ਗੁਰਵਿੰਦਰ ਸਿੰਘ | |
---|---|
![]() | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਨਿਰਦੇਸ਼ਕ |
ਗੁਰਵਿੰਦਰ ਸਿੰਘ ਭਾਰਤੀ ਫ਼ਿਲਮ ਨਿਰਦੇਸ਼ਕ ਹੈ। ਪੰਜਾਬੀ ਫਿਲਮ ਅੰਨ੍ਹੇ ਘੋੜੇ ਦਾ ਦਾਨ ਅਤੇ ਚੌਥੀ ਕੂਟ (ਫ਼ਿਲਮ) ਦੇ ਨਿਰਦੇਸ਼ਕ ਵਜੋਂ ਉਸਨੂੰ ਪ੍ਰਸਿੱਧੀ ਹਾਸਲ ਹੋਈ।[1][2] ਇਹ ਉਸ ਦੀ ਪਹਿਲੀ ਫੀਚਰ ਫਿਲਮ ਸੀ। ਉਹ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (FTII),ਪੂਨਾ ਦਾ ਅਲਿਊਮਨਸ ਹੈ ਜਿਥੋਂ ਉਸਨੇ ਫਿਲਮ-ਨਿਰਮਾਣ ਦੀ ਪੜ੍ਹਾਈ ਕੀਤੀ ਅਤੇ 2001 ਵਿੱਚ ਗ੍ਰੈਜੁਏਸ਼ਨ ਕੀਤੀ।[3][4] ਉਸਨੇ ਸੁਪ੍ਰਸਿੱਧ ਨਿਰਦੇਸ਼ਕ ਮਨੀ ਕੌਲ ਵਰਗੇ ਡਾਇਰੈਕਟਰਾਂ ਨਾਲ ਕੰਮ ਕੀਤਾ ਹੈ ਅਤੇ ਪਿਛਲੇ ਦਸ ਸਾਲਾਂ ਤੋਂ ਪੰਜਾਬ ਬਾਰੇ ਕਈ ਡਾਕੂਮੈਂਟਰੀ ਫਿਲਮਾਂ ਵੀ ਬਣਾਈਆਂ ਹਨ।
ਉਸ ਦੀ ਪਹਿਲੀ ਛੋਟੀ ਫਿਲਮ ਪਾਲਾ ਪੰਜਾਬੀ ਦੇ ਲੋਕ ਗਾਇਕਾਂ ਵਿੱਚੋਂ ਇੱਕ ਤੇ ਆਧਾਰਤ ਇੱਕ ਦਸਤਾਵੇਜ਼ੀ ਹੈ ਅਤੇ ਇਸ ਨੂੰ ਇੰਡੀਆ ਫਾਊਂਡੇਸ਼ਨ ਫਾਰ ਦ ਆਰਟਸ (ਆਈਐਫਏ) ਦੁਆਰਾ ਸਪਾਂਸਰ ਕੀਤਾ ਗਿਆ ਸੀ।[3] ਉਹਦੀ ਪਲੇਠੀ ਫੀਚਰ ਫਿਲਮ ਅੰਨ੍ਹੇ ਘੋੜੇ ਦਾ ਦਾਨ ਨਾਵਲਕਾਰ ਗੁਰਦਿਆਲ ਸਿੰਘ ਦੇ ਇਸੇ ਨਾਂ ਵਾਲੇ ਨਾਵਲ ਤੇ ਆਧਾਰਿਤ ਹੈ। ਇਸ ਫਿਲਮ ਦਾ ਪ੍ਰੀਮੀਅਰ ਵੈਨਿਸ ਫਿਲਮ ਫੈਸਟੀਵਲ ਵਿੱਚ ਕੀਤਾ ਗਿਆ ਸੀ ਅਤੇ ਨਿਊਯਾਰਕ ਦੇ ਮਿਊਜ਼ੀਅਮ ਆੱਫ ਮਾਡਰਨ ਆਰਟ ਤੋਂ ਇਲਾਵਾ, ਰੋਟਰਡਮ, ਬੁਸਾਨ, ਲੰਡਨ, ਮਿਊਨਿਖ ਆਦਿ ਸਮੇਤ ਵੱਖ-ਵੱਖ ਫੈਸਟੀਵਲਾਂ ਤੇ ਵਿਖਾਈ ਗਈ ਸੀ। ਇਸਨੇ 2012 ਵਿੱਚ ਅਬੂ ਧਾਬੀ ਫਿਲਮ ਫੈਸਟੀਵਲ ਵਿੱਚ 'ਸਪੈਸ਼ਲ ਜੂਰੀ ਅਵਾਰਡ' ਅਤੇ 'ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ, ਗੋਆ' ਵਿੱਚ 2012 ਵਿੱਚ ਬੈਸਟ ਫ਼ਿਲਮ ਲਈ 'ਗੋਲਡਨ ਪੀਕੌਕ' ਜਿੱਤੀ। ਇਸ ਨੇ ਭਾਰਤ ਵਿੱਚ 5 ਮਈ 2012 ਨੂੰ 5ਵੇਂ ਰਾਸ਼ਟਰੀ ਫਿਲਮ ਅਵਾਰਡ ਵਿੱਚ ਰਾਸ਼ਟਰੀ ਫਿਲਮ ਸਰਬੋਤਮ ਨਿਰਦੇਸ਼ਕ ਲਈ ਅਵਾਰਡ ਅਤੇ ਸਰਬੋਤਮ ਸਿਨੇਮੈਟੋਗ੍ਰਾਫੀ ਲਈ ਕੌਮੀ ਫਿਲਮ ਅਵਾਰਡ ਸਮੇਤ ਤਿੰਨ ਰਾਸ਼ਟਰੀ ਪੁਰਸਕਾਰ ਜਿੱਤੇ। ਇਸ ਵਿੱਚ 'ਗੋਲਡਨ ਲੌਟ ਅਵਾਰਡ (ਸਵਰਨ ਕਮਲ)', ਇੱਕ ਸਰਟੀਫਿਕੇਟ ਅਤੇ ₹2,50,000 (US$3,100) ਦਾ ਨਕਦ ਇਨਾਮ ਸ਼ਾਮਲ ਹੈ।[5][6][7]
ਗੁਰਵਿੰਦਰ ਸਿੰਘ ਨੇ ਇਸ ਤੋਂ ਪਹਿਲਾਂ ‘ਪਾਲਾ’ ਅਤੇ ‘ਲੈੱਗਜ਼ ਅਬੱਵ ਮਾਈ ਫੀਟ’ ਵਰਗੀਆਂ ਨਿੱਕੀਆਂ ਫਿਲਮਾਂ ਬਣਾਈਆਂ ਹਨ।
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
{{cite news}}
: Unknown parameter |dead-url=
ignored (|url-status=
suggested) (help)
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |