ਗਾਂਧੀ ਮੈਮੋਰੀਅਲ ਮਿਊਜ਼ੀਅਮ, 1959 ਵਿੱਚ ਸਥਾਪਿਤ, ਮਹਾਤਮਾ ਗਾਂਧੀ ਦਾ ਇੱਕ ਯਾਦਗਾਰੀ ਅਜਾਇਬ ਘਰ ਹੈ ਜੋ ਭਾਰਤ ਦੇ ਤਾਮਿਲਨਾਡੂ ਵਿੱਚ ਮਦੁਰਾਈ ਸ਼ਹਿਰ ਵਿੱਚ ਸਥਿਤ ਹੈ। ਗਾਂਧੀ ਅਜਾਇਬ ਘਰ ਵਜੋਂ ਜਾਣਿਆ ਜਾਂਦਾ ਹੈ, ਇਹ ਹੁਣ ਦੇਸ਼ ਦੇ ਪੰਜ ਗਾਂਧੀ ਸੰਗ੍ਰਆਲਿਆਂ (ਗਾਂਧੀ ਅਜਾਇਬ ਘਰਾਂ) ਵਿੱਚੋਂ ਇੱਕ ਹੈ। ਇਸ ਵਿੱਚ ਨੱਥੂਰਾਮ ਗੋਡਸੇ ਦੁਆਰਾ ਕਤਲ ਕੀਤੇ ਜਾਣ ਵੇਲ਼ੇ ਗਾਂਧੀ ਦੇ ਖ਼ੂਨ ਨਾਲ਼ ਰੰਗੇ ਪਹਿਰਾਵੇ ਦਾ ਇੱਕ ਟੁੱਕੜਾਸ਼ਾਮਲ ਹੈ।
ਮਹਾਤਮਾ ਗਾਂਧੀ ਦੀ ਹੱਤਿਆ ਤੋਂ ਕਈ ਸਾਲਾਂ ਬਾਅਦ, 1948 ਵਿੱਚ ਦੇਸ਼ ਭਰ ਦੇ ਨਾਗਰਿਕਾਂ ਨੂੰ ਉਨ੍ਹਾਂ ਲਈ ਯਾਦਗਾਰ ਬਣਾਉਣ ਲਈ ਇੱਕ ਅਪੀਲ ਕੀਤੀ ਗਈ ਸੀ। ਭਾਰਤ ਦੇ ਗਰੀਬ ਅਤੇ ਅਮੀਰ ਨਾਗਰਿਕਾਂ ਦੇ ਯੋਗਦਾਨ ਦੀ ਮਦਦ ਨਾਲ, ਇਹ ਕਾਰਜ ਨੇਪਰੇ ਚਾੜ੍ਹਨ ਲਈ ਇੱਕ ਟਰੱਸਟ ਬਣਾਇਆ ਗਿਆ ਸੀ, ਮਹਾਤਮਾ ਗਾਂਧੀ ਨੈਸ਼ਨਲ ਮੈਮੋਰੀਅਲ ਟਰੱਸਟ । ਇਸ ਅਜਾਇਬ ਘਰ ਦਾ ਉਦਘਾਟਨ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ 15 ਅਪ੍ਰੈਲ 1959 ਨੂੰ ਕੀਤਾ ਸੀ। ਮਦੁਰਾਈ ਵਿੱਚ ਗਾਂਧੀ ਮੈਮੋਰੀਅਲ ਮਿਊਜ਼ੀਅਮ ਸੰਯੁਕਤ ਰਾਸ਼ਟਰ ਸੰਗਠਨ (ਯੂਐਨਓ) ਦੁਆਰਾ ਚੁਣੇ ਗਏ ਵਿਸ਼ਵ ਭਰ ਵਿੱਚ ਸ਼ਾਂਤੀ ਅਜਾਇਬ ਘਰਾਂ ਦੇ ਅਧੀਨ ਆਉਂਦਾ ਹੈ। ਰਾਣੀ ਮੰਗਮਮਲ ਦੇ ਮਹਿਲ ਦੀ ਮੁਰੰਮਤ ਕੀਤੀ ਗਈ ਅਤੇ ਉਸ ਨੂੰ ਅਜਾਇਬ ਘਰ ਵਿੱਚ ਤਬਦੀਲ ਕੀਤਾ ਗਿਆ। ਇਹ ਮਦੁਰਾਈ ਕੁਲੈਕਟਰ ਦਫਤਰ ਦੇ ਨੇੜੇ ਹੈ। [1]
ਅਜਾਇਬ ਘਰ ਵਿੱਚ ਗਾਂਧੀ ਜੀ ਦੁਆਰਾ ਦੇਵਕੋਟਾਈ ਦੇ ਨਾਰਾਇਣਨ ਸਤਸੰਗੀ ਨੂੰ ਨਿੱਜੀ ਤੌਰ 'ਤੇ ਲਿਖੀ ਇੱਕ ਚਿੱਠੀ ਹੈ। ਆਜ਼ਾਦੀ ਘੁਲਾਟੀਏ ਅਤੇ ਕਵੀ ਸੁਬਰਾਮਨੀਅਮ ਭਾਰਤੀ ਨੂੰ ਗਾਂਧੀ ਜੀ ਵੱਲੋਂ ਭੇਜਿਆ ਗਿਆ ਵਧਾਈ ਸੰਦੇਸ਼ ਵੀ ਇਸ ਅਜਾਇਬ ਘਰ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਇਕ ਹੋਰ ਦਿਲਚਸਪ ਚਿੱਠੀ ਮਹਾਤਮਾ ਗਾਂਧੀ ਦੀ ਐਡੌਲਫ ਹਿਟਲਰ ਨੂੰ ਲਿਖੀ ਚਿੱਠੀ ਹੈ ਜਿਸ ਵਿਚ ਉਸ ਨੂੰ "ਪਿਆਰੇ ਦੋਸਤ" ਕਹਿ ਕੇ ਸੰਬੋਧਨ ਕੀਤਾ ਗਿਆ ਸੀ। [2]
265 ਚਿੱਤਰਾਂ ਨਾਲ "ਇੰਡੀਆ ਫਾਈਟਸ ਫਾਰ ਫਰੀਡਮ" ਵਿਸ਼ੇ 'ਤੇ ਇਕ ਵਿਸ਼ੇਸ਼ ਪ੍ਰਦਰਸ਼ਨੀ ਆਜ਼ਾਦੀ ਅੰਦੋਲਨ ਦੇ ਇਤਿਹਾਸ ਨੂੰ ਦਰਸਾਉਂਦੀ ਹੈ।
ਇੱਕ ਸ਼ਾਂਤ ਜਗ੍ਹਾ ਵਿੱਚ ਸਥਿਤ, ਗਾਂਧੀ ਦੀ ਇਸ ਯਾਦਗਾਰ ਵਿੱਚ "ਬਾਪੂ ਜੀ ਦੀ ਚਿੱਤਰਾਂ ਵਿੱਚ ਜੀਵਨੀ" ਸ਼ਾਮਲ ਹੈ ਜਿਸ ਵਿੱਚ ਫੋਟੋਆਂ, ਪੇਂਟਿੰਗਾਂ, ਮੂਰਤੀਆਂ, ਹੱਥ-ਲਿਖਤਾਂ, ਹਵਾਲੇ ਅਤੇ ਉਨ੍ਹਾਂ ਦੀਆਂ ਚਿੱਠੀਆਂ ਸ਼ਾਮਲ ਹਨ। ਇਸ ਭਾਗ ਵਿੱਚ 124 ਦੁਰਲੱਭ ਤਸਵੀਰਾਂ ਹਨ ਜੋ ਗਾਂਧੀ ਦੇ ਬਚਪਨ ਦੇ ਦਿਨਾਂ ਤੋਂ ਲੈ ਕੇ ਸ਼ਮਸ਼ਾਨਘਾਟ ਵਿੱਚ ਲਿਜਾਏ ਜਾਣ ਤੱਕ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੀਆਂ ਹਨ। ਇੱਥੇ ਪ੍ਰਦਰਸ਼ਿਤ ਤਸਵੀਰਾਂ ਨੂੰ ਧਿਆਨ ਨਾਲ ਚੁਣਿਆ ਗਿਆ ਹੈ ਜਿਸ ਨਾਲ ਦਰਸ਼ਕਾਂ ਦੇ ਮਨ ਇੱਕ ਰਾਸ਼ਟਰੀ ਨੇਤਾ ਦੇ ਮਹੱਤਵ ਅਮਿੱਟ ਛਾਪ ਬੈਠ ਜਾਵੇ, ਜਿਸਨੇ ਆਪਣਾ ਜੀਵਨ ਸਾਰਿਆਂ ਲਈ ਇੱਕ ਉਦਾਹਰਣ ਵਜੋਂ ਬਤੀਤ ਕੀਤਾ। [3]
ਇਸ ਭਾਗ ਵਿੱਚ ਗਾਂਧੀ ਵੱਲੋਂ ਵਰਤੀਆਂ ਗਈਆਂ 14 ਮੂਲ ਨਿਸ਼ਾਨੀਆਂ ਹਨ। ਗਾਂਧੀ ਦੇ ਕਤਲ ਦੇ ਦਿਨ ਉਨ੍ਹਾਂ ਦਾ ਖੂਨ ਨਾਲ ਰੰਗਿਆ ਕੱਪੜਾ ਹੈ, ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸਿਰਫ ਇੱਕ ਪ੍ਰਤੀਰੂਪ ਹੈ ਅਤੇ ਅਸਲੀ ਨਹੀਂ ਹੈ। ਇਹ ਹਵਾ-ਰਹਿਤ ਕੱਚ ਦੇ ਬਕਸੇ ਦੇ ਅੰਦਰ ਸੁਰੱਖਿਅਤ ਹੈ, ਜਿਸ ਨਾਲ ਦਰਸ਼ਕਾਂ ਨੂੰ ਭਾਰਤ ਦੇ ਇਤਿਹਾਸ ਵਿੱਚ ਉਸ ਦਿਨ ਦੀ ਮਹੱਤਤਾ ਯਾਦ ਰਹਿੰਦੀ ਹੈ। [3]