ਨਿੱਜੀ ਜਾਣਕਾਰੀ | |||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|
ਰਾਸ਼ਟਰੀਅਤਾ | ਭਾਰਤ | ||||||||||||||||||||
ਜਨਮ | ਪੰਜਾਬ, ਭਾਰਤ | 9 ਜੁਲਾਈ 1993||||||||||||||||||||
ਖੇਡ | |||||||||||||||||||||
ਦੇਸ਼ | ਭਾਰਤ | ||||||||||||||||||||
ਈਵੈਂਟ | ਪੈਦਲ ਚਾਲ | ||||||||||||||||||||
ਪ੍ਰਾਪਤੀਆਂ ਅਤੇ ਖ਼ਿਤਾਬ | |||||||||||||||||||||
Personal best(s) | 5000m Walk: 25:30.27(ਸਿੰਗਾਪੁਰ 2010)[1] 10000m Walk: 49:21.21(ਬੇਂਗਲੋਰ 2010)[1] | ||||||||||||||||||||
ਮੈਡਲ ਰਿਕਾਰਡ
|
ਖੁਸ਼ਬੀਰ ਕੌਰ ਇੱਕ 20 ਕਿਲੋਮੀਟਰ ਪੈਦਲ ਚਾਲ ਦੀ ਭਾਰਤੀ ਮੂਲ ਦੀ ਅਥਲੀਟ ਹੈ। ਉਸਨੇ ਪਹਿਲਾ ਕੋਲੰਬੋ, ਸ਼੍ਰੀ ਲੰਕਾ ਵਿਖੇ ਹੋਈ 2012 ਏਸ਼ੀਆਈ ਜੂਨੀਅਰ ਅਥਲੈਟਿਕਸ ਮੁਕਾਬਲੇ ਵਿੱਚ 10,000 ਮੀਟਰ(6.2 ਮੀਲ) ਪੈਦਲ ਚਾਲ ਦੌੜ ਵਿੱਚ ਕਾਂਸੇ ਦਾ ਤਗਮਾ ਜਿੱਤੀਆ ਅਤੇ 20 ਕਿਲੋਮੀਟਰ ਪੈਦਲ ਚਾਲ ਦੀ ਸ਼੍ਰੇਣੀ ਵਿੱਚ 2013 ਵਿਸ਼ਵ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ। ਉਸ ਨੇ 1:34:28 ਸਮਾਂ ਲਗਾ ਕੇ ਆਪਣੇ ਹੀ ਰਿਕਾਰਡ ਨੂੰ ਪਿਛੇ ਛੱਡਦੀਆਂ 39ਵਾਂ ਸਥਾਨ ਹਾਸਿਲ ਕੀਤਾ। 2014 ਦੀਆ ਜਾਪਾਨ ਵਿੱਚ ਹੋਇਆ ਏਸ਼ੀਅਨ ਪੈਦਲ ਚਾਲ ਪ੍ਰਤੀਯੋਗਿਤਾ ਵਿੱਚ 1:33:37 ਸਮਾਂ ਲਗਾ ਕੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਆਪਣੇ ਹੀ ਰਾਸ਼ਟਰੀ ਰਿਕਾਰਡ ਤੋਂ ਵਧੀਆ ਪ੍ਰਦਰਸ਼ਨ ਕੀਤਾ।[3][4]
ਇਸ ਵੇਲੇ ਅੰਗਲੀਆਂ ਮੈਡਲ ਹੰਟ ਕੰਪਨੀ ਦਾ ਸਹਿਯੋਗ ਪ੍ਰਾਪਤ ਹੈ।[5]
ਖੁਸ਼ਬੀਰ ਕੌਰ, ਅੰਮ੍ਰਿਤਸਰ ਦੇ ਇੱਕ ਛੋਟੇ ਜਿਹੇ ਕਸਬੇ ਰਸੂਲਪੁਰ ਕਲਾਂ ਦੀ ਰਹਿਣ ਵਾਲੀ ਹੈ। ਉਸ ਨੇ 5 ਕਿਲੋਮੀਟਰ ਅਤੇ 10 ਕਿਲੋਮੀਟਰ ਦੀ ਪ੍ਰਤੀਯੋਗਿਤਾ ਵਿੱਚ ਜੂਨੀਅਰ ਕੌਮੀ ਰਿਕਾਰਡ ਦਰਜ ਕੀਤਾ। 2012 ਕੌਮੀ ਜੂਨੀਅਰ ਚੈਂਪੀਅਨਸ਼ੀਪ, ਕੋਲੰਬੋ, ਸ੍ਰੀਲੰਕਾ ਵਿੱਚ ਸਫਲ ਪ੍ਰਦਰਸ਼ਨ ਕੀਤਾ ਅਤੇ 2013 ਅੰਤਰਰਾਸ਼ਟਰੀ ਚੈਂਪੀਅਨਸ਼ੀਪ ਵਿੱਚ 20 ਕਿਲੋਮੀਟਰ ਪੈਦਲ ਚਲ ਵਿੱਚ ਭਾਗ ਲਿਆ ਉਸਨੇ ਇਹ ਪੈਦਲ ਚਾਲ 1:34:28 ਵਿੱਚ ਪੂਰੀ ਕਰਕੇ 39ਵਾਂ ਸਥਾਨ ਹਾਸਿਲ ਕੀਤਾ। 2014 ਏਸ਼ੀਅਨ ਪੈਦਲ ਚਾਲ ਪ੍ਰਤੀਯੋਗਿਤਾ ਵਿੱਚ 1:33:37 ਸਮਾਂ ਲਗਾ ਕੇ ਤੀਜਾ ਸਥਾਨ ਹਾਸਿਲ ਕੀਤਾ ਅਤੇ ਆਪਣੇ ਹੀ ਰਾਸ਼ਟਰੀ ਰਿਕਾਰਡ ਤੋਂ ਵਧੀਆ ਪ੍ਰਦਰਸ਼ਨ ਕੀਤਾ।[3]
ਖੁਸ਼ਬੀਰ ਨੇ ਹਾਲ ਹੀ ਮਾਸ੍ਕੋ ਵਿਸ਼ਵ ਜੇਤੂ (2013) ਦੇ ਦੌਰਾਨ ਉਸ ਦੇ ਆਪਣੇ ਹੀ ਨਿੱਜੀ ਰਿਕਾਰਡ ਨੂੰ ਕੌਮੀ ਮਹਿਲਾ 20 ਕਿਲੋਮੀਟਰ ਪੈਦਲ ਚਲ ਵਿੱਚ 1:34:28 ਦਾ ਸਮਾਂ ਲਗਾ ਕੇ ਨਵਾਂ ਰਿਕਾਰਡ ਬਣਾਇਆ।[6][7] ਇਸ ਪ੍ਰਤੀਯੋਗਿਤਾ ਵਿੱਚ ਉਸਨੇ 39ਵਾਂ ਸਥਾਨ ਹਾਸਿਲ ਕੀਤਾ।
ਖੁਸ਼ਬੀਰ ਕੌਰ ਨੇ ਉਸ ਨੇ ਆਪਣੇ ਨਿੱਜੀ ਤਜਰਬੇ ਨਾਲ ਬੇਹਤਰੀਨ ਪ੍ਰਦਸ਼ਨ ਕੀਤਾ ਅਤੇ ਇਸ ਪ੍ਰਕਿਰਿਆ ਵਿੱਚ ਇੱਕ ਨਵੇਂ ਕੌਮੀ ਰਿਕਾਰਡ ਨੂੰ ਸੈੱਟ ਕਰਕੇ ਏਸ਼ੀਆਈ ਖੇਡਾਂ ਵਿੱਚ 20 ਕਿਲੋਮੀਟਰ ਪੈਦਲ ਚਾਲ ਵਿੱਚ ਸਿਲਵਰ ਤਮਗਾ ਜਿੱਤਿਆ ਅਤੇ ਇਸ ਖੇਡ ਵਿੱਚ ਇਹ ਉਪਲਬਧੀ ਹਾਸਿਲ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਿਆ। ਅੰਮ੍ਰਿਤਸਰ ਦੀ ਇਸ ਕੁੜੀ ਨੇ 21 ਸਾਲ ਦੀ ਉਮਰ ਵਿੱਚ ਆਪਣੇ ਪਿਛਲੇ ਰਿਕਾਰਡ ਨੂੰ ਪਿਛੇ ਛੱਡ ਕੇ 1:33:07 ਵਿੱਚ ਨਵਾਂ ਰਿਕਾਰਡ ਬਣਾਇਆ ਉਸਦਾ ਪਿਛਲਾ ਰਿਕਾਰਡ 1:33:37 ਸਮੇਂ ਦਾ ਸੀ। ਇਹ ਉਸਦਾ ਰਾਸ਼ਟਰੀ ਰਿਕਾਰਡ ਸੀ।
{{cite web}}
: Unknown parameter |dead-url=
ignored (|url-status=
suggested) (help) ਹਵਾਲੇ ਵਿੱਚ ਗ਼ਲਤੀ:Invalid <ref>
tag; name "all-athletics.com" defined multiple times with different content
{{cite web}}
: Unknown parameter |dead-url=
ignored (|url-status=
suggested) (help)