ਚੇਰੂਕਾਡ

ਚਲੂਕਾਡ ਗੋਵਿੰਦ ਪਿਸ਼ਾਰੋਡੀ (26 ਅਗਸਤ 1914 – 28 ਅਕਤੂਬਰ 1976), ਆਮ ਤੌਰ ਤੇ ਚਲੂਕਾਡ ਦੇ ਤੌਰ ਤੇ ਜਾਣਿਆ ਜਾਂਦਾ ਇੱਕ ਮਲਿਆਲਮ ਭਾਸ਼ਾ ਦਾ ਨਾਟਕਕਾਰ, ਨਾਵਲਕਾਰ, ਕਵੀ ਅਤੇ ਭਾਰਤ ਵਿੱਚ ਕੇਰਲ ਰਾਜ ਦੀ ਕਮਿਊਨਿਸਟ ਲਹਿਰ ਨਾਲ ਜੁੜਿਆ ਹੋਇਆ ਇੱਕ ਸਿਆਸੀ ਕਾਰਕੁਨ ਸੀ।  [1]

ਜੀਵਨੀ

[ਸੋਧੋ]

ਚਲੂਕਾਡ ਦਾ ਜਨਮ ਚੇਮਲਸੇਰੀ ਦੇ ਪੇਰਿੰਤਲਮਨਾ ਤਾਲੁਕ ਵਿੱਚ ਕਿੜੀਟਲ ਪਿਸ਼ਾਰਤ ਕਰੁਣਾਕਾਰਾ ਪਿਸ਼ਾਰੋਡੀ ਅਤੇ ਚਲੂਕਾਡਦ ਪਿਸਾਰਤ ਨਾਰਾਇਣੀ ਪਿਸ਼ਾਰੋਡੀ ਦੇ ਘਰ ਹੋਇਆ ਸੀ।[1] ਉਸਨੇ ਸੰਸਕ੍ਰਿਤ ਦੀ ਮੁਢਲੀ ਸਿਖਲਾਈ ਗੁਰੂ ਗੋਪਾਲਾਨਲੂਤਚਨ ਤੋਂ ਪ੍ਰਾਪਤ ਕੀਤੀ। ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਚੈਮਲਾ ਏਡਡ ਮੈਪਿਲਾ ਸਕੂਲ ਵਿੱਚ ਅਧਿਆਪਕ ਵਜੋਂ ਨਿਯੁਕਤ ਹੋਇਆ। ਉਸਨੇ ਮਦਰਾਸ ਤੋਂ ਵਿਦਵਾਨ ਦੀ ਪ੍ਰੀਖਿਆ ਪਾਸ ਕੀਤੀ ਅਤੇ ਪਟੰਬੀ ਸੰਸਕ੍ਰਿਤ ਕਾਲਜ ਵਿੱਚ ਲੈਕਚਰਾਰ ਲੱਗਣ ਤੋਂ ਪਹਿਲਾਂ ਕਈ ਸਕੂਲਾਂ ਵਿੱਚ ਅਧਿਆਪਕ ਵਜੋਂ ਕੰਮ ਕੀਤਾ।

ਸੰਨ 1936 ਵਿੱਚ, ਚਲੂਕਾਡ ਨੇ ਕਿੜੀਟਲ ਪਿਸਾਰਤ ਲਕਸ਼ਮੀ ਪਿਸ਼ਰਾਸੀਅਰ ਨਾਲ ਵਿਆਹ ਕਰਵਾ ਲਿਆ।[1] ਉਸ ਦਾ ਬੇਟਾ ਕੇਪੀ ਮੋਹਨਨ ਇੱਕ ਪ੍ਰਸਿੱਧ ਲੇਖਕ ਹੈ।

ਚਲੂਕਾਡ ਦੀ ਰਾਜਨੀਤਕ ਰੰਗਤ ਵਿੱਚ ਰੰਗੀ ਲੇਖਣੀ ਪੰਜਾਹਵਿਆਂ ਅਤੇ ਸੱਠਵਿਆਂ ਦੇ ਮਲਿਆਲਮ ਸਾਹਿਤ ਦੀ ਪਰਿਭਾਸ਼ਾ ਵਿੱਚ ਹਾਵੀ ਸੀ।[2] ਉਸ ਦਾ ਰਾਜਨੀਤਿਕ ਜੀਵਨ ਕੇਰਲਾ ਦੇ ਪ੍ਰਮੁੱਖ ਰਾਜਨੇਤਾਵਾਂ ਅਤੇ ਦੇਸ਼ ਭਗਤਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਸੀ। ਚਲੂਕਾਡ ਕੇਰਲਾ ਦੀ ਪ੍ਰਗਤੀਵਾਦੀ ਸਾਹਿਤਕ ਲਹਿਰ, ਦੇਸ਼ਾਭਿਮਾਨੀ ਅਧਿਐਨ ਸਰਕਲ ਦਾ ਸੰਸਥਾਪਕ ਮੈਂਬਰ, ਅਤੇ ਪੁਰੋਗਮਾਨ ਕਲਾ ਸਾਹਿਤ ਸੰਗਮ ਦਾ ਪੂਰਵਜ ਸੀ।[1] ਉਸ ਦੇ ਮਹੱਤਵਪੂਰਨ ਕੰਮ ਵਿੱਚੋਂ ਕੁਝ ਹਨ: ਜੀਵੀਤਾਪਤਾ, ਤਰਵਦਿੱਤਮ, ਮਾਨੁਸ਼ਿਯਬੰਦਧੰਗਲ, ਨਮਲ ਓਨੂੰ, ਮਾਨੁਸ਼ਿਆ ਹਿਰਦੇਅੰਗਲ, ਜਨਮ ਭੂਮੀ, ਦੇਵਾਲੋਕਮ, ਮੰਨਿਤੇ ਮਾਰਿਲ (ਮਿੱਟੀ ਦੀ ਹਿੱਕ ਉੱਤੇ), ਮੁਤਾਸੀ ਅਤੇ ਸਨਿਦਾਸਾ। ਉਸ ਦੀ ਸਵੈ ਜੀਵਨੀ ਜੀਵਿਤਾਪਤਾ (1974) ਨੂੰ 1975 ਵਿੱਚ ਕੇਰਲ ਸਾਹਿਤ ਅਕਾਦਮੀ ਪੁਰਸਕਾਰ ਅਤੇ 1977 ਵਿੱਚ ਕੇਂਦਰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।[3]

ਚਲੂਕਾਡ ਦੀ ਮੌਤ 28 ਅਕਤੂਬਰ 1976 ਨੂੰ ਹੋਈ।[1] ਚਲੂਕਾਡ ਅਵਾਰਡ ਉਨ੍ਹਾਂ ਦੀ ਯਾਦ ਵਿੱਚ ਦਿੱਤਾ ਜਾਂਦਾ ਇੱਕ ਸਲਾਨਾ ਸਾਹਿਤਕ ਪੁਰਸਕਾਰ ਹੈ।[4]

ਸਾਹਿਤ ਵਿੱਚ ਚਲਕਾਡੂ ਅਗਾਂਹਵਧੂ ਸਾਹਿਤਕ ਲਹਿਰ ਦੇ ਮੁਢਲੇ ਨੇਤਾਵਾਂ ਵਿਚੋਂ ਇੱਕ ਸੀ। ਸਾਹਿਤ ਦਾ ਰਵਾਇਤੀ ਸਿਧਾਂਤ "ਸਮਾਜ ਦੀ ਤਰੱਕੀ ਨੂੰ ਤੇਜ਼ ਕਰਨਾ" ਹੈ। ਉਸਨੇ ਸਾਹਿਤ ਨੂੰ ਜੀਵਨ ਅਤੇ ਆਸਪਾਸ ਦੇ ਅਕਸ ਵਜੋਂ ਲਿਆ। ਉਹ ਇੱਕ ਸਾਹਿਤਕ ਲੇਖਕ ਬਣ ਗਿਆ ਅਤੇ ਉਸਨੇ ਆਪਣੇ ਸਵੈ-ਜੀਵਨੀ ਰਾਹੀਂ ਮਲਿਆਲਮ ਸਾਹਿਤ ਵਿੱਚ ਆਪਣਾ ਵੱਖਰਾ ਸਥਾਨ ਪ੍ਰਾਪਤ ਕੀਤਾ।

ਹਵਾਲੇ

[ਸੋਧੋ]
  1. 1.0 1.1 1.2 1.3 1.4 "ചെറുകാട് ഗോവിന്ദപ്പിഷാരഡി" [Cherukad Govinda Pisharodi] (in Malayalam). Kerala Sahitya Akademi. {{cite web}}: Missing or empty |url= (help)CS1 maint: unrecognized language (link)
  2. Amaresh Datta (1988). Encyclopaedia of Indian Literature. Vol. Volume 2. p. 1846. {{cite book}}: |volume= has extra text (help)