ਗੋਪਾਲ ਦਾਸ ਨੀਰਜ |
---|
ਗੋਪਾਲਦਾਸ ਨੀਰਜ (ਜਨਮ: 4 ਜਨਵਰੀ 1924) ਪਿੰਡ ਪੁਰਾਵਲੀ, ਜ਼ਿਲ੍ਹਾ ਇਟਾਵਾ, ਉੱਤਰ ਪ੍ਰਦੇਸ਼, ਭਾਰਤ, ਕਾਲਜ ਵਿੱਚ ਹਿੰਦੀ ਸਾਹਿਤ ਪੜ੍ਹਾਉਣ ਤੋਂ ਲੈ ਕੇ ਕਵੀ ਸਮੇਲਨ ਦੇ ਮੰਚਾਂ ਉੱਤੇ ਇੱਕ ਵੱਖ ਹੀ ਅੰਦਾਜ ਵਿੱਚ ਕਵਿਤਾ ਪੇਸ਼ ਕਰਨ ਅਤੇ ਫ਼ਿਲਮਾਂ ਵਿੱਚ ਗੀਤ ਲਿਖਣ ਲਈ ਜਾਣੇ ਜਾਂਦੇ ਹਨ। ਉਹ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੂੰ ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਭਾਰਤ ਸਰਕਾਰ ਨੇ ਦੋ-ਦੋ ਵਾਰ ਸਨਮਾਨਿਤ ਕੀਤਾ, ਪਹਿਲਾਂ ਪਦਮ ਸ਼੍ਰੀ ਨਾਲ 1991[2] ਵਿਚ, ਅਤੇ ਉਸਦੇ ਬਾਅਦ 2007 ਵਿਚ ਪਦਮ ਭੂਸ਼ਣ[3] ਨਾਲ।
ਲਿਖਣ ਤੋਂ ਇਲਾਵਾ, ਉਸਨੇ ਇੱਕ ਕਾਲਜ ਵਿੱਚ ਅਧਿਆਪਕ ਵਜੋਂ ਪੜ੍ਹਾਇਆ। ਉਹ ਧਰਮ ਸਮਾਜ ਕਾਲਜ, ਅਲੀਗੜ੍ਹ ਵਿੱਚ ਹਿੰਦੀ ਸਾਹਿਤ ਦਾ ਪ੍ਰੋਫੈਸਰ ਸੀ।[4][5]
ਨੀਰਜ ਦੁਆਰਾ ਲਿਖੀਆਂ ਕਈ ਕਵਿਤਾਵਾਂ ਅਤੇ ਗੀਤਾਂ ਨੂੰ ਹਿੰਦੀ ਫਿਲਮਾਂ ਵਿੱਚ ਵਰਤਿਆ ਗਿਆ ਹੈ। ਉਸਨੇ ਕਈ ਹਿੰਦੀ ਫਿਲਮਾਂ ਲਈ ਗੀਤ ਲਿਖੇ ਉਹ ਹਿੰਦੀ ਅਤੇ ਉਰਦੂ ਦੋਵਾਂ ਵਿੱਚ ਨਿਪੁੰਨ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |