ਖਮਾਜ

"ਆਰੋਹਣ ਮੇਂ ਰੇ ਵਰਜਿਤ ਕਰ,ਗਾਵਤ ਰਾਗ ਖਮਾਜ।

ਦ੍ਵਿਤੀਯਪ ਪ੍ਰੇਹਰ ਨਿਸ਼ਿ ਗਾਈਏ,ਰਖਿਏ ਗ-ਨੀ ਸੰਵਾਦ।।"

.............ਰਾਗ ਚੰਦ੍ਰਿਕਾ ਸਾਰ

ਰਾਗ ਖਮਾਜ ਦਾ ਪਰਿਚੈ:-

ਸੁਰ ਅਰੋਹ 'ਚ ਰੇ ਵਰਜਿਤ।

ਨਿਸ਼ਾਦ ਦੋਂਵੇਂ। ਬਾਕੀ ਸਾਰੇ ਸੁਰ ਸ਼ੁੱਧ।

ਜਾਤੀ ਸ਼ਾਡਵ-ਸੰਪੂਰਣ
ਥਾਟ ਖਮਾਜ
ਵਾਦੀ-ਸੰਵਾਦੀ ਗੰਧਾਰ-ਨਿਸ਼ਾਦ
ਸਮਾਂ ਰਾਤ ਦਾ ਦੂਜਾ ਪਹਿਰ
ਠੇਹਿਰਾਵ ਵਾਲੇ ਸੁਰ ਸ ਮ ਪ -ਸੰ ਪ ਗ
ਮੁੱਖ ਅੰਗ ਗ ਮ ਪ ਧ ;ਗ ਮ ਗ ;ਪ ਸੰ ਨ ਸੰ ;ਨੀ ਧ ਪ ;ਮ ਪ ਮ ਗ ; ਰੇ ਸ
ਆਰੋਹ ਸ ਗ ਮ ਪ ਧ ਨੀ ਸੰ
ਅਵਰੋਹ ਸੰ ਨੀ ਧ ਪ ਮ ਗ ਰੇ ਸ
ਪਕੜ ਨੀ ਧ ਮ ਪ ਧ ਮ ਗ
ਮਿਲਦਾ ਜੁਲਦਾ ਰਾਗ ਤਿਲੰਗ

ਰਾਗ ਖਮਾਜ ਦੀ ਵਿਸ਼ੇਸ਼ਤਾ:-

  • ਰਾਗ ਖਮਾਜ ਦੇ ਅਰੋਹ 'ਚ ਧੈਵਤ (ਧ) ਥੋੜਾ ਘੱਟ ਵਰਤੋਂ 'ਚ ਆਉਂਦਾ ਹੈ।
  • ਰਾਗ ਖਮਾਜ ਦੇ ਅਵਰੋਹ 'ਚ ਪੰਚਮ(ਪ) ਵਕ੍ਰ ਰੂਪ 'ਚ ਲਗਦਾ ਹੈ ਨੀ ਧ,ਮ ਪ ਧ, ਮ ਗ
  • ਰਾਗ ਖਮਾਜ ਦੀ ਪੂਰੀ ਸੁੰਦਰਤਾ ਗ,ਮ,ਪ,ਨੀ ਸੁਰਾਂ 'ਚ ਸਮਾਈ ਹੁੰਦੀ ਹੈ।
  • ਰਾਗ ਖਮਾਜ ਚੰਚਲ ਸੁਭਾ ਵਾਲਾ ਰਾਗ ਹੈ ਇਸ ਕਰਕੇ ਇਸ ਰਾਗ ਵਿੱਚ ਛੋਟਾ ਖਿਆਲ,ਠੁਮਰੀ ਤੇ ਟੱਪਾ ਜਿਆਦਾ ਗਾਇਆ ਜਾਂਦਾ ਹੈ। ਅਤੇ ਇਸ ਰਾਗ ਵਿੱਚ ਮਾਸੀਤ੍ਖਾਨੀ ਗੱਤ ਤੇ ਰਜਾਖਾਨੀ ਗੱਤ ਬਹੁਤ ਪ੍ਰਚਲਿਤ ਹੈ ਅਤੇ ਮਧੁਰ ਲਗਦੀ ਹੈ।
  • ਰਾਗ ਖਮਾਜ ਦੇ ਅਰੋਹ ਵਿੱਚ ਰੇ ਭਾਂਵੇਂ ਵਰਜਿਤ ਹੈ ਪਰ ਠੁਮਰੀ ਗਾਉਂਦੇ ਵਕ਼ਤ ਕਈ ਵਾਰ ਇਸ ਦਾ ਪ੍ਰਯੋਗ ਕਰ ਲਿਆ ਜਾਂਦਾ ਹੈ।
  • ਰਾਗ ਖਮਾਜ ਦਾ ਵਿਸਤਾਰ ਮੱਧ ਤੇ ਤਾਰ ਸਪਤਕ ਵਿੱਚ ਕੀਤਾ ਜਾਂਦਾ ਹੈ।
  • ਜਦੋਂ ਰਾਗ ਖਮਾਜ ਵਿੱਚ ਕਈ ਰਾਗ ਮਿਲਾ ਕੇ ਗਾਏ ਜਾਂਦੇ ਹਨ ਤਾਂ ਉਸ ਨੂੰ "ਮਿਸ਼੍ਰ ਖਮਾਜ" ਨਾਮ ਦਿੱਤਾ ਜਾਂਦਾ ਹੈ।
  • ਹਰਿਕੰਭੋਜੀ ਕਰਨਾਟਕ ਸੰਗੀਤ ਵਿੱਚ ਬਰਾਬਰ ਦਾ ਰਾਗਮ ਹੈ।

ਹੇਠਾਂ ਦਿੱਤੀਆਂ ਸੁਰ ਸੰਗਤੀਆਂ ਰਾਗ ਖਮਾਜ ਦੇ ਰੂਪ ਨੂੰ ਦ੍ਰ੍ਸ਼ਾਂਦੀਆਂ ਹਨ-

ਨੀ(ਮੰਦਰ) ਸ ਗ ਮ ਪ; ਪ ਧ ;ਮ ਪ ਮ ਗ ;ਗ ਮ ਪ ਧ ਨੀ ਸੰ;ਨੀ ਸੰ ਪ;ਪ ਧ ਪ ਸੰ;

ਸੰ ਨੀ ਧ ਪ;ਧ ਪ ਮ ਪ ਧ ਪ ਮ ਗ ਮ ;ਪ ਮ ਗ ਰੇ ;ਗ ਸ;ਸ ਗ ਮ ਪ ; ਗ ਮ ਪ ਧ;

ਨੀ ਧ ਪ ; ਪ ਧ ਨੀ ਧ ਪ ਨ ਗ ; ਮ ਪ ਗ ਮ ਗ ਰੇ ਗ ਸ;ਸੰ ਰੇੰ ਸੰ ਸੰ ਨੀ ਧ ਪ;

ਮ ਪ ਮ ਮ ਗ ਰੇ ਸ ;ਨੀ(ਮੰਦਰ) ਧ(ਮੰਦਰ)ਸ

ਰਚਨਾਵਾਂ-

  • ਸੁਧੀ ਬਿਸਾਰਾ ਗਾਈ... ( ਸਦਰਾ ਰੂਪ - ਝਪਤਾਲ ਵਿੱਚ। ਕਿਰਾਣਾ ਘਰਾਣੇ ਦੇ ਅਬਦੁਲ ਕਰੀਮ ਖਾਨ ਦੁਆਰਾ ਗਾਇਆ ਗਿਆ)
  • "ਬਨ ਬਨ ਧੂੰਦਾ ਲਯੋ ਬਨਵਾਰੀ......" (ਆਚਾਰੀਆ ਡਾ ਪੰਡਿਤ ਗੋਕੁਲੋਤਸਵਜੀ ਮਹਾਰਾਜ ਦੁਆਰਾ ਰਚਿਤ ਤੀਨਤਾਲ ਵਿੱਚ ) [1]
  • "ਨੰਦ ਘਰ ਆਜ ਬਾਜੇ ਬਧਾਈ......" ( ਆਚਾਰੀਆ ਡਾ ਪੰਡਿਤ ਗੋਕੁਲੋਤਸਵਜੀ ਮਹਾਰਾਜ ਦੁਆਰਾ ਰਚਿਤ ਤੀਨਤਾਲ ਵਿੱਚ) [1]
  • ਪੀਆ ਤੋਰੀ ਤਿਰਛੀ ਨਜਰ ਲਾਗੇ ਪਿਆਰੀ ਰੇ... ( ਬੋਲ ਬਨਾਵ ਕੀ ਠੁਮਰੀ ਰੂਪ। ਆਗਰਾ ਘਰਾਣੇ ਦੇ ਫੈਯਾਜ਼ ਖਾਨ ਦੁਆਰਾ ਗਾਇਆ ਗਿਆ)
  • ਕੋਇਲੀਅਨ ਕੁਹੂਕ/ਕੂਕ ਸੁਨਾਵੇ... (ਖਯਾਲ/ਬੰਦਿਸ਼ੀ ਠੁਮਰੀ ਰੂਪ - ਤੀਨਤਾਲਾ ਦੇ 16 ਬੀਟ ਚੱਕਰ ਵਿੱਚ। ਰਾਮਪੁਰ ਘਰਾਣੇ ਦੇ ਨਿਸਾਰ ਹੁਸੈਨ ਖਾਨ, ਪਟਿਆਲਾ ਘਰਾਣੇ ਦੇ ਅਜੇ ਚੱਕਰਵਰਤੀ ਨੇ ਗਾਇਆ।
  • ਸ਼ਿਆਮ ਰੰਗ ਡਾਰੀ... ( ਧਰੁਪਦ ਰੂਪ - ਧਮਾਰ ਤਾਲ ਵਿੱਚ। ਐੱਨ. ਜ਼ਹੀਰੂਦੀਨ ਡਾਗਰ ਅਤੇ ਐੱਫ. ਵਾਸਫੂਦੀਨ ਡਾਗਰ ਦੁਆਰਾ ਗਾਇਆ ਗਿਆ)
  • ਅਬ ਮਾਨ ਜਾਓ ਸਾਈਆਂ... (ਦਾਦਰਾ) ਰਾਮਪੁਰ ਸਹਿਸਵਾਨ ਘਰਾਣੇ ਦੇ ਉਸਤਾਦ ਗੁਲਾਮ ਅੱਬਾਸ ਖਾਨ ਦੁਆਰਾ ਗਾਇਆ ਗਿਆ
  • ਸੁਧ ਨ ਲੀਨਿ ਜਬਸੇ ਗਏ... ( ਦਾਦਰਾ ਰੂਪ - ਆਗਰਾ ਘਰਾਣੇ ਦੇ ਫੈਯਾਜ਼ ਖਾਨ ਦੁਆਰਾ ਗਾਇਆ ਗਿਆ ਅਤੇ ਵਿਸ਼ਨੂੰ ਨਰਾਇਣ ਭਾਤਖੰਡੇ ਦੇ ਕਰਮਿਕ ਪੁਸਤਕ ਮਲਿਕਾ ਭਾਗ 2 ਵਿੱਚ ਵੀ ਜ਼ਿਕਰ ਕੀਤਾ ਗਿਆ)

ਰਾਗ ਖਮਾਜ ਵਿੱਚ ਹਿੰਦੀ ਫਿਲਮੀ ਗੀਤ:-

ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/ਸਾਲ
ਆ ਦਿਲ ਸੇ ਦਿਲ ਮਿਲਾ ਲੇ ਸੀ ਰਾਮਚੰਦ੍ਰ/

ਭਰਤ ਵਿਆਸ

ਆਸ਼ਾ ਭੋੰਸਲੇ ਨਵਰੰਗ/1959
ਅਬ ਕ੍ਯਾ ਮਿਸਾਲ ਦੂੰ ਮੈਂ

ਤੁਮ੍ਹਾਰੇ ਸ਼ਬਾਬ ਕੀ

ਰੋਸ਼ਨ/

ਮਜਰੂਹ ਸੁਲਤਾਨਪੁਰੀ

ਮੁੰਹਮਦ ਰਫੀ ਆਰਤੀ/1962
ਬਾਰ ਬਾਰ ਤੋਹੇ ਕ੍ਯਾ

ਸਮਝਾਏ ਪਾਯਲ ਕਿ ਝਨਕਾਰ

ਰੋਸ਼ਨ/

ਮਜਰੂਹ ਸੁਲਤਾਨਪੁਰੀ

ਮੁੰਹਮਦ ਰਫੀ/ਲਤਾ ਮੰਗੇਸ਼ਕਰ ਆਰਤੀ/1962
ਬੜਾ ਨਟਖਟ ਹੈ ਯੇ ਕਿਸ਼ਨ ਆਰ ਡੀ ਬਰਮਨ/

ਅਨੰਦੁ ਬਕਸ਼ੀ

ਲਤਾ ਮੰਗੇਸ਼ਕਰ ਅਮਰ ਪ੍ਰੇਮ/

1971

ਚੁਨਰਿਆ ਕਟਤੀ ਜਾਏ ਰੇ ਨੌਸ਼ਾਦ/

ਸ਼ਕੀਲ ਬਦਾਉਣੀ

ਮੁੰਹਮਦ ਰਫੀ/

ਸ਼ਮਸ਼ਾਦ ਬੇਗ਼ਮ/ ਲਤਾ ਮੰਗੇਸ਼ਕਰ

ਮਦਰ ਇੰਡੀਆ/

1957

ਕੁਛ ਤੋ ਲੋਗ ਕਹੇੰਗੇ ਆਰ ਡੀ ਬਰਮਨ/

ਅਨੰਦ ਬਕਸ਼ੀ

ਲਤਾ ਮੰਗੇਸ਼ਕਰ ਅਮਰ ਪ੍ਰੇਮ/

1971

ਆਯੋ ਕਹਾਂ ਸੇ ਘਨ ਸ਼ਿਆਮ ਆਰ ਡੀ ਬਰਮਨ/ਮਜਰੂਹ ਸੁਲਤਾਨ ਪੂਰੀ ਮੰਨਾ ਡੇ/ਅਰਚਨਾ ਬੁੱਢਾ ਮਿਲ ਗਯਾ
ਢਲ ਚੁਕੀ ਸ਼ਾਮ-ਏ -ਗਮ ਨੌਸ਼ਾਦ/ਸ਼ਕੀਲ ਬਦਾਉਣੀ ਮੁੰਹਮਦ ਰਫੀ ਕੋਹਿਨੂਰ/1960
ਹਮ ਆਪਣਾ ਉਨ੍ਹੇੰ ਬਣਾ ਨਾ ਸਕੇ ਖੇਮ ਚੰਦ ਪ੍ਰਕਾਸ਼/ਕੇਦਾਰ ਸ਼ਰਮਾ ਕੇ ਐਲ ਸੇਹਗਲ ਭੰਵਰਾ/1944
ਖਤ ਲਿਖ ਦੇ ਸਾਂਵਰਿਆ ਕੇ ਨਾਮ ਲਕਸ਼ਮੀ ਕਾੰਤ ਪਿਆਰੇ ਲਾਲ/ ਆਨੰਦ ਬਕਸ਼ੀ ਆਸ਼ਾ ਭੋੰਸਲੇ ਆਏ ਦਿਨ ਬਹਾਰ ਕੇ/1966
ਮੇਰੇ ਤੋ ਗਿਰੀਧਰ ਗੋਪਾਲ ਪੰਡਿਤ ਰਵੀ ਸ਼ੰਕਰ/

ਮੀਰਾ ਬਾਈ

ਵਾਣੀ ਜੈ ਰਾਮ/ ਦਿਨਕਰ ਮੀਰਾ/1979
ਨਜ਼ਰ ਲਾਗੀ ਰਾਜਾ ਤੋਰੇ ਬੰਗਲੇ ਏਸ ਡੀ ਬਰਮਨ/

ਮਜਰੂਹ ਸੁਲਤਾਨ ਪੁਰੀ

ਆਸ਼ਾ ਭੋੰਸਲੇ ਕਾਲਾ ਪਾਣੀ/1958
ਓ ਸਜਨਾ ਬਰਖਾ ਬਹਾਰ ਆਈ ਸਲਿਲ ਚੌਧਰੀ/ਸ਼ੇਲੇੰਦਰ ਲਤਾ ਮੰਗੇਸ਼ਕਰ ਪਰਖ/1960
ਪਿਆ ਤੋਸੇ ਨੈਨਾ ਲਾਗੇ ਰੇ ਏਸ ਡੀ ਬਰਮਨ/ਸ਼ੇਲੇੰਦਰ ਲਤਾ ਮੰਗੇਸ਼ਕਰ ਗਾਇਡ/1965
ਵੈਸ਼ਨਵ ਜਨ ਤੋ ਭਗਤ ਨਰਸੀ -- --
  1. 1.0 1.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist.