ਜਸਬੀਰ ਜੱਸੀ (ਜਨਮ 7 ਫ਼ਰਵਰੀ 1970 ਪਿੰਡ ਡੱਲਾ ਮਿਰਜਾਨਪੁਰ, ਗੁਰਦਾਸਪੁਰ, ਪੰਜਾਬ, ਭਾਰਤ) ਇੱਕ ਪੰਜਾਬੀ ਗਾਇਕ ਅਤੇ ਅਦਾਕਾਰ ਹੈ। ਉਸ ਦੇ ਪਿਤਾ ਦਾ ਨਾਮ ਅਜੀਤ ਸਿੰਘ ਅਤੇ ਮਾਤਾ ਦਾ ਨਾਮ ਪ੍ਰਕਾਸ਼ ਕੌਰ ਸੀ ਉਸ ਦੀਆਂ ਦੋ ਭੈਣਾਂ ਵੀ ਹਨ 2010 ਤੱਕ ਉਸ ਨੇ ਅੱਠ ਐਲਬਮਾਂ ਜਾਰੀ ਕੀਤੀਆਂ। ਉਸ ਦੀ ਪਹਿਲੀ ਪੌਪ ਐਲਬਮ ਦਿਲ ਲੈ ਗਈ 1998 ਵਿੱਚ ਜਾਰੀ ਕੀਤੀ ਗਈ ਸੀ।ਉਸ ਦੀ ਪਹਿਲੀ ਐਲਬਮ ਚੰਨਾ ਵੇ ਤੇਰੀ ਚਾਨਣੀ ਆਈ।ਉਸ ਦੀਆਂ ਬਹੁਤ ਸਾਰੀਆਂ ਐਲਬਮ ਦੇ ਗਾਣੇ ਬਹੁਤ ਪ੍ਰਸਿੱਧ ਹੋਏ ਜਿਵੇਂ ਕਿ ਕੁੜੀ ਕੁੜੀ, ਇਸ ਤੋਂ ਇਲਾਵਾ ਉਸ ਦੀ ਇੱਕ ਪੰਜਾਬੀ ਫਿਲਮ ਖੁਸ਼ੀਆਂ ਵੀ ਆਈ। ਉਸ ਨੇ ਦਿਲ ਵਿਲ ਪਿਆਰ ਵਿਆਰ ਮੂਵੀ ਵਿੱਚ ਆਫਿਸਰ ਦਾ ਰੋਲ ਨਿਭਾਇਆ।==ਨਿੱਜੀ ਜ਼ਿੰਦਗੀ == ਜੱਸੀ ਨੂੰ ਗਾਉਣ ਦਾ ਸ਼ੌਕ ਬਚਪਨ ਵਿੱਚ ਹੀ ਸੀ। ਬੱਚਪਨ ਵਿੱਚ ਹੀ ਜੱਸੀ ਹਾਰਮੋਨੀਅਮ ਬਜਾਇਆ ਕਰਦਾ ਸੀ। ਉਸ ਨੇ ਵੀ.ਐਸ. ਜੌਲੀ ਅਤੇ ਬਾਅਦ ਵਿੱਚ ਪ੍ਰਸਿੱਧ ਸੂਫੀ ਗਾਇਕ ਪੂਰਨ ਸ਼ਾਹ ਕੋਟੀ ਕੋਲੋਂ ਸ਼ਾਸਤਰੀ ਸੰਗੀਤ ਦਾ ਅਧਿਐਨ ਕਰਨ ਲਈ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਦਿੱਤੀ। [1] ਉਸਤਾਦ ਸ਼ੌਕਤ ਅਲੀ ਖਾਨ ਅਤੇ ਬਾਬਾ ਕਸ਼ਮੀਰਾ ਸਿੰਘ ਨੇ ਵੀ ਉਸ ਦੀ ਗਾਇਨ ਸ਼ੈਲੀ ਨੂੰ ਭਾਰੀ ਪ੍ਰਭਾਵਿਤ ਕੀਤਾ।[2] ਉਸ ਨੇ ਆਪਣੀ ਸਕੂਲੀ ਪੜ੍ਹਾਈ ਕਾਮਰੇਡ ਛਜੂ ਰਾਮ ਹਾਈ ਸਕੂਲ ਪਾਨਿਆਰ ਤੋਂ ਕੀਤੀ। ਉਸ ਨੇ ਫਾਈਨ ਆਰਟਸ ਦੇ ਏ.ਪੀ.ਜੇ. ਕਾਲਜ, ਜਲੰਧਰ ਤੋਂ ਕਲਾਸੀਕਲ ਵੋਕਲ ਸੰਗੀਤ ਵਿੱਚ ਮਾਸਟਰ ਦੀ ਡਿਗਰੀ ਕੀਤੀ ਹੋਈ ਹੈ।[citation needed]
ਸਾਲ | ਫ਼ਿਲਮ | ਭੂਮਿਕਾ | ਨੋਟ |
---|---|---|---|
2011 | ਖੁਸ਼ੀਆਂ | ਮੁੱਖ ਲੀਡ | Debut Actor |
2014 | ਦਿਲ ਵਿਲ ਪਿਆਰ ਵਿਆਰ | ਸਰਕਾਰੀ ਅਫ਼ਸਰ |