ਤਿਨੱਕਲ ਪਦਮਨਾਭਨ (ਜਨਮ 5 ਫਰਵਰੀ, 1931), ਟੀ. ਪਦਮਨਾਭਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਮਲਿਆਲਮ ਸਾਹਿਤ ਦਾ ਇੱਕ ਭਾਰਤੀ ਲਘੂ ਕਹਾਣੀਕਾਰ ਹੈ। ਮਲਿਆਲਮ ਭਾਸ਼ਾ ਦੇ ਲਘੂ-ਗਲਪਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ, ਪਦਮਨਾਭਨ ਅਜੋਕੇ ਮਲਿਆਲਮ ਸਾਹਿਤ ਨੂੰ ਪ੍ਰਗੀਤ ਦੀ ਅੰਤਰਮੁਖੀ ਤੀਬਰਤਾ ਦੇ ਨੇੜੇ ਲਿਆਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਉਹ ਕਈ ਪੁਰਸਕਾਰ ਹਾਸਲ ਕਰ ਚੁੱਕਾ ਹੈ, ਜਿਨ੍ਹਾਂ ਵਿੱਚ ਕੇਰਲਾ ਸਰਕਾਰ ਦਾ ਸਰਵ ਉੱਤਮ ਸਾਹਿਤਕ ਪੁਰਸਕਾਰ ਅੜੁਦਾਚਨ ਪੁਰਸਕਾਰਮ ਵੀ ਸ਼ਾਮਲ ਹੈ। ਉਸ ਨੇ ਪਹਿਲੇ ਕੁਝ ਪੁਰਸਕਾਰਾਂ ਨੂੰ ਠੁਕਰਾ ਦਿੱਤਾ ਸੀ ਜਿਨ੍ਹਾਂ ਲਈ ਉਹ ਚੁਣਿਆ ਗਿਆ ਸੀ ਅਤੇ ਇਨ੍ਹਾਂ ਵਿੱਚ ਕੇਰਲਾ ਸਾਹਿਤ ਅਕਾਦਮੀ ਪੁਰਸਕਾਰ (1973), ਓਡਾਕੁਲ਼ਲ ਅਵਾਰਡ (1995) ਅਤੇ ਸਾਹਿਤ ਅਕਾਦਮੀ ਅਵਾਰਡ (1996) ਸ਼ਾਮਲ ਸਨ। ਮਹਾਤਮਾ ਗਾਂਧੀ ਯੂਨੀਵਰਸਿਟੀ ਨੇ ਉਨ੍ਹਾਂ ਨੂੰ 2018 ਵਿੱਚ ਡਾਕਟਰ ਆਫ਼ ਲੈਟਰਜ਼ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ।[1][2][3]
ਟੀ. ਪਦਮਨਾਭਨ ਦਾ ਜਨਮ 5 ਫਰਵਰੀ, 1931[4] ਨੂੰ ਦੱਖਣੀ ਭਾਰਤ ਦੇ ਕੇਰਲਾ ਵਿੱਚ, ਕੰਨੂਰ ਨੇੜੇ ਪਾਲੀਕੁੰਨੂ ਵਿਖੇ ਮਾਮੂਲੀ ਵਿੱਤੀ ਆਰਥਿਕ ਸਾਧਨਾਂ ਵਾਲੇ ਇੱਕ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਹ ਪੁਥੀਯੇਦ ਕ੍ਰਿਸ਼ਣਨ ਨਾਇਰ ਅਤੇ ਦੇਵਕੀ (ਅੰਮੁਕੁੱਟੀ) ਦੇ ਚਾਰ ਬੱਚਿਆਂ ਵਿਚੋਂ ਸਭ ਤੋਂ ਛੋਟਾ ਸੀ।[5] ਉਹ ਸਿਰਫ ਕੁਝ ਮਹੀਨਿਆਂ ਦਾ ਸੀ ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਇਹ ਉਸਦੀ ਮਾਂ ਅਤੇ ਸਭ ਤੋਂ ਵੱਡਾ ਭਰਾ ਸੀ ਜਿਨ੍ਹਾਂ ਨੇ ਬਚਪਨ ਵਿੱਚ ਉਸਦੀ ਦੇਖਭਾਲ ਕੀਤੀ।[6] ਉਸਨੇ ਆਪਣੀ ਸਕੂਲ ਦੀ ਪੜ੍ਹਾਈ ਚਿਰੱਕਲ ਰਾਜਾ ਦੇ ਹਾਈ ਸਕੂਲ ਤੋਂ ਕੀਤੀ, ਅਤੇ ਆਪਣੀ ਕਾਲਜ ਦੀ ਪੜ੍ਹਾਈ ਮੰਗਲੌਰ ਦੇ ਸਰਕਾਰੀ ਆਰਟਸ ਕਾਲਜ ਤੋਂ ਕੀਤੀ। ਫਿਰ ਮਦਰਾਸ ਲਾਅ ਕਾਲਜ, ਅਜਕਲ ਅੰਬੇਦਕਰ ਸਰਕਾਰੀ ਲਾਅ ਕਾਲਜ, ਚੇਨੱਈ ਤੋਂ ਕਾਨੂੰਨ ਦੀ ਗ੍ਰੈਜੂਏਸ਼ਨ ਕੀਤੀ ਤਲਸੇਰੀ ਅਤੇ ਕਨੂਰ ਦੀਆਂ ਕਚਹਿਰੀਆਂ ਵਿੱਚ ਆਪਣੀ ਪ੍ਰੈਕਟਿਸ ਸ਼ੁਰੂ ਕਰ ਲਈ।[7] ਇਸ ਸਮੇਂ ਤਕ, ਉਸਨੇ ਪਹਿਲਾਂ ਹੀ ਆਪਣੇ ਆਪ ਨੂੰ ਇੱਕ ਉਭਰਦੇ ਲੇਖਕ ਦੇ ਰੂਪ ਵਿੱਚ ਸਥਾਪਤ ਕਰ ਲਿਆ ਸੀ ਅਤੇ ਇੱਕ ਪ੍ਰਸਿੱਧ ਕਲਾ ਉਤਸ਼ਾਹੀ ਅਤੇ ਐਫਏਸੀਟੀ ਕੰਪਨੀ ਦੇ ਉਸ ਸਮੇਂ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਐਮ ਕੇ ਕੇ ਨਾਇਰ,[8] ਨੇ ਉਸਨੂੰ ਕੰਪਨੀ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਪਦਮਨਾਭਨ ਨੇ ਵੱਖ ਵੱਖ ਸਮਰੱਥਾਵਾਂ ਵਿੱਚ ਕੰਪਨੀ ਵਿੱਚ ਕੰਮ ਕੀਤਾ, ਪਦਾਰਥਾਂ ਦੇ ਵਿਭਾਗ ਦਾ ਮੁਖੀ ਵੀ ਰਿਹਾ ਅਤੇ 1989 ਵਿੱਚ ਇਸ ਦੇ ਡਿਪਟੀ ਜਨਰਲ ਮੈਨੇਜਰ ਵਜੋਂ ਸੇਵਾ ਮੁਕਤ ਹੋਇਆ।[9] ਇਸ ਦੌਰਾਨ ਐਮ ਕੇ ਕੇ ਨਾਇਰ ਵਲੋਂ 1971 ਵਿੱਚ ਕੰਪਨੀ ਛੱਡ ਦੇਣ ਤੋਂ ਬਾਅਦ ਪਦਮਨਾਭਨ ਦੇ ਕੰਪਨੀ ਨਾਲ ਕਈ ਕਾਨੂੰਨੀ ਰੱਫੜ ਪਏ।[10]
ਪਦਮਨਾਭਨ ਦਾ ਵਿਆਹ ਕਲਨਮਰਤੋਦੀ ਭਾਰਗਵੀ[9] ਨਾਲ ਹੋਇਆ ਸੀ, ਜਿਸਦੀ ਮੌਤ 2014 ਵਿੱਚ ਹੋਈ ਅਤੇ ਦੋਨਾਂ ਦੇ ਕੋਈ ਔਲਾਦ ਨਹੀਂ ਸੀ।[4] ਉਹ ਕਨੂਰ ਵਿੱਚ ਸੇਵਾ-ਮੁਕਤ ਜ਼ਿੰਦਗੀ ਜੀਉਂ ਰਿਹਾ ਹੈ।[10]
{{cite web}}
: Unknown parameter |dead-url=
ignored (|url-status=
suggested) (help)
\