ਆਰ ਐਨ ਜੋਅ ਡੀ ਕਰੂਜ਼ ਭਾਰਤ ਦੇ ਤਾਮਿਲਨਾਡੂ ਦੇ ਇੱਕ ਤਾਮਿਲ ਭਾਸ਼ਾਈ ਲੇਖਕ, ਨਾਵਲਕਾਰ ਅਤੇ ਦਸਤਾਵੇਜ਼ੀ ਫਿਲਮ ਨਿਰਦੇਸ਼ਕ ਹਨ। ਉਸ ਨੇ ਆਪਣੇ ਨਾਵਲ ਕੋਰਕਈ ਲਈ ਤਾਮਿਲ ਭਾਸ਼ਾ ਸ਼੍ਰੇਣੀ ਵਿੱਚ 2013 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ ਸੀ। ਉਹ ਸੰਸਕ੍ਰਿਤ ਭਾਰਤੀ ਦਾ ਤਾਮਿਲਨਾਡੂ ਦਾ ਸੂਬਾ ਪ੍ਰਧਾਨ ਹੈ।[1][2]
ਜੋਅ ਡੀ ਕਰੂਜ਼ ਲੰਬੇ ਸਮੇਂ ਤੱਕ ਸਮੁੰਦਰੀ ਜਹਾਜ਼ਾਂ ਦੇ ਉਦਯੋਗ ਵਿੱਚ ਪ੍ਰਬੰਧਕੀ-ਕਾਰਜਕਾਰੀ ਵੀ ਰਿਹਾ ਹੈ ਅਤੇ ਇਸ ਸਮੇਂ ਭਾਰਤ ਸਰਕਾਰ ਦੇ ਸਮੁੰਦਰੀ ਜਹਾਜ਼ ਮੰਤਰਾਲੇ ਦੇ ਨੈਸ਼ਨਲ ਸ਼ਿਪਿੰਗ ਬੋਰਡ ਦਾ ਮੈਂਬਰ ਹੈ।[3]
ਜੋਅ ਡੀ ਕਰੂਜ਼ ਦਾ ਜਨਮ ਤਮਿਲਨਾਡੂ ਦੇ ਇੱਕ ਤੱਟੀ ਪਿੰਡ ਉਵਾਰੀ ਵਿੱਚ ਇੱਕ ਰੋਮਨ ਕੈਥੋਲਿਕ ਪਰਵਰ ਪਰਿਵਾਰ ਵਿੱਚ ਹੋਇਆ ਸੀ। ਉਸਨੇ ਆਪਣੀ ਸਕੂਲ ਦੀ ਪੜ੍ਹਾਈ ਸਥਾਨਕ ਉਵਾਰੀ ਅਤੇ ਇਡਿਆਨਗੁੜੀ ਤੋਂ ਕੀਤੀ[4] ਉਸਨੇ ਚੇਨੱਈ ਦੇ ਲੋਯੋਲਾ ਕਾਲਜ ਵਿੱਚ ਐਮਏ (ਇਕਨਾਮਿਕਸ) ਕੀਤੀ ਅਤੇ ਸੇਂਟ ਜੋਸਫਜ਼ ਕਾਲਜ, ਤਿਰੂਚਿਰਪੱਲੀ ਵਿੱਚ ਐਮ ਫ਼ਿਲ। ਉਸਦਾ ਵਿਆਹ ਸਸੀਕਲਾ ਨਾਲ ਹੋਇਆ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਹਨ।[5] ਉਹ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਸਮੁੰਦਰੀ ਜਹਾਜ਼ਾਂ ਦੇ ਉਦਯੋਗ ਵਿੱਚ ਕੰਮ ਕਰ ਰਿਹਾ ਹੈ।
ਜੋਅ ਡੀ ਕਰੂਜ਼ ਨੇ 2004 ਵਿੱਚ ਇੱਕ ਤਾਮਿਲ ਕਾਵਿ ਸੰਗ੍ਰਹਿ, ਪੁਲਮਬਰਕਲ ਪ੍ਰਕਾਸ਼ਤ ਕੀਤਾ ਸੀ। ਉਸ ਦਾ ਸਾਹਿਤ ਅਕਾਦਮੀ ਪੁਰਸਕਾਰ ਨਾਲ ਜੁੜਿਆ ਨਾਵਲ ਕੋਰਕਾਈ ਅਸਲ ਵਿੱਚ 2009 ਵਿੱਚ ਪ੍ਰਕਾਸ਼ਤ ਹੋਇਆ ਸੀ ਅਤੇ ਇਸ ਤੋਂ ਪਹਿਲਾਂ ਉਸਦਾ 2005 ਵਿੱਚ ਨਾਵਲ ਆੜੀ ਸੂੜ ਉਲਗੂ ਨੂੰ ਤਾਮਿਲਨਾਡੂ ਰਾਜ ਸਰਕਾਰ ਦੇ ਸਾਹਿਤਕ ਪੁਰਸਕਾਰ[6] ਅਤੇ ਤਾਮਿਲ ਸਾਹਿਤ ਗਾਰਡਨ ਨਾਲ ਸਨਮਾਨਤ ਕੀਤਾ ਗਿਆ ਸੀ। ਉਸ ਦੇ ਇਹ ਦੋਵੇਂ ਨਾਵਲ ਇਤਿਹਾਸ ਅਤੇ ਤਾਮਿਲਨਾਡੂ ਦੇ ਪਰਾਤਵਾਰ ਮਛੇਰਿਆਂ ਦੀ ਜ਼ਿੰਦਗੀ 'ਤੇ ਅਧਾਰਤ ਹਨ।[7] ਪਹਿਲਾ ਨਾਵਲ ਆੜੀ ਸੂੜ ਉਲਗੂ ਮੱਛੀਆਂ ਫੜਨ ਵਾਲੇ ਲੱਕੜ ਦੀਆਂ ਕਿਸ਼ਤੀਆਂ ਵਰਤਣ ਵਾਲੇ ਅਤੇ ਈਸਾਈ ਬਣ ਗਏ ਮਛੇਰਿਆਂ ਦੇ ਜੀਵਨ ਦੀ ਬਾਤ ਪਾਉਂਦਾ ਹੈ। ਦੂਜਾ ਨਾਵਲ ਕੋਰਕਾਈ ਇੱਕ ਪ੍ਰਾਚੀਨ ਪੋਰਟ ਸ਼ਹਿਰ ਕੋਰਕਾਈ, ਦੀ ਕਹਾਣੀ ਹੈ ਅਰਲੀ ਪਾਂਡਨ ਕਿੰਗਡਮ ਜਿਸ ਤੇ ਸ਼ੁਰੂਆਤੀ ਪਾਂਡੀਅਨ ਸਲਤਨਤ ਦੀ ਹਕੂਮਤ ਸੀ।[8] ਇਸ ਨੇ ਖੇਤਰ ਦੇ ਲੋਕਾਂ ਦੇ 20 ਵੀਂ ਸਦੀ ਦੇ ਇਤਿਹਾਸ ਨੂੰ ਪੇਸ਼ ਕੀਤਾ ਹੈ। ਇਸ ਨੂੰ ਇੱਕ ਚੰਗੀ ਤਰ੍ਹਾਂ ਖੋਜ ਕਰ ਕੇ ਲਿਖਿਆ ਗਿਆ ਇਤਿਹਾਸਕ ਨਾਵਲ ਮੰਨਿਆ ਜਾਂਦਾ ਹੈ।[9]
{{cite web}}
: CS1 maint: unrecognized language (link)
{{cite news}}
: CS1 maint: unrecognized language (link)
{{cite web}}
: Unknown parameter |dead-url=
ignored (|url-status=
suggested) (help)