ਓ ਐਨ ਵੀ ਕੁਰੁਪ

ਓ ਐਨ ਵੀ ਕੁਰੁਪ
ਜਨਮ
ਓੱਟਪਲੱਕਲ ਨੀਲਕੰਠਨ ਵੇਲੁ ਕੁਰੁਪ

(1931-05-27)27 ਮਈ 1931
ਮੌਤ13 ਫਰਵਰੀ 2016(2016-02-13) (ਉਮਰ 84)
ਤਿਰੂਵਨੰਤਪੁਰਮ, ਕੇਰਲਾ, ਭਾਰਤ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਐਮਏ
ਅਲਮਾ ਮਾਤਰ
ਪੇਸ਼ਾਕਵੀ, ਪ੍ਰਗੀਤਕਾਰ, ਪ੍ਰੋਫੈਸਰ
ਜ਼ਿਕਰਯੋਗ ਕੰਮ ਅਗਨੀ ਸ਼ਾਲਭੰਗਲ, ਅਕਸ਼ਰਮ, ਅਪੂ, ਭੂਮੀਕੋਰੂ ਚਰਮਗਿਠਮ, ਉਜੈਨੀ, ਸਵਅਰਮਰਮ
ਖਿਤਾਬ
ਜੀਵਨ ਸਾਥੀਸਰੋਜਨੀ
ਬੱਚੇਰਾਜੀਵਨ, ਮਾਯਾਦੇਵੀ
Parent(s)ਓ. ਐੱਨ. ਕ੍ਰਿਸ਼ਨਾ ਕੁਰੁਪ, ਕੇ. ਲਕਸ਼ਮੀਕੁਟੀ ਅੰਮਾ
ਪੁਰਸਕਾਰ

ਓੱਟਪਲੱਕਲ ਨੀਲਕੰਠਨ ਵੇਲੁ ਕੁਰੁਪ (27 ਮਈ, 1931 – 13 ਫਰਵਰੀ 2016),ਜਿਸ ਨੂੰ ਆਮ ਤੌਰ 'ਤੇ ਓ ਐਨ ਵੀ ਕੁਰੁਪ ਦੇ ਤੌਰ 'ਤੇ ਜਾਣਿਆ ਜਾਂਦਾ ਸੀ ਜਾਂ ਬਸ ਅਤੇ ਪਿਆਰ ਨਾਲ  ਓ ਐਨ ਵੀ ਕਹਿ ਦਿੱਤਾ ਜਾਂਦਾ ਸੀ, ਉਹ ਕੇਰਲ, ਭਾਰਤ ਤੋਂ ਮਲਿਆਲਮ ਕਵੀ ਅਤੇ ਗੀਤਕਾਰ ਸੀ। ਉਸਨੇ ਸਾਲ 2007 ਲਈ ਭਾਰਤ ਵਿੱਚ ਸਭ ਤੋਂ ਵੱਧ ਸਾਹਿਤਕ ਪੁਰਸਕਾਰ ਗਿਆਨਪੀਠ ਪੁਰਸਕਾਰ ਪ੍ਰਾਪਤ ਕੀਤਾ। ਉਸ ਨੇ 1998 ਵਿੱਚ ਪਦਮ ਸ਼੍ਰੀ ਅਤੇ 2011 ਵਿੱਚ ਪਦਮ ਵਿਭੂਸ਼ਨ ਭਾਰਤ ਸਰਕਾਰ ਦੇ ਚੌਥੇ ਅਤੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪ੍ਰਾਪਤ ਕੀਤੇ। 2007 ਵਿੱਚ ਕੇਰਲਾ ਯੂਨੀਵਰਸਿਟੀ, ਤ੍ਰਿਵਿੰਦਰਮ ਨੇ ਉਸਨੂੰ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ। ਓ. ਐੱਨ. ਵੀ. ਆਪਣੇ ਖੱਬੇਪੱਖੀ ਝੁਕਾਅ ਲਈ ਜਾਣਿਆ ਜਾਂਦਾ ਹੈ। ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ ਆਈ ਐੱਸ ਐੱਫ) ਦੇ ਸਾਬਕਾ ਨੇਤਾ ਸੀ।  [1] ਉਸ ਦੀ ਮੌਤ ਹੋ ਗਈ ਤੇ 13 ਫਰਵਰੀ 2016.[2]

ਜੀਵਨੀ

[ਸੋਧੋ]

ਓ.ਐੱਨ.ਵੀ. ਕੁਰੁਪ ਦਾ ਜਨਮ ਓ. ਐੱਨ. ਕ੍ਰਿਸ਼ਨਾ ਕੁਰੁਪ ਅਤੇ ਕੇ. ਲਕਸ਼ਮੀਕੁਟੀ ਅੰਮਾ ਦੇ ਘਰ 27 ਮਈ 1931 ਨੂੰ ਕੇਰਲ ਦੇ ਚਵਾਰ ਵਿਖੇ ਕੋੱਲਮ (ਕੁਇਲੋਨ) ਵਿਖੇ ਹੋਇਆ ਸੀ।[3][4] ਜਦੋਂ ਉਹ ਅੱਠ ਸਾਲ ਦਾ ਸੀ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਨੇ ਆਪਣੇ ਬਚਪਨ ਦੇ ਦਿਨ ਚਾਵਰਾ ਵਿੱਚ ਗੁਜ਼ਾਰੇ ਸਨ, ਜਿਥੇ ਉਹ ਸਰਕਾਰੀ ਸਕੂਲ ਵਿੱਚ ਪੜ੍ਹਿਆ। ਐਸ ਐਮ ਕਾਲਜ, ਕੋੱਲਮ ਤੋਂ ਅਰਥ ਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਹ ਤਿਰੂਵਨੰਤਪੁਰਮ ਸ਼ਹਿਰ (ਤ੍ਰਿਵਿੰਦਰਮ) ਚਲੇ ਗਿਆ ਜਿਥੇ ਉਹ ਤਰਾਵਨਕੋਰ ਯੂਨੀਵਰਸਿਟੀ (ਹੁਣ ਕੇਰਲ ਯੂਨੀਵਰਸਿਟੀ) ਵਿੱਚ ਦਾਖ਼ਲ ਹੋ ਗਿਆ ਅਤੇ ਮਲਿਆਲਮ ਸਾਹਿਤ ਵਿੱਚ ਮਾਸਟਰ ਆਫ਼ ਆਰਟਸ ਦੀ ਡਿਗਰੀ ਹਾਸਲ ਕੀਤੀ। 

ਓ.ਐੱਨ.ਵੀ. ਮਹਾਰਾਜਸ ਕਾਲਜ - ਏਰਨਾਕੂਲਮ, ਯੂਨੀਵਰਸਿਟੀ ਕਾਲਜ - ਤ੍ਰਿਵਿੰਦਰਮ, ਆਰਟ ਐਂਡ ਸਾਇੰਸ ਕਾਲਜ - ਕੋਜ਼ੀਕੋਡ, ਅਤੇ ਬ੍ਰੇਨਨ ਕਾਲਜ - ਥਾਲਾਸਰੀ ਵਿੱਚ ਲੈਕਚਰਾਰ ਰਿਹਾ। ਉਹ ਸਰਕਾਰੀ ਮਹਿਲਾ ਕਾਲਜ - ਤ੍ਰਿਵਿੰਦਰਮ ਵਿੱਚ ਮਲਿਆਲਮ ਵਿਭਾਗ ਦੇ ਮੁਖੀ ਦੇ ਤੌਰ 'ਤੇ ਸ਼ਾਮਲ ਹੋਇਆ। ਉਹ ਕੈਲੀਕਟ ਯੂਨੀਵਰਸਿਟੀ ਵਿੱਚ ਇੱਕ ਵਿਜ਼ਟਿੰਗ ਪ੍ਰੋਫ਼ੈਸਰ ਵੀ ਰਿਹਾ। ਉਸ ਨੇ 1986 ਵਿੱਚ ਸੇਵਾ ਮੁਕਤੀ ਲੈ ਲਈ।

ਸਾਲ 2007 ਲਈ ਗਿਆਨਪੀਠ ਅਵਾਰਡ, ਭਾਰਤ ਦਾ ਸਭ ਤੋਂ ਉੱਚਾ ਸਾਹਿਤ ਪੁਰਸਕਾਰ ਪ੍ਰਾਪਤ ਕੀਤਾ।[5] ਉਹ ਉਹ ਕੇਰਲਾ ਦਾ ਪੰਜਵਾਂ ਗਿਆਨਪੀਠ ਪੁਰਸਕਾਰ ਵਿਜੇਤਾ ਅਤੇ ਇਸ ਸਨਮਾਨਤ ਪੁਰਸਕਾਰ ਨੂੰ ਜਿੱਤਣ ਵਾਲਾ ਦੂਜਾ ਮਲਿਆਲਵੀ ਕਵੀ ਸੀ। [6] ਪੁਰਸਕਾਰ ਦੇਣ ਵਾਲੇ ਭਾਰਤੀ ਗਿਆਨਪੀਠ, ਟਰਸਟ ਵਲੋਂ ਦਿੱਤੇ ਇੱਕ ਬਿਆਨ ਅਨੁਸਾਰ, ਕੁਰੁਪ ਨੇ ਇੱਕ "ਪ੍ਰਗਤੀਸ਼ੀਲ ਲੇਖਕ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਇੱਕ ਮਨੁੱਖਤਾਵਾਦੀ ਦੇ ਰੂਪ ਵਿੱਚ ਪ੍ਰੋਢ ਹੋਇਆ ਪਰ ਉਸਨੇ ਕਦੇ ਵੀ ਸਮਾਜਵਾਦੀ ਵਿਚਾਰਧਾਰਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਨਹੀਂ ਛੱਡਿਆ"।[7]

ਉਹ ਆਪਣੀ ਪਤਨੀ ਸਰੋਜਨੀ ਨਾਲ ਤਿਰੂਵਨੰਤਪੁਰਮ ਦੇ ਵਜ਼ਹੂਤਾਕੌਡ ਵਿਖੇ ਰਹਿੰਦਾ ਸੀ। ਉਹਨਾਂ ਦਾ ਪੁੱਤਰ ਰਾਜੀਵਨ ਭਾਰਤੀ ਰੇਲਵੇ ਅਥਾਰਟੀ ਨਾਲ ਕੰਮ ਕਰਦਾ ਹੈ ਅਤੇ ਬੇਟੀ ਡਾ. ਮਾਯਾਦੇਵੀ ਅਸਟੇਰ ਮੈਡੀਸਿਟੀ, ਕੋਚੀਨ ਵਿੱਚ ਇੱਕ ਪ੍ਰਸਿੱਧ ਗਾਇਨੀਕਾਲੋਜਿਸਟ ਹੈ। ਮਲਿਆਲਮ ਪਲੇਬੈਕ ਗਾਇਕਾ ਅਪਰਨਾ ਰਾਜੀਵ ਉਸਦੀ ਪੋਤਰੀ ਹੈ। [ਹਵਾਲਾ ਲੋੜੀਂਦਾ]

ਹਵਾਲੇ

[ਸੋਧੋ]
  1. https://web.archive.org/web/20070930093720/http://archive.eci.gov.in/GE2004/pollupd/pc/states/s11/partycomp20.htm. Archived from the original on 30 September 2007. Retrieved 3 April 2007. {{cite web}}: Missing or empty |title= (help); Unknown parameter |dead-url= ignored (|url-status= suggested) (help)Missing or empty |title= (help)
  2. "Malayalam lyricist ONV Kurup no more; celebs offer condolences". International Business Times, India Edition. 13 February 2016.
  3. "ഒ.എന്.വി.കുറുപ്പ്‌ | നിറവിന്റെ സൗന്ദര്യം". Web.archive.org. Archived from the original on 4 November 2010. Retrieved 2016-02-17. {{cite web}}: Unknown parameter |dead-url= ignored (|url-status= suggested) (help)
  4. "O.N.V.Kurup". Kerala Tourism Development Corporation. Archived from the original on 29 ਸਤੰਬਰ 2010. Retrieved 25 September 2010.