"ਕੋਈ ਸਾਫ਼ ਸੁਥਰੀ ਅਤੇ ਰੌਸ਼ਨ ਜਗ੍ਹਾ A Clean, Well-Lighted Place" | |
---|---|
ਲੇਖਕ ਅਰਨੈਸਟ ਹੈਮਿੰਗਵੇ | |
ਦੇਸ਼ | ਯੂਨਾਇਟਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਵੰਨਗੀ | ਨਿੱਕੀ ਕਹਾਣੀ |
ਪ੍ਰਕਾਸ਼ਨ ਕਿਸਮ | ਰਸਾਲਾ |
ਮੀਡੀਆ ਕਿਸਮ | ਪ੍ਰਿੰਟ |
ਪ੍ਰਕਾਸ਼ਨ ਮਿਤੀ | 1933 |
ਕੋਈ ਸਾਫ਼ ਸੁਥਰੀ ਅਤੇ ਰੌਸ਼ਨ ਜਗ੍ਹਾ (A Clean, Well-Lighted Place) ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦੀ ਇੱਕ ਨਿੱਕੀ ਕਹਾਣੀ ਹੈ। ਇਹ ਪਹਿਲੀ ਵਾਰ ਸਕਰਾਈਬਨਰ ਦੇ ਰਸਾਲੇ (Scribner's Magazine) ਵਿੱਚ 1933 ਵਿੱਚ ਛਪੀ ਸੀ ਅਤੇ ਉਸ ਦੇ 1933 ਵਾਲੇ ਕਹਾਣੀ ਸੰਗ੍ਰਹਿ ਵਿੰਨਰ ਟੇਕ ਨਥਿੰਗ ਵਿੱਚ ਸ਼ਾਮਲ ਸੀ।
ਕੈਫ਼ੇ ਵਿੱਚ ਇੱਕ ਬੁਢਾ ਬੋਲਾ ਗਾਹਕ ਦੇਰ ਰਾਤ ਤੱਕ ਬਰਾਂਡੇ ਵਿੱਚ ਬੈਠਾ ਪੀ ਰਿਹਾ ਸੀ। ਕੈਫ਼ੇ ਖ਼ਾਲੀ ਹੋ ਗਿਆ ਸੀ, ਬੱਸ ਉਹ ਇਕੱਲਾ ਗਾਹਕ ਸੀ। ਕੈਫ਼ੇ ਦੇ ਅੰਦਰ ਮੌਜੂਦ ਦੋਨੋਂ ਵੇਟਰ ਇੱਕ ਜਵਾਨ ਅਤੇ ਦੂਜਾ ਵਡੇਰੀ ਉਮਰ ਦਾ ਉਸ ਬੁਢੇ ਬਾਰੇ ਸੁਣੀ ਸੁਣਾਈ ਜਾਣਕਾਰੀ ਸਾਂਝੀ ਕਰਦੇ ਹਨ। ਇੱਕ ਵੇਟਰ ਕਹਿੰਦਾ ਹੈ ਕਿ ਬੀਤੇ ਹਫ਼ਤੇ ਉਸ ਨੇ ਖ਼ੁਦਕਸ਼ੀ ਦੀ ਕੋਸ਼ਿਸ਼ ਕੀਤੀ ਸੀ। ਕਾਰਨ ਪੁੱਛਣ ਤੇ ਕਹਿੰਦਾ ਹੈ ਕਿ ਕੋਈ ਵਜ੍ਹਾ ਨਹੀਂ; ਕਿ ਬੁਢਾ ਬਹੁਤ ਦੌਲਤਮੰਦ ਹੈ। (ਇਹ ਵਿਸ਼ਾ ਅਤੇ ਡਾਇਲਾਗ ਦੀ ਤਰਤੀਬ ਵਿੱਚ ਇੱਕ ਹੱਦ ਤੱਕ ਘਚੋਲਾ ਵਾਦ ਵਿਵਾਦ ਦਾ ਮਾਮਲਾ ਰਿਹਾ ਹੈ-ਇਸ ਸੰਬੰਧ ਵਿੱਚ ਕਿ ਕਿਹੜੇ ਵੇਟਰ ਨੂੰ ਬੁਢੇ ਵਲੋਂ ਕੀਤੀ ਖ਼ੁਦਕਸ਼ੀ ਦੀ ਕੋਸ਼ਿਸ਼ ਦਾ ਪਤਾ ਹੈ, ਦੋ ਵਾਰ ਸੋਧ ਕੀਤੀ ਗਈ ਹੈ।)[1] ਜਦੋਂ ਇੱਕ ਜਵਾਨ ਕੁੜੀ ਅਤੇ ਇੱਕ ਸੈਨਿਕ ਕੋਲੋਂ ਲੰਘਦੇ ਹਨ ਤਾਂ ਜਵਾਨ ਵੇਟਰ ਬੇਚੈਨ ਹੋ ਜਾਂਦਾ ਹੈ ਅਤੇ ਗੱਲ ਸ਼ੁਰੂ ਕਰ ਦਿੰਦਾ ਹੈ ਕਿ ਕਿਵੇਂ ਪਹਿਰੇਦਾਰ ਜਲਦੀ ਦੇਰ ਹੋਣ ਕਰ ਕੇ ਬੁਢ਼ੇ ਨੂੰ ਚੁੱਕ ਕੇ ਇਥੋਂ ਹਟਾ ਦੇਵੇਗਾ। ਜਦੋਂ ਬੁਢਾ ਪਲੇਟ ਖੜਕਾਉਂਦਾ ਹੈ, ਜਵਾਨ ਵੇਟਰ ਹੁੰਗਾਰਾ ਭਰਦਾ ਹੈ, ਅਤੇ ਬੁਢਾ ਹੋਰ ਬਰਾਂਡੀ ਮੰਗਦਾ ਹੈ। ਬੂਢ਼ੇ ਦੇ ਸਰਾਬੀ ਹੋ ਜਾਣ ਦੇ ਆਪਣੇ ਹੀ ਰੋਸੇ ਭੁੱਲਕੇ ਵੇਟਰ ਸਰਾਬ ਪਾਉਂਦਾ ਹੈ ਅਤੇ ਬੋਲੇ ਬੰਦੇ ਨੂੰ ਕਹਿੰਦਾ ਹੈ ਕਿ ਬੀਤੇ ਹਫਤੇ ਉਸਨੇ ਆਪਣਾ ਅੰਤ ਹੀ ਕਰ ਲੈਣਾ ਸੀ। ਬੁਢਾ ਥੋੜੀ ਹੋਰ ਬਰਾਂਡੀ ਪਾ ਦੇਣ ਲਈ ਕਹਿੰਦਾ ਹੈ; ਵੇਟਰ ਜਾਣ ਕੇ ਜਾਮ ਏਨਾ ਭਰ ਦਿੰਦਾ ਹੈ, ਕਿ ਥੋੜੀ ਜਿਹੀ ਬਰਾਂਡੀ ਛਲਕ ਕੇ ਪ੍ਲੇਟ ਵਿੱਚ ਪੈ ਜਾਂਦੀ ਹੈ।