ਜੋਗਾਜੋਗ ਜਾਂ ਯੋਗਾਯੋਗ ਰਾਬਿੰਦਰਨਾਥ ਟੈਗੋਰ ਦਾ ਇੱਕ ਨਾਵਲ ਹੈ। ਇਹ ਕਿਤਾਬ ਦੇ ਰੂਪ ਵਿੱਚ 1929 ( ਅਸ਼ਰਹ 1336) ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਹ ਸਭ ਤੋਂ ਪਹਿਲਾਂ ਅਸ਼ਵਿਨ 1334 ਤੋਂ ਲੈ ਕੇ ਚੋਤਰੋ 1335 ਤੱਕ ਬਿਚਿਤਰਾ ਰਸਾਲੇ ਵਿੱਚ ਲੜੀਵਾਰ ਪ੍ਰਕਾਸ਼ਿਤ ਕੀਤਾ ਗਿਆ ਸੀ। ਪਹਿਲੇ ਦੋ ਅੰਕਾਂ ਵਿੱਚ ਨਾਵਲ ਦਾ ਸਿਰਲੇਖ ਤੀਨ ਪੁਰਸ਼ ਸੀ। ਓਗਰੋਹਾਯੋਂ 1334 ਦੇ ਤੀਜੇ ਅੰਕ ਵਿੱਚ, ਰਬਿੰਦਰਨਾਥ ਨੇ ਨਾਮ ਬਦਲ ਕੇ ਜੋਗਾਜੋਗ ਰੱਖਿਆ।
ਕਹਾਣੀ ਦੋ ਪਰਿਵਾਰਾਂ ਦੀ ਆਪਸੀ ਦੁਸ਼ਮਣੀ ਦੇ ਆਲੇ-ਦੁਆਲੇ ਘੁੰਮਦੀ ਹੈ - ਚੈਟਰਜੀ, ਕੁਲੀਨ ਹੁਣ ਗਿਰਾਵਟ 'ਤੇ (ਬਿਪ੍ਰੋਦਾਸ) ਅਤੇ ਘੋਸਾਲ (ਮਧੂਸੂਦਨ), ਨਵੇਂ ਪੈਸੇ ਅਤੇ ਹੰਕਾਰ ਦੇ ਪ੍ਰਤਿਨਿਧ ਹਨ। ਕੁਮੁਦਿਨੀ, ਬਿਪ੍ਰਦਾਸ ਦੀ ਭੈਣ, ਦੋਵਾਂ ਵਿਚਕਾਰ ਫਸ ਜਾਂਦੀ ਹੈ ਕਿਉਂਕਿ ਉਹ ਮਧੂਸੂਦਨ ਨਾਲ ਵਿਆਹੀ ਜਾਂਦੀ ਹੈ। ਉਸਦਾ ਪਾਲਣ-ਪੋਸ਼ਣ ਇੱਕ ਆਸਰਾ ਘਰ ਵਿੱਚ ਹੋਇਆ ਸੀ ਜਿੱਥੇ ਉਸਨੇ ਪਰੰਪਰਾਗਤ ਜੀਵਨ ਜਾਚ ਦਾ ਪਾਲਣ ਕੀਤਾ ਸੀ ਅਤੇ ਪਰਿਵਾਰ ਦੀਆਂ ਸਾਰੀਆਂ ਔਰਤਾਂ ਵਾਂਗ ਸਾਰੀਆਂ ਧਾਰਮਿਕ ਰਸਮਾਂ ਦੀ ਪਾਲਣਾ ਕੀਤੀ ਸੀ। ਪਤੀ ਦੀ ਉਸਦੀ ਮਾਨਸਿਕ ਤਸਵੀਰ ਕਿਸੇ ਅਜਿਹੇ ਵਿਅਕਤੀ ਦੇ ਰੂਪ ਵਿੱਚ ਹੈ ਜਿਸ ਵਿੱਚ ਉਸ ਪ੍ਰਮਾਤਮਾ ਦੇ ਸਾਰੇ ਗੁਣ ਸਾਕਾਰ ਹਨ ਜਿਸਦੀ ਉਹ ਪੂਜਾ ਕਰਦੀ ਹੈ। ਹੁਣ, ਉਹ ਮਧੂਸੂਦਨ ਵੱਲੋਂ ਦੌਲਤ ਅਤੇ ਸ਼ਕਤੀ ਦੇ ਘਟੀਆ ਦਿਖਾਵੇ ਤੋਂ ਬੁਰੀ ਤਰ੍ਹਾਂ ਹਿੱਲ ਗਈ ਹੈ। ਭਾਵੇਂ ਇੱਕ ਚੰਗੀ, ਪਤਿਵਰਤਾ ਪਤਨੀ ਵਜੋਂ ਪਾਲੀ ਪੋਸ਼ੀ ਗਈ ਸੀ, ਉਹ ਸੇਜ ਸਾਂਝੀ ਕਰਨ ਦੇ ਵਿਚਾਰ ਤੋਂ ਤ੍ਰਿਭਕਦੀ ਹੈ। "ਮਧੂਸੂਦਨ ਨੇ ਕੁਮੂ ਦੇ ਪਰਿਵਾਰ ਦਾ ਮਜ਼ਾਕ ਉਡਾਉਣ ਲਈ (ਇਸ) ਪੈਸੇ ਦੀ ਪੂਜਾ ਦੇ ਦਬਾਅ ਨੂੰ ਵਾਰ-ਵਾਰ ਵਰਤਿਆ। ਉਸਦੀ ਕੁਦਰਤੀ ਅਸ਼ਲੀਲਤਾ, ਉਸਦੀ ਬੋਲੀ ਦਾ ਖਰਵਾਪਣ, ਉਸਦੀ ਹੰਕਾਰੀ ਬਦਸਲੂਕੀ, ਉਸਦੇ ਸਰੀਰ ਅਤੇ ਦਿਮਾਗ਼ ਦੀ ਬੇਡੌਲਤਾ ਜੋ ਉਸਦੇ ਜੀਵਨ ਨੂੰ ਇੰਨੀ ਡੂੰਘਾਈ ਨਾਲ ਦਰਸਾਉਂਦੀ ਹੈ: ਇਹ ਸਭ ਕੁਝ ਅਜਿਹਾ ਸੀ ਜਿਸ ਤੋਂ ਕੁਮੂ ਦਾ ਸਾਰਾ ਵਜੂਦ ਹਰ ਪਲ ਤ੍ਰਭਕਦਾ ਸੀ।" ਸਮੇਂ ਦੇ ਨਾਲ ਕੁਮੂ ਆਪਣੀ ਅਧਿਆਤਮਿਕਤਾ ਦੇ ਖੋਲ ਵਿੱਚ ਪਿੱਛੇ ਹਟ ਗਈ। ਪਰ ਅੰਤ ਵਿੱਚ ਇੱਕ ਸਮਾਂ ਆਉਂਦਾ ਹੈ ਜਦੋਂ ਕੁਮੂ ਇਸਨੂੰ ਹੋਰ ਨਹੀਂ ਸਹਿ ਸਕਦੀ ਅਤੇ ਉਹ ਆਪਣੇ ਭਰਾ ਦੇ ਘਰ ਵਾਪਸ ਚਲੀ ਜਾਂਦੀ ਹੈ, ਫਿਰ ਇਹ ਪਤਾ ਚੱਲਦਾ ਹੈ ਕਿ ਉਹ ਗਰਭਵਤੀ ਹੈ। ਅੰਤ ਵਿੱਚ ਇੱਕ ਨਾ ਚਾਹੁੰਦੇ ਹੋਏ ਵੀ ਕੁਮੂ ਘੋਸ਼ਾਲਾਂ ਕੋਲ ਵਾਪਸ ਜਾਣ ਲਈ ਮਜਬੂਰ ਹੈ। [1] ਨਾਵਲ ਵਿਆਹੁਤਾ ਬਲਾਤਕਾਰ ਨੂੰ ਵੀ ਉਜਾਗਰ ਕਰਦਾ ਹੈ। ਕੁਮੁਦਿਨੀ ਨੂੰ ਮਧੂਸੂਦਨ ਵਿਆਹੁਤਾ ਬਲਾਤਕਾਰ ਦਾ ਸ਼ਿਕਾਰ ਬਣਾਉਂਦਾ ਹੈ। ਮਧੂਸੂਦਨ ਦੇ ਵੱਡੇ ਭਰਾ ਦੀ ਵਿਧਵਾ ਮਧੂਸੂਦਨ ਅਤੇ ਸ਼ਿਆਮਸੁੰਦਰੀ ਵਿਚਕਾਰ ਜਿਨਸੀ ਸੰਬੰਧ ਵੀ ਹਨ। ਬਿਪ੍ਰਦਾਸ ਔਰਤਾਂ ਦੇ ਬਰਾਬਰ ਸਨਮਾਨ ਅਤੇ ਅਧਿਕਾਰਾਂ ਦਾ ਜ਼ੋਰਦਾਰ ਸਮਰਥਕ ਹੈ।
ਨਾਵਲ ਦਾ ਅੰਗਰੇਜ਼ੀ ਅਨੁਵਾਦ ਸੁਪ੍ਰਿਆ ਚੌਧਰੀ ( ਆਕਸਫੋਰਡ ਯੂਨੀਵਰਸਿਟੀ ਪ੍ਰੈਸ, 2006) ਦੁਆਰਾ ਆਕਸਫੋਰਡ ਟੈਗੋਰ ਅਨੁਵਾਦ ਦੇ ਹਿੱਸੇ ਵਜੋਂ ਕੀਤਾ ਗਿਆ ਸੀ।
ਜੋਗਾਜੋਗ `ਤੇ ਇਸੇ ਨਾਮ ਦੀ 2015 ਦੀ ਇੱਕ ਫਿਲਮ ਬਣਾਈ ਗਈ ਸੀ। [2]