ਨਿੱਜੀ ਜਾਣਕਾਰੀ | |||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Ganemat Kaur Sekhon | ||||||||||||||||||||||||||
ਰਾਸ਼ਟਰੀਅਤਾ | ![]() | ||||||||||||||||||||||||||
ਜਨਮ | Chandigarh, India | 29 ਨਵੰਬਰ 2000||||||||||||||||||||||||||
ਖੇਡ | |||||||||||||||||||||||||||
ਖੇਡ | Shooting | ||||||||||||||||||||||||||
ਇਵੈਂਟ | Skeet (SK75, SK125W, SKMIX, SKTEAMW) | ||||||||||||||||||||||||||
ਕਲੱਬ | NRAI | ||||||||||||||||||||||||||
ਮੈਡਲ ਰਿਕਾਰਡ
|
ਗਨੇਮਤ ਸੇਖੋਂ (ਜਨਮ 29 ਨਵੰਬਰ 2000) ਚੰਡੀਗੜ੍ਹ ਤੋਂ ਇੱਕ ਭਾਰਤੀ ਖੇਡ ਨਿਸ਼ਾਨੇਬਾਜ਼ ਹੈ। ਉਹ ਸਕੀਟ ਵਿੱਚ ਮੁਹਾਰਤ ਰੱਖਦੀ ਹੈ। ਉਸਨੇ ਮਾਰਚ 2021 ਵਿੱਚ ਆਈ.ਐਸ.ਐਸ.ਐਫ. ਸ਼ੂਟਿੰਗ ਵਿਸ਼ਵ ਕੱਪ ਦੇ ਮਹਿਲਾ ਸਕੀਟ ਈਵੈਂਟ ਵਿੱਚ ਭਾਰਤ ਲਈ ਇੱਕ ਤਗਮਾ ਜਿੱਤਿਆ।[1] ਸੇਖੋਂ ਦਾ ਸੱਜੇ ਹੱਥ ਅਤੇ ਸੱਜੀ ਅੱਖ ਦਾ ਦਬਦਬਾ ਹੈ।[2]
ਸੇਖੋਂ ਦਾ ਜਨਮ 29 ਨਵੰਬਰ 2000 ਨੂੰ ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਖੇ ਹੋਇਆ ਸੀ।[3][4]
ਸੇਖੋਂ ਨੇ ਆਪਣੇ ਪਿਤਾ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ 2015 ਵਿੱਚ ਸ਼ੂਟਿੰਗ ਸ਼ੁਰੂ ਕੀਤੀ ਜਦੋਂ ਉਹ 15 ਸਾਲ ਦੀ ਸੀ।[5] ਉਸਨੇ ਸੁਹਲ ਵਿਖੇ 2016 ਵਿੱਚ ਆਈ.ਐਸ.ਐਸ.ਐਫ. ਜੂਨੀਅਰ ਵਿਸ਼ਵ ਕੱਪ ਵਿੱਚ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਉਸਨੇ 33 ਸਥਾਨ ਪ੍ਰਾਪਤ ਕੀਤੇ ਸਨ।
2018 ਵਿੱਚ, ਉਹ ਸਿਡਨੀ, ਆਸਟ੍ਰੇਲੀਆ ਵਿਖੇ ਜੂਨੀਅਰ ਆਈ.ਐਸ.ਐਸ.ਐਫ. ਵਿਸ਼ਵ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਸਕੀਟ ਨਿਸ਼ਾਨੇਬਾਜ਼ ਬਣ ਗਈ, ਜਦੋਂ ਉਸਨੇ ਕਾਂਸੀ ਦਾ ਤਗਮਾ ਜਿੱਤਿਆ।[6] ਉਸਨੇ 2019 ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। [7] ਸੇਖੋਂ ਨੇ ਨਵੀਂ ਦਿੱਲੀ ਵਿਖੇ 2021 ਆਈ.ਐਸ.ਐਸ.ਐਫ. ਸ਼ੂਟਿੰਗ ਵਿਸ਼ਵ ਕੱਪ ਮਹਿਲਾ ਸਕੀਟ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤਿਆ, ਜੋ ਕਿ ਭਾਰਤ ਲਈ ਕਿਸੇ ਮਹਿਲਾ ਈਵੈਂਟ ਵਿੱਚ ਪਹਿਲਾ ਸੀ।[8][9]
2021 ਆਈ.ਐਸ.ਐਸ.ਐਫ. ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ, ਸੇਖੋਂ ਨੇ ਮਹਿਲਾ ਸਕੀਟ ਟੀਮ ਅਤੇ ਵਿਅਕਤੀਗਤ ਈਵੈਂਟ ਵਿੱਚ ਕ੍ਰਮਵਾਰ ਸੋਨੇ ਅਤੇ ਚਾਂਦੀ ਦਾ ਤਗਮਾ ਹਾਸਿਲ ਕੀਤਾ।[10]
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite web}}
: |last2=
has numeric name (help)CS1 maint: numeric names: authors list (link)