ਕਰਾਮਤ ਅਲੀ ਕਰਾਮਤ

ਕਰਮਤ ਅਲੀ ਕਰਾਮਤ (1936–2022) ਇੱਕ ਭਾਰਤੀ ਉਰਦੂ ਕਵੀ, ਲੇਖਕ, ਸਾਹਿਤਕ ਆਲੋਚਕ, ਅਤੇ ਗਣਿਤ-ਸ਼ਾਸਤਰੀ ਸੀ। ਕਰਾਮਤ ਉੜੀਸਾ ਦੇ ਉਰਦੂ ਸਾਹਿਤ ਨੂੰ ਇਕੱਤਰ ਕਰਕੇ ਉਰਦੂ ਬੋਲਣ ਵਾਲ਼ੇ ਸੰਸਾਰ ਨੂੰ ਪਰੋਸਣ ਲਈ ਜਾਣਿਆ ਜਾਂਦਾ ਹੈ। ਉਸਦੀਆਂ ਰਚਨਾਵਾਂ ਵਿੱਚ ਆਬ ਏ ਖਿਜ਼ਰ (1963), ਸ਼ੁਆਓਂ ਕੀ ਸਾਲੀਬ (1972), ਇਜ਼ਾਫੀ ਤਨਕੀਦ (1977), ਲਫ਼ਜ਼ੋਂ ਕਾ ਆਸਮਾਨ (1984), ਅਤੇ ਲਫ਼ਜ਼ੋਂ ਕਾ ਆਕਾਸ਼ (2000) ਸ਼ਾਮਲ ਹਨ। ਕਰਾਮਤ ਨੂੰ ਉਸਦੇ ਉਰਦੂ ਅਨੁਵਾਦ, ਲਫ਼ਜ਼ੋਂ ਕਾ ਆਕਾਸ਼ ਲਈ 2004 ਦਾ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਮਿਲਿਆ।

ਮੁਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਕਰਾਮਤ ਦਾ ਜਨਮ ਉੜੀਆ ਬਾਜ਼ਾਰ, ਕਟਕ ਵਿੱਚ 23 ਸਤੰਬਰ 1936 ਨੂੰ ਰਹਿਮਤ ਅਲੀ ਰਹਿਮਤ (1891-1963) ਅਤੇ ਵਜ਼ੀਰੁਨ ਨਿਸਾ ਦੇ ਘਰ ਹੋਇਆ ਸੀ। [1] ਕਰਾਮਤ ਦੇ ਪਿਤਾ ਸੁਭਾਸ਼ ਚੰਦਰ ਬੋਸ (1897-1945) ਤੋਂ ਇੱਕ ਸਾਲ ਮੂਹਰੇ ਰੈਵੇਨਸ਼ਾ ਕਾਲਜੀਏਟ ਸਕੂਲ ਵਿੱਚ ਪੜ੍ਹਦਾ ਸੀ, ਅਤੇ ਬੋਸ ਅਤੇ ਰਹਿਮਤ ਨੇ ਆਪੋ-ਆਪਣੀਆਂ ਜਮਾਤਾਂ ਵਿੱਚ ਪਹਿਲੇ ਸਥਾਨ ਤੇ ਸੀ। [2] ਰਹਿਮਤ ਗਣਿਤ ਸ਼ਾਸਤਰੀ, ਬੁੱਧੀਜੀਵੀ ਅਤੇ ਉਰਦੂ ਕਵੀ ਸੀ। [3]

ਕਿਤਾਬਾਂ

[ਸੋਧੋ]

ਕਰਾਮਤ ਦੀਆਂ ਕਿਤਾਬਾਂ ਵਿੱਚ ਸ਼ਾਮਲ ਹਨ: [4] [5] [1]

  • ਆਬ ਏ ਖਿਜ਼ਰ : 1963 ਵਿੱਚ ਉੜੀਸਾ ਦੇ ਕਵੀਆਂ ਦੀਆਂਚੁਣੀਆਂ ਗਈਆਂ ਕਵਿਤਾਵਾਂ ਦਾ ਸੰਗ੍ਰਹਿ, ਸੰਖੇਪ ਜੀਵਨੀਆਂ ਦੇ ਨਾਲ
  • ਸ਼ੁਆਓਂ ਕੀ ਸਲੀਬ (1972)
  • ਇਜ਼ਾਫੀ ਤਨਕੀਦ (1977)
  • ਲਫ਼ਜ਼ੋਂ ਕਾ ਅਸਮਾਨ (1984)
  • ਲਫ਼ਜ਼ੋਂ ਕਾ ਆਕਾਸ਼ (2002)
  • ਸ਼ਾਖ ਏ ਸਨੋਬਰ (2006)
  • ਨਈ ਤਨਕੀਦੀ ਮਸਾਲ ਔਰ ਇਮਕਾਨਾਤ (2009)
  • ਗੁਲਕਦਾ ਏ ਸੁਬਹ ਓ ਸ਼ਾਮ (2016)
  • ਕੁਲੀਅਤ ਏ ਅਮਜਦ ਨਜਮੀ (2017)
  • ਮਾਹਿਰ ਏ ਇਕਬਾਲੀਅਤ: ਸ਼ੇਖ ਹਬੀਬੁੱਲਾ (2019)
  • ਉੜੀਆ ਜ਼ਬਾਨ ਓ ਅਦਬ: ਏਕ ਮੁਤਾਲਾਹ (2020)
  • ਮੇਰੇ ਮੁੰਤਖ਼ਬ ਪੇਸ਼ ਲਫ਼ਜ਼ (2021)
  • ਰਾਹ ਦੀ ਕਹਾਣੀ ਅਤੇ ਹੋਰ ਕਵਿਤਾਵਾਂ (1990 ਵਿੱਚ ਏ. ਰਸਲ ਦੁਆਰਾ ਅਨੁਵਾਦਿਤ)
  • ਕਰਾਮਤ ਅਲੀ ਕਰਾਮਤ ਦੀਆਂ ਚੋਣਵੀਆਂ ਕਵਿਤਾਵਾਂ (2012 ਵਿੱਚ ਜਯੰਤ ਮਹਾਪਾਤਰਾ ਅਤੇ ਹੋਰਾਂ ਦੁਆਰਾ ਅਨੁਵਾਦਿਤ)
  • ਗੌਡ ਪਾਰਟੀਕਲ ਅਤੇ ਹੋਰ ਕਵਿਤਾਵਾਂ (ਐਲਿਜ਼ਾਬੈਥ ਕੁਰੀਅਨ ਮੋਨਾ ਦੁਆਰਾ 2021 ਵਿੱਚ ਅਨੁਵਾਦ)
  • ਏਕਾਂਤ ਰਾ ਸਵਾਰਾ (ਅਨਵਰ ਭਦਰਕੀ ਦੁਆਰਾ ਉੜੀਆ ਵਿੱਚ ਅਨੁਵਾਦ )

ਮੌਤ

[ਸੋਧੋ]

ਕਰਾਮਤ ਦੀ ਮੌਤ 5 ਅਗਸਤ 2022 ਨੂੰ ਕਟਕ ਵਿੱਚ ਹੋਈ, ਅਤੇ ਉਸਨੂੰ ਕਦਮ ਰਸੂਲ ਦੇ ਕਬਰਸਤਾਨ ਵਿੱਚ ਦਫ਼ਨਾਇਆ ਗਿਆ। [6] [7] [8] [9] [10] [11] [12]

ਹਵਾਲੇ

[ਸੋਧੋ]
  1. 1.0 1.1 Rahman & Jāmi 2022.
  2. Naqueeb 2014.
  3. Newalpuri 2001.
  4. Siddiqui 2012.
  5. Karāmat 2016.
  6. Parveen, Farhat (October 2022). "Deaths". Aaj Kal (in ਉਰਦੂ). 81 (3). New Delhi: Publications Division, Delhi: 52.
  7. "مشہور شاعر و ادبی نقاد کرامت علی کرامت کا انتقال" [Famous poet and literary critic Karamat Ali Karamat passed away]. baseeratonline.com (in ਉਰਦੂ). Baseerat News Service. 6 August 2022. Retrieved 20 December 2022.
  8. "مشہور شاعر، ادیب و ناقد کرامت علی کرامت کا انتقال" [Famous poet, writer and critic Karamat Ali Karamat passed away]. qindeelonline.com (in ਉਰਦੂ). Qindeelonline. 6 August 2022. Retrieved 20 December 2022.
  9. Farīd, Ashraf; Farīd, Tāriq, eds. (7 August 2022). "پروفیسر کرامت علی کرامت کی رحلت سے پورا ادبی حلقہ سوگوار" [The entire literary circle mourned the death of Professor Karamat Ali Karamat]. Qaumi Tanzeem Daily (in ਉਰਦੂ). 62 (112). Patna: Qaumi Tanzeem: 8.
  10. Alvi, Ahmed Ibrahim, ed. (7 August 2022). "پروفیسر کرامت علی کرامت کی رحلت سے پورا ادبی حلقہ سوگوار: آج نمناک آنکھوں سے کٹک کے قدم رسول قبرستان میں سپردِ خاک" [The entire literary circle mourns the death of Professor Karamat Ali Karamat: Today, with moist eyes, he was laid to rest in the Qadam Rasool cemetery of Cuttack]. Aag Daily (in ਉਰਦੂ). 16 (162). Lucknow: 12.
  11. "پروفیسر کرامت علی کرامت کی رحلت سے پورا ادبی حلقہ سوگوار" [The entire literary circle mourned the death of Professor Karamat Ali Karamat]. Akhbār e Mashriq Daily (in ਉਰਦੂ). 43 (213). Kolkata: Akhbār e Mashriq: 8. 6 August 2022.
  12. "ସମ୍ବାଦ (Sambād)" (in Odia). Bhubaneswar: Sambad. 6 August 2022. p. 13. Retrieved 20 December 2022.{{cite news}}: CS1 maint: unrecognized language (link)