ਕਿਰਗਿਜ਼ਸਤਾਨ ਵਿੱਚ ਸਿੱਖਿਆ ਸੱਤ ਤੋਂ ਲੈ ਕੇ 15 ਦੀ ਉਮਰ ਦੇ ਵਿਚਕਾਰ ਨੌਂ ਸਾਲਾਂ ਲਈ ਲਾਜ਼ਮੀ ਹੈ। ਪ੍ਰਾਇਮਰੀ ਦੇ ਚਾਰ ਸਾਲ ਅਤੇ ਹੇਠਲੇ ਸੈਕੰਡਰੀ ਸਕੂਲ ਦੇ ਪੰਜ ਸਾਲਾਂ ਤੋਂ ਬਾਅਦ, ਇਹ ਸਿਸਟਮ ਦੋ ਸਾਲ ਲਈ ਉੱਚ ਸੈਕੰਡਰੀ ਸਕੂਲ, ਵਿਸ਼ੇਸ਼ ਸੈਕੰਡਰੀ ਸਕੂਲ ਜਾਂ ਵਿਵਸਾਇਕ / ਤਕਨੀਕੀ ਸਕੂਲ ਦੀ ਪੇਸ਼ਕਸ਼ ਕਰਦਾ ਹੈ।
ਕਿਰਗਜ਼ਸਤਾਨ ਵਿੱਚ ਸਿੱਖਿਆ ਅਤੇ ਵਿਗਿਆਨ ਮੰਤਰਾਲਾ (ਐੱਮ ਈ ਐੱਸ) ਸਿੱਖਿਆ ਦਾ ਇੰਤਜ਼ਾਮ ਕਰਦਾ ਹੈ।[1] ਸਿੱਖਿਆ ਦੇ ਬਜਟ ਵਿੱਚ ਕਟੌਤੀ ਨਾਲ ਅਧਿਆਪਕਾਂ ਦੀਆਂ ਤਨਖਾਹਾਂ ਘਟੀਆਂ ਹਨ ਅਤੇ ਸਮੱਗਰੀ ਦੀ ਉਪਲਬਧਤਾ ਘੱਟ ਹੋਣ ਨਾਲ ਲੜਕੀਆਂ ਦੇ ਦਾਖਲੇ ਵਿੱਚ ਕਮੀ ਆਈ ਹੈ।
2008 ਵਿੱਚ, ਕੁੱਲ ਘਰੇਲੂ ਉਤਪਾਦ ਦਾ 3.7 ਪ੍ਰਤੀਸ਼ਤ ਸਿੱਖਿਆ 'ਤੇ ਖਰਚਿਆ ਗਿਆ ਸੀ। ਸਾਲ 2001 ਵਿੱਚ ਸੰਬੰਧਿਤ ਉਮਰ ਗਰੁੱਪ ਦੇ ਤਕਰੀਬਨ 89 ਪ੍ਰਤਿਸ਼ਤ ਬੱਚਿਆਂ ਨੂੰ ਲਾਜ਼ਮੀ ਸਿੱਖਿਆ ਪ੍ਰੋਗਰਾਮ ਵਿੱਚ ਦਾਖਲ ਕੀਤਾ ਗਿਆ ਸੀ, ਪਰ ਇਹ ਅੰਕੜਾ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਘੱਟ ਗਿਆ ਹੈ। 2004 ਵਿੱਚ ਕਿਰਗਿਸਤਾਨ ਵਿੱਚ ਸਾਖਰਤਾ ਦਰ 98.7 ਫੀਸਦੀ ਸੀ।..
ਪ੍ਰੀ-ਸਕੂਲ 3 ਤੋਂ 6/7 ਸਾਲ ਦੇ ਬੱਚਿਆਂ ਲਈ ਚਲਾਇਆ ਜਾਂਦਾ ਹੈ ਅਤੇ ਲਾਜ਼ਮੀ ਨਹੀਂ ਹੁੰਦਾ। ਇਸ ਤੱਕ ਪਹੁੰਚ ਸੀਮਿਤ ਹੈ।ਸਾਲ 2005 ਵਿੱਚ ਦਾਖਲ ਹੋਣ ਵਾਲੇ ਉਮਰ ਵਰਗ ਦਾ 10 ਫ਼ੀਸਦ ਸੀ।
ਪ੍ਰਾਇਮਰੀ ਸਕੂਲ ਆਮ ਤੌਰ 'ਤੇ 6 ਜਾਂ 7 ਸਾਲ ਤੋਂ ਸ਼ੁਰੂ ਹੁੰਦਾ ਹੈ ਅਤੇ ਚਾਰ ਸਾਲ ਤਕ ਰਹਿੰਦਾ ਹੈ। ਇਹ ਲਾਜ਼ਮੀ ਹੁੰਦਾ ਹੈ। 2007 ਤੋਂ ਲੈ ਕੇ, ਪ੍ਰਾਇਮਰੀ ਸਿੱਖਿਆ ਵਿੱਚ ਵਰਦੀਆਂ ਲੋੜੀਂਦੀਆਂ ਹਨ। ਸਕੂਲ ਛੱਡਣ ਦੇ ਬਾਰੇ 2007 ਵਿੱਚ ਕਾਨੂੰਨ ਬਣਾਇਆ ਗਿਆ ਸੀ ਜਿਸ ਤਹਿਤ ਯੂਨੀਫਾਰਮ ਨੂੰ ਮਾਪਿਆਂ ਦੁਆਰਾ ਖਰੀਦਿਆ ਜਾਣਾ ਲਾਜ਼ਮੀ ਕੀਤਾ ਗਿਆ। ਇੱਥੇ ਅਧਿਆਪਨ ਗੁਣਵੱਤਾ ਮਾੜੀ ਹੈ। ਕਿਰਗਿਜ਼ਸਟਨ ਦਾ ਪਿਸਾ 2006 ਵਿੱਚ ਪੜ੍ਹਨ, ਗਣਿਤ ਅਤੇ ਵਿਗਿਆਨ ਵਿੱਚ ਪਿਛਲਾ ਰੈਂਕ ਰਿਹਾ ਹੈ।
ਸੈਕੰਡਰੀ ਸਿੱਖਿਆ ਮੁੱਢਲੀ ਸੈਕੰਡਰੀ ਸਿੱਖਿਆ ਨਾਲ ਸ਼ੁਰੂ ਹੁੰਦੀ ਹੈ, ਜੋ ਕਿ ਚਾਰ ਸਾਲ ਤਕ ਚਲਦੀ ਹੈ ਅਤੇ ਲਾਜ਼ਮੀ ਹੈ। ਫੇਰ ਵਿਦਿਆਰਥੀਆਂ ਨੇ ਆਮ ਜਾਂ ਕਿੱਤਾਮੁਖੀ ਸਿੱਖਿਆ ਵਿੱਚਕਾਰ ਚੋਣ ਕਰਨੀ ਹੁੰਦੀ ਹੈ।
ਵਿਆਪਕ ਸਿੱਖਿਆ ਲਈ ਦੋ ਸਾਲ ਦੇ ਪਾਠਕ੍ਰਮ ਦਾ ਗਠਨ ਕੀਤਾ ਗਿਆ ਹੈ। ਜੇ ਇਹ ਪੂਰਾ ਕੀਤਾ ਜਾਂਦਾ ਹੈ ਤਾਂ ਪੂਰਾ ਸਰਟੀਫਿਕੇਟ ("ਪ੍ਰਮਾਣਿਤ") ਦਿੱਤਾ ਜਾਂਦਾ ਹੈ। ਆਮ ਤੌਰ 'ਤੇ ਕਿਸੇ ਯੂਨੀਵਰਸਿਟੀ ਵਿੱਚ ਦਾਖਲ ਹੋਣ ਲਈ ਇਸ ਸਰਟੀਫਿਕੇਟ ਦੀ ਲੋੜ ਹੁੰਦੀ ਹੈ।[2]
ਉੱਚ ਸਿੱਖਿਆ ਵਿੱਚ ਯੂਨੀਵਰਸਿਟੀਆਂ, ਅਕਾਦਮੀਆਂ, ਵਿਸ਼ੇਸ਼ ਉੱਚ ਸਿੱਖਿਆ ਸੰਸਥਾਵਾਂ ਅਤੇ ਸੰਸਥਾਵਾਂ ਸ਼ਾਮਲ ਹਨ। ਇੱਥੇ 54 ਉੱਚ ਸਿੱਖਿਆ ਸੰਸਥਾਵਾਂ ਹਨ: 21 ਪ੍ਰਾਈਵੇਟ ਲਈ 33 ਜਨਤਕ। ਉੱਚ ਸਿੱਖਿਆ ਵਿੱਚ ਕੁੱਲ ਭਰਤੀ ਦਰ 2011/2012 ਵਿੱਚ 12.5% ਸੀ।
{{cite web}}
: Unknown parameter |dead-url=
ignored (|url-status=
suggested) (help)