![]() Rodrigues batting for India during the 2020 ICC Women's T20 World Cup | |||||||||||||||||||||||||||||||||||||||||||||||||||||
ਨਿੱਜੀ ਜਾਣਕਾਰੀ | |||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਜੇਮੀਮਾਹ ਇਵਾਨ ਰੌਡਰਿਗਜ਼ | ||||||||||||||||||||||||||||||||||||||||||||||||||||
ਜਨਮ | ਭੰਡੁਪ, ਮੁੰਬਈ | 5 ਸਤੰਬਰ 2000||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਅੱਜੇ ਹੱਥ ਬੱਲੇਬਾਜ਼ | ||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੀ ਬਾਂਹ ਓਫਬ੍ਰੇਕ | ||||||||||||||||||||||||||||||||||||||||||||||||||||
ਭੂਮਿਕਾ | Batswoman | ||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 123) | 12 March 2018 ਬਨਾਮ Australia | ||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 6 November 2019 ਬਨਾਮ ਵੈਸਟ ਇੰਡੀਜ਼ | ||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 56) | 13 ਫ਼ਰਵਰੀ 2018 ਬਨਾਮ ਦੱਖਣੀ ਅਫ਼ਰੀਕਾ | ||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 8 March 2020 ਬਨਾਮ Australia | ||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | |||||||||||||||||||||||||||||||||||||||||||||||||||||
ਸਾਲ | ਟੀਮ | ||||||||||||||||||||||||||||||||||||||||||||||||||||
2019-present | IPL Supernovas | ||||||||||||||||||||||||||||||||||||||||||||||||||||
2019 | Yorkshire Diamonds | ||||||||||||||||||||||||||||||||||||||||||||||||||||
ਕਰੀਅਰ ਅੰਕੜੇ | |||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||
ਸਰੋਤ: ESPNcricinfo, 8 March 2020 |
ਜੇਮੀਮਾਹ ਰੌਡਰਿਗਜ਼ (ਜਨਮ 5 ਸਤੰਬਰ 2000) ਭਾਰਤੀ ਕ੍ਰਿਕਟ ਖਿਡਾਰੀ ਹੈ। ਉਹ ਮੁੰਬਈ ਮਹਿਲਾ ਕ੍ਰਿਕਟ ਟੀਮ ਦੀ ਆਲਰਾਉਂਡਰ ਹੈ ਅਤੇ ਅੰਡਰ -17 ਮਹਾਰਾਸ਼ਟਰ ਦੀ ਹਾਕੀ ਟੀਮ ਵਿੱਚ ਵੀ ਖੇਡਦੀ ਹੈ।[1]
ਜੂਨ 2018 ਵਿੱਚ ਉਸਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੁਆਰਾ ਸਰਬੋਤਮ ਡੋਮੇਸਟਿਕ ਜੂਨੀਅਰ ਮਹਿਲਾ ਕ੍ਰਿਕਟਰ ਲਈ ਜਗਮੋਹਨ ਡਾਲਮੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[2]
ਜੇਮੀਮਾਹ ਰੌਡਰਿਗਜ਼ ਦਾ ਜਨਮ ਉਸ ਦੇ ਦੋ ਭਰਾ, ਏਨੋਕ ਅਤੇ ਏਲੀ ਦੇ ਨਾਲ, ਭੰਡੂਪ, ਮੁੰਬਈ, ਭਾਰਤ ਵਿੱਚ ਹੋਇਆ ਸੀ। ਚਾਰ ਸਾਲਾਂ ਦੀ ਉਮਰ ਵਿੱਚ, ਉਸਨੇ ਸੀਜ਼ਨ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ। ਖੇਡਾਂ ਦੀਆਂ ਬਿਹਤਰ ਸਹੂਲਤਾਂ ਦਾ ਲਾਭ ਲੈਣ ਲਈ ਉਹ ਬਹੁਤ ਛੋਟੀ ਉਮਰੇ ਹੀ ਸ਼ਹਿਰ ਦੇ ਕਿਸੇ ਹੋਰ ਕੋਨੇ ਚਲੇ ਗਏ ਸਨ। ਉਸ ਦੇ ਪਿਤਾ ਇਵਾਨ ਰੌਡਰਿਗਜ਼ ਉਸ ਦੇ ਸਕੂਲ ਵਿੱਚ ਜੂਨੀਅਰ ਕੋਚ ਸਨ ਅਤੇ ਉਸਦੀ ਪਰਵਰਿਸ਼ ਆਪਣੇ ਭਰਾਵਾਂ ਨਾਲ ਗੇਂਦਬਾਜ਼ੀ ਕਰਦਿਆਂ ਹੋਈ। ਜੇਮੀਮਾਹ ਦੇ ਪਿਤਾ ਇਵਾਨ, ਜੋ ਸ਼ੁਰੂ ਤੋਂ ਹੀ ਉਸ ਦੀ ਕੋਚਿੰਗ ਕਰ ਰਹੇ ਸਨ, ਨੇ ਆਪਣੇ ਸਕੂਲ ਵਿੱਚ ਲੜਕੀਆਂ ਦੀ ਕ੍ਰਿਕਟ ਟੀਮ ਦੀ ਸ਼ੁਰੂਆਤ ਕੀਤੀ। ਜੇਮੀਮਾਹ ਨੂੰ ਸ਼ੁਰੂ ਤੋਂ ਹੀ ਹਾਕੀ ਅਤੇ ਕ੍ਰਿਕਟ ਦੋਵੇਂ ਖੇਡਣਾ ਹੀ ਬਹੁਤ ਪਸੰਦ ਸੀ।[3][4]
ਜੇਮੀਮਾਹ ਰੌਡਰਿਗਜ਼ ਨੇ ਸੇਂਟ ਜੋਸੇਫ ਕਾਨਵੈਂਟ ਹਾਈ ਸਕੂਲ, ਮੁੰਬਈ ਅਤੇ ਬਾਅਦ ਵਿੱਚ ਰਿਜ਼ਵੀ ਕਾਲਜ ਆਫ਼ ਆਰਟਸ, ਸਾਇੰਸ ਅਤੇ ਕਾਮਰਸ ਵਿੱਚ ਪੜ੍ਹਾਈ ਕੀਤੀ।[5]
ਜੇਮੀਮਾਹ ਰੌਡਰਿਗਜ਼ ਨੂੰ ਮਹਾਰਾਸ਼ਟਰ ਅੰਡਰ -17 ਅਤੇ ਅੰਡਰ -19 ਦੀਆਂ ਹਾਕੀ ਟੀਮਾਂ ਲਈ ਚੁਣਿਆ ਗਿਆ ਸੀ। ਉਸ ਦਾ ਕ੍ਰਿਕਟ ਅੰਡਰ -19 ਡੈਬਿਉ ਸਾਲ 2012-13 ਦੇ ਕ੍ਰਿਕਟ ਸੀਜ਼ਨ ਦੌਰਾਨ ਸਾਢੇ 12 ਕੁ ਸਾਲ ਦੀ ਉਮਰ ਵਿੱਚ ਹੋਇਆ ਸੀ। ਉਸ ਨੂੰ ਉਦੋਂ ਚੁਣਿਆ ਗਿਆ ਜਦੋਂ ਅੰਡਰ -19 ਰਾਜ ਦੀ ਕ੍ਰਿਕਟ ਟੀਮ ਲਈ ਉਹ ਸਿਰਫ 13 ਸਾਲਾਂ ਦੀ ਸੀ।[6]
ਰੌਡਰਿਗਜ਼ ਸਮ੍ਰਿਤੀ ਮੰਧਾਨਾ ਤੋਂ ਬਾਅਦ ਦੂਜੀ ਔਰਤ ਹੈ ਜਿਸ ਨੇ 50 ਓਵਰਾਂ ਦੇ ਕ੍ਰਿਕਟ ਮੈਚ ਵਿੱਚ ਦੋਹਰਾ ਸੈਂਕੜਾ ਲਗਾਇਆ। ਉਸਨੇ ਨਵੰਬਰ 2017 ਵਿੱਚ ਸੌਰਾਸ਼ਟਰ ਦੀ ਟੀਮ ਦੇ ਖਿਲਾਫ਼ ਔਰੰਗਾਬਾਦ ਵਿੱਚ ਸਿਰਫ 163 ਗੇਂਦਾਂ ਵਿੱਚ 202 ਦੌੜਾਂ ਬਣਾਈਆਂ ਸਨ। ਇਸ ਸਕੋਰ ਵਿੱਚ 21 ਚੌਕੇ ਸ਼ਾਮਲ ਹਨ।[7] ਇਸ ਮੈਚ ਤੋਂ ਠੀਕ ਪਹਿਲਾਂ ਉਸਨੇ ਅੰਡਰ -19 ਟੂਰਨਾਮੈਂਟ ਵਿੱਚ ਗੁਜਰਾਤ ਦੀ ਟੀਮ ਵਿਰੁੱਧ 142 ਗੇਂਦਾਂ ਵਿੱਚ 178 ਦੌੜਾਂ ਬਣਾਈਆਂ ਸਨ।[8]
ਉਸ ਨੂੰ ਫ਼ਰਵਰੀ 2018 ਵਿੱਚ ਦੱਖਣੀ ਅਫ਼ਰੀਕਾ ਖਿਲਾਫ਼ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[9] ਉਸਨੇ 13 ਫਰਵਰੀ 2018 ਨੂੰ ਦੱਖਣੀ ਅਫ਼ਰੀਕਾ ਦੀਆਂ ਮਹਿਲਾਵਾਂ ਖਿਲਾਫ ਭਾਰਤੀ ਮਹਿਲਾ ਟੀਮ ਲਈ ਆਪਣੀ ਮਹਿਲਾ ਟੀ -20 ਅੰਤਰਰਾਸ਼ਟਰੀ ਕ੍ਰਿਕਟ (ਡਬਲਯੂ.ਟੀ .20 ਆਈ) ਦੀ ਸ਼ੁਰੂਆਤ ਕੀਤੀ।[10] ਉਸਨੇ ਆਪਣੀ ਮਹਿਲਾ ਵਨ ਡੇਅ ਅੰਤਰਰਾਸ਼ਟਰੀ ਕ੍ਰਿਕਟ (ਡਬਲਯੂ.ਓ.ਡੀ.ਆਈ.) ਦੀ ਸ਼ੁਰੂਆਤ 12 ਮਾਰਚ 2018 ਨੂੰ ਆਸਟਰੇਲੀਆ ਦੀਆਂ ਮਹਿਲਾਵਾਂ ਖਿਲਾਫ ਇੰਡੀਆ ਵੁਮੈਨ ਲਈ ਕੀਤੀ ਸੀ।[11]
ਅਕਤੂਬਰ 2018 ਵਿੱਚ ਉਸ ਨੂੰ ਵੈਸਟਇੰਡੀਜ਼ ਵਿੱਚ ਹੋਏ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਭਾਰਤ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[12][13] ਟੂਰਨਾਮੈਂਟ ਤੋਂ ਪਹਿਲਾਂ ਉਸ ਨੂੰ ਟੀਮ ਵਿੱਚ ਦੇਖਣ ਲਈ ਖਿਡਾਰੀ ਦੇ ਤੌਰ ਤੇ ਚੁਣਿਆ ਗਿਆ ਸੀ।[14] ਟੂਰਨਾਮੈਂਟ ਦੀ ਸਮਾਪਤੀ ਤੋਂ ਬਾਅਦ ਉਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੁਆਰਾ ਟੀਮ ਵਿੱਚ ਸਟੈਂਡਆਊਟ ਖਿਡਾਰੀ ਵਜੋਂ ਚੁਣਿਆ ਗਿਆ ਸੀ।[15]
ਅਕਤੂਬਰ 2018 ਵਿੱਚ ਉਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਵੇਖਦੇ ਹੋਏ, ਰੌਡਰਿਗਜ਼ ਨੂੰ ਇੱਕ ਸਪੋਰਟਸ ਮਾਰਕੀਟਿੰਗ ਫਰਮ ਬੇਸਲਾਈਨ ਵੈਂਚਰਜ਼ ਦੁਆਰਾ ਹਸਤਾਖ਼ਰ ਕੀਤਾ ਗਿਆ, ਜਿਸ ਨਾਲ ਉਸ ਦੇ ਸਾਰੇ ਵਪਾਰਕ ਹਿੱਤਾਂ ਦਾ ਪ੍ਰਬੰਧਨ ਕੀਤਾ ਗਿਆ।[16] ਜਨਵਰੀ 2020 ਵਿੱਚ ਉਸ ਨੂੰ ਆਸਟਰੇਲੀਆ ਵਿੱਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[17]
{{cite news}}
: Unknown parameter |dead-url=
ignored (|url-status=
suggested) (help)
{{cite news}}
: CS1 maint: others (link)
{{cite web}}
: Unknown parameter |dead-url=
ignored (|url-status=
suggested) (help)
Jemimah Rodrigues ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ