ਜੌਹਨ ਬਲੈਂਕਨਸਟੀਨ | |
---|---|
![]() | |
ਜਨਮ | |
ਮੌਤ | 25 ਅਗਸਤ 2006 | (ਉਮਰ 57)
ਜੌਹਨ ਬਲੈਂਕਨਸਟੀਨ (12 ਫਰਵਰੀ 1949 ਡੀ ਬਿਲਟ ਵਿੱਚ - 25 ਅਗਸਤ 2006 ਹੇਗ ਵਿੱਚ) ਡੱਚ ਫੁੱਟਬਾਲ ਰੈਫਰੀ ਅਤੇ ਗੇਅ ਅਧਿਕਾਰ ਕਾਰਕੁੰਨ ਸੀ। ਉਹ ਨੀਦਰਲੈਂਡਜ਼ ਵਿੱਚ ਆਉਣ ਵਾਲੇ ਪਹਿਲੇ ਸਮਲਿੰਗੀ ਐਥਲੀਟਾਂ ਵਿਚੋਂ ਇੱਕ ਹੋਣ ਕਰਕੇ ਜਾਣਿਆ ਜਾਂਦਾ ਸੀ।
ਬਚਪਨ ਵਿੱਚ ਬਲੈਂਕਨਸਟੀਨ ਆਪਣੇ ਪਰਿਵਾਰ ਨਾਲ 'ਦ ਹੇਗ' ਸ਼ਹਿਰ ਚਲਾ ਗਿਆ, ਜਿੱਥੇ ਬਾਅਦ ਵਿੱਚ ਉਸਨੇ ਸਥਾਨਕ ਕਲੱਬ ਵੀ.ਸੀ.ਐਸ. ਵਿੱਚ ਫੁੱਟਬਾਲ ਖੇਡਿਆ।
22 ਸਾਲਾਂ ਦੀ ਉਮਰ ਵਿੱਚ ਜਦੋਂ ਉਹ ਪੇਸ਼ੇਵਰ ਫੁੱਟਬਾਲ ਖਿਡਾਰੀ ਵਜੋਂ ਸਫ਼ਲ ਕਰੀਅਰ ਵਿਕਸਤ ਕਰਨ ਵਿੱਚ ਅਸਫ਼ਲ ਰਿਹਾ, ਤਾਂ ਉਸਨੇ ਰਾਇਲ ਡੱਚ ਫੁੱਟਬਾਲ ਐਸੋਸੀਏਸ਼ਨ ਲਈ ਕੰਮ ਕਰਨ ਵਾਲੇ ਰੈਫਰੀ ਵਜੋਂ ਕਰੀਅਰ ਦੀ ਸ਼ੁਰੂਆਤ ਕੀਤੀ। 1980 ਤੋਂ ਆਪਣੇ ਕਰੀਅਰ ਦੇ ਅੰਤ ਤੱਕ ਉਸਨੇ 502[1] ਪੇਸ਼ੇਵਰ ਫੁੱਟਬਾਲ ਮੈਚਾਂ ਵਿੱਚ ਹਿੱਸਾ ਲਿਆ। 1985 ਤੋਂ ਲੈ ਕੇ 1995 ਤੱਕ ਬਲੈਂਕਨਸਟੀਨ ਨੇ 88 ਅੰਤਰਰਾਸ਼ਟਰੀ ਮੈਚਾਂ ਵਿੱਚ ਰੈਫਰੀ ਵਜੋਂ ਕੰਮ ਕੀਤਾ ਅਤੇ ਅੰਤਰਰਾਸ਼ਟਰੀ ਫੈਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਦੇ ਰੈਫਰੀ ਦੀ ਸੂਚੀ ਵਿੱਚ ਸ਼ਾਮਿਲ ਰਿਹਾ।
ਉਸਦੇ ਕਰੀਅਰ ਦਾ ਵਿਸ਼ੇਸ਼ ਸਮਾਂ 1993 ਵਿੱਚ ਯੂ.ਈ.ਐਫ.ਏ. ਕੱਪ ਫਾਈਨਲ ਅਤੇ 1992 ਯੂਰਪੀਅਨ ਚੈਂਪੀਅਨਸ਼ਿਪ ਵਿੱਚ ਰੈਫਰੀ ਵਜੋਂ ਚੁਣੇ ਜਾਣ ਦਾ ਸੀ।
1994 ਵਿੱਚ ਬਲੈਂਕਨਸਟੀਨ ਏ.ਸੀ. ਮਿਲਾਨ ਅਤੇ ਐਫ.ਸੀ. ਬਾਰਸੀਲੋਨਾ ਵਿਚਾਲੇ 1994 ਦੇ ਯੂ.ਈ.ਐਫ.ਏ. ਚੈਂਪੀਅਨਜ਼ ਲੀਗ ਫਾਈਨਲ ਵਿੱਚ ਸਿਰਫ ਮੈਚ ਤੋਂ ਕੁਝ ਦਿਨ ਪਹਿਲਾਂ ਇੰਗਲਿਸ਼ ਫਿਲਿਪ ਡੌਨ ਦੀ ਜਗ੍ਹਾ ਲੈਣ ਲਈ ਰੈਫਰੀ ਵਜੋਂ ਚੁਣਿਆ ਗਿਆ ਸੀ। ਅਧਿਕਾਰਤ ਫੈਸਲੇ ਦੀ ਸਮੱਗਰੀ ਨੂੰ ਕਦੇ ਵੀ ਜਨਤਕ ਨਹੀਂ ਕੀਤਾ ਗਿਆ, ਪਰ ਇਹ ਕਿਹਾ ਗਿਆ ਕਿ ਅਜਿਹਾ ਇਸ ਲਈ ਕਿਉਂਕਿ ਜੋਹਾਨ ਕਰੂਜਫ ਅਤੇ ਰੋਨਾਲਡ ਕੋਮਨ, ਦੋਵੇਂ ਐਫ.ਸੀ. ਬਾਰਸੀਲੋਨਾ ਦੇ ਖਿਡਾਰੀ, ਨੀਦਰਲੈਂਡਜ਼ ਦੇ ਸਨ। ਬਲੈਂਕਨਸਟਾਈਨ ਨੇ ਬਾਅਦ ਵਿੱਚ ਕਿਹਾ ਕਿ ਇਹ ਉਸ ਦੇ ਖੁੱਲ੍ਹੇ ਸਮਲਿੰਗੀ ਹੋਣ ਕਾਰਨ ਹੋਇਆ ਸੀ।[2]
ਰੈਫਰੀ ਵਜੋਂ ਆਪਣੇ ਕੈਰੀਅਰ ਤੋਂ ਬਾਅਦ ਬਲੈਂਕਨਸਟੀਨ ਜ਼ੀਸਟ ਸ਼ਹਿਰ ਵਿੱਚ ਰਾਇਲ ਡੱਚ ਫੁੱਟਬਾਲ ਐਸੋਸੀਏਸ਼ਨ ਲਈ 'ਰੈਫਰੀ-ਅਫੇਅਰਜ਼ ਪ੍ਰੋਫੈਸ਼ਨਲ ਫੁੱਟਬਾਲ' ਦਾ ਮੁੱਖੀ ਬਣ ਗਿਆ।
1980 ਅਤੇ 1990 ਦੇ ਦਹਾਕੇ ਦੌਰਾਨ ਬਲੈਂਕਨਸਟੀਨ ਅੰਤਰਰਾਸ਼ਟਰੀ ਪੱਧਰ 'ਤੇ ਸਭ ਤੋਂ ਪਹਿਲਾਂ ਖੁੱਲ੍ਹੇ ਤੌਰ 'ਤੇ ਸਾਹਮਣੇ ਆਉਣ ਵਾਲਾ ਸਮਲਿੰਗੀ ਫੁੱਟਬਾਲ ਰੈਫਰੀਆਂ ਵਿਚੋਂ ਇੱਕ ਹੋਣ ਕਰਕੇ ਜਾਣਿਆ ਜਾਂਦਾ ਸੀ। ਬਲੈਂਕਨਸਟੀਨ ਵੱਖ-ਵੱਖ ਪੱਖਪਾਤ ਵਿਰੋਧੀ ਚੈਰਿਟੀ ਵਿੱਚ ਸਰਗਰਮ ਸੀ ਅਤੇ ਨੀਦਰਲੈਂਡ ਵਿੱਚ ਇੱਕ ਮਸ਼ਹੂਰ ਹਸਤੀ ਸੀ। ਫੁੱਟਬਾਲ ਵਿੱਚ ਸਮਲਿੰਗੀ ਸੰਬੰਧੀ ਵਿਸ਼ੇ 'ਤੇ ਡੱਚ ਐਲ.ਜੀ.ਬੀ.ਟੀ ਦੀ ਵਕਾਲਤ ਕਰਨ ਵਾਲੀ ਸੰਸਥਾ ਸੀ.ਓ.ਸੀ. ਨੀਦਰਲੈਂਡ ਨੇ ਉਸ ਨੂੰ 2003 ਵਿੱਚ ਬੌਬ ਐਂਜਲੋ ਮੈਡਲ ਨਾਲ ਸਨਮਾਨਤ ਕੀਤਾ ਸੀ। ਜੂਨ 2004 ਤੱਕ ਬਲੈਂਕਨਸਟੀਨ ਦ ਹੇਗ ਸ਼ਹਿਰ ਵਿੱਚ ਸੀ.ਓ.ਸੀ. ਨੀਦਰਲੈਂਡ ਦੀ ਸ਼ਾਖਾ ਸੀ.ਓ.ਸੀ. ਹੈਗਲੈਂਡਨ ਦਾ ਚੇਅਰਮੈਨ ਰਿਹਾ। 2004 ਦੀ ਗਰਮੀ ਦੌਰਾਨ, ਉਹ ਹੋਮੋ ਲੇਸਬਿਸੇ ਫੈਡਰਟੀ ਨੀਦਰਲੈਂਡ ਦੇ ਸੰਸਥਾਪਕਾਂ ਵਿੱਚੋਂ ਇੱਕ ਬਣ ਗਿਆ। 2005 ਵਿੱਚ ਉਸਨੂੰ ਸਮਲਿੰਗੀ ਖਿਡਾਰੀਆਂ ਅਤੇ ਔਰਤਾਂ ਦੀ ਆਜ਼ਾਦੀ ਦੇ ਸਮਰਥਨ ਵਿੱਚ 10 ਸਾਲਾਂ ਲਈ ਖੇਡ ਸੰਗਠਨ ਐਨ.ਸੀ.ਐਸ. ਦੁਆਰਾ ਹੈਰੀ ਸਟੈਪਲਜ਼ ਅਵਾਰਡ[3] ਨਾਲ ਸਨਮਾਨਿਤ ਕੀਤਾ ਗਿਆ।
25 ਅਗਸਤ 2006 ਸ਼ੁੱਕਰਵਾਰ ਦੇ ਦਿਨ ਬਲੈਂਕਨਸਟੀਨ ਇੱਕ ਦੁਰਲੱਭ ਕਿਡਨੀ ਨਾਲ ਸਬੰਧਤ ਬਿਮਾਰੀ ਕਾਰਨ ਨੀਦਰਲੈਂਡਜ਼ ਦੇ ਹੇਗ ਦੇ ਲੇਯਨਬਰਗ ਹਸਪਤਾਲ ਵਿੱਚ ਮੌਤ ਹੋ ਗਈ।
18 ਦਸੰਬਰ 2008 ਨੂੰ ਖੇਡਾਂ ਵਿੱਚ ਸਮਲਿੰਗੀ ਲੋਕਾਂ ਦੇ ਹੱਕ ਅਤੇ ਉਨ੍ਹਾਂ ਦੇ ਬਰਾਬਰ ਅਧਿਕਾਰਾਂ ਲਈ ਉਸਦੇ ਕੰਮ ਨੂੰ ਜਾਰੀ ਰੱਖਣ ਲਈ ਜੌਹਨ ਬਲੈਂਕਨਸਟੀਨ ਫਾਉਂਡੇਸ਼ਨ ਦੀ ਸਥਾਪਨਾ ਕੀਤੀ ਗਈ ਸੀ।[4] 13 ਜਨਵਰੀ 2009 ਨੂੰ ਹੇਗ ਸ਼ਹਿਰ ਨੇ ਸਮਲਿੰਗੀ-ਆਜ਼ਾਦੀ ਲਈ ਇੱਕ ਸਲਾਨਾ ਪੁਰਸਕਾਰ ਸਥਾਪਤ ਕੀਤਾ ਅਤੇ ਉਸਦੇ ਸਨਮਾਨ ਵਿੱਚ ਇਸਦਾ ਪੁਰਸਕਾਰ ਦਾ ਨਾਮ ਜੌਹਨ ਬਲੈਂਕਨਸਟੀਨ ਅਵਾਰਡ ਰੱਖਿਆ ਗਿਆ।
{{cite web}}
: Unknown parameter |dead-url=
ignored (|url-status=
suggested) (help)
{{cite web}}
: URL–wikilink conflict (help); Unknown parameter |dead-url=
ignored (|url-status=
suggested) (help) (Dutch ਵਿੱਚ) Harry Stapels Award on the official website of the NCS]
{{cite web}}
: URL–wikilink conflict (help)