਲੀਆਂ ਚਲਾਈਆਂ ਜਦਕਿ ਉਸ ਦਾ ਪਤੀ (ਜੋ ਕਿ ਉਸ ਦਾ ਦੂਜਾ ਪਤੀ ਹੈ) ਉਸ ਸਮੇਂ ਘਰ ਤੋਂ ਬਾਹਰ ਸੀ। ਉਹ ਅਜੇ ਤੱਕ ਫੜ੍ਹੇ ਨਹੀਂ ਗਏ।
2009 ਵਿਚ, ਪਿਸ਼ਾਵਰ ਵਿੱਚ ਉਸ ਦੇ ਅਪਾਰਟਮੈਂਟ ਵਿੱਚ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜੋ ਕਿ ਕਥਿਤ ਤੌਰ 'ਤੇ ਉਸ ਦੇ ਭਰਾਵਾਂ ਨੇ ਕੀਤੀ ਸੀ। ਉਸ ਦੇ ਆਖ਼ਰੀ ਗੀਤ ਦਾ ਸਿਰਲੇਖ ਸੀ, "ਮੈਂ ਮਰ ਗਈ ਪਰ ਅਜੇ ਵੀ ਜੀਵਣ ਵਿੱਚ ਰਹਿੰਦੀ ਹਾਂ, ਕਿਉਂਕਿ ਮੈਂ ਆਪਣੇ ਪ੍ਰੇਮੀ ਦੇ ਸੁਪਨਿਆਂ ਵਿੱਚ ਰਹਿੰਦੀ ਹਾਂ।" [1][2] ਉਸ ਦਾ ਘਰ ਰਿੰਗ ਰੋਡ ਨੇੜੇ ਦਲਾਜ਼ਕ ਰੋਡ 'ਤੇ ਸੀ। ਉਸ ਦੀ ਮੌਤ ਦਾ ਮੁੱਖ ਕਾਰਨ ਅਜੇ ਵੀ ਸਵਾਲੀਆ ਹੈ।