ਗੋਵਿੰਦ ਨਾਮਦੇਵ | |
---|---|
![]() ਨਾਮਦੇਵ ੨੦੧੦ ਵਿਚ ਕਿਸੇ ਪ੍ਰੋਗਰਾਮ ਦੌਰਾਨ | |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1992–ਵਰਤਮਾਨ |
ਜੀਵਨ ਸਾਥੀ | ਸੁਧਾ ਨਾਮਦੇਵ |
ਗੋਵਿੰਦ ਨਾਮਦੇਵ ਇੱਕ ਭਾਰਤੀ ਅਦਾਕਾਰ ਹੈ ਜੋ ਹਿੰਦੀ ਫਿਲਮਾਂ ਵਿੱਚ ਦਿਖਾਈ ਦਿੰਦਾ ਹੈ। ਉਨ੍ਹਾਂ ਦਾ ਜਨਮ ਸਾਗਰ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਨਾਮਦੇਵ ਨੇ ਡੇਵਿਡ ਧਵਨ ਦੀ ਫਿਲਮ ਸ਼ੋਲਾ ਔਰ ਸ਼ਬਨਮ (1992) ਵਿੱਚ ਇੱਕ ਭ੍ਰਿਸ਼ਟ ਪੁਲਿਸ ਵਾਲੇ ਵਜੋਂ ਆਪਣੀ ਸ਼ੁਰੂਆਤ ਕੀਤੀ ਸੀ। ਉਸਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ।[1] ਅਕਸਰ ਇੱਕ ਖਲਨਾਇਕ ਦੇ ਰੂਪ ਵਿੱਚ ਭੂਮਿਕਾ ਨਿਭਾਉਂਦੇ ਹਨ। ਉਹ ਨੈਸ਼ਨਲ ਸਕੂਲ ਆਫ ਡਰਾਮਾ ੧੯੭੭ ਦਾ ਸਾਬਕਾ ਵਿਦਿਆਰਥੀ ਹੈ। ਇਸ ਤੋਂ ਬਾਅਦ ਉਹ ਐਨਐਸਡੀ ਰਿਪਰਟਰੀ ਕੰਪਨੀ ਵਿੱਚ ਸ਼ਾਮਲ ਹੋ ਗਿਆ ਅਤੇ ਇੱਕ ਅਭਿਨੇਤਾ ਦੇ ਤੌਰ ਤੇ 12-13 ਸਾਲ ਉੱਥੇ ਕੰਮ ਕੀਤਾ।