ਤਪਤੀ | |
---|---|
ਮਾਨਤਾ | ਦੇਵੀ, ਨਦੀ ਦੇਵੀ |
ਨਿਵਾਸ | ਸੂਰਿਆਲੋਕ |
ਮੰਤਰ | ਓਮ ਸੂਰਿਆ ਪੁੱਤਰੀ ਮਾਂ ਤਾਪੀ ਨਮਹ |
ਚਿੰਨ੍ਹ | ਪਾਣੀ |
ਵਾਹਨ | ਮੱਛੀ |
ਨਿੱਜੀ ਜਾਣਕਾਰੀ | |
ਮਾਤਾ ਪਿੰਤਾ | ਸੂਰਿਆ ਅਤੇ ਛਾਇਆ |
ਭੈਣ-ਭਰਾ | ਸ਼ਾਨੀ, ਭੱਦਰ, ਯਾਮੀ, ਯਮ, ਅਸ਼ਵਿਨ |
Consort | ਸਮਵਰਨਾ |
ਤਪਤੀ (ਸੰਸਕ੍ਰਿਤ, tapatī) ਹਿੰਦੂ ਧਰਮ ਵਿੱਚ ਹਿੰਦੂ ਮਿਥਿਹਾਸ ਵਿੱਚ ਇੱਕ ਦੇਵੀ ਹੈ। ਉਸ ਨੂੰ ਦੱਖਣ ਦੀ ਮਾਂ-ਦੇਵੀ ਤਪਤੀ ਨਦੀ ਦੀ ਦੇਵੀ ਵੀ ਕਿਹਾ ਜਾਂਦਾ ਹੈ, ਦੱਖਣੀ ਸੂਰਜ ਦਾ ਘਰ ਜਿੱਥੇ ਉਹ ਧਰਤੀ ਨੂੰ ਗਰਮੀ ਲੈ ਜਾਂਦੀ ਹੈ। ਹਿੰਦੂ ਗ੍ਰੰਥਾਂ ਦੇ ਅਨੁਸਾਰ, ਤਪਤੀ ਸੂਰਜ ਦੀ ਇੱਕ ਧੀ ਸੀ ਅਤੇ ਛਾਇਆ ਸੂਰਜ ਦੀਆਂ ਪਤਨੀਆਂ ਵਿੱਚੋਂ ਇੱਕ ਸੀ।[1]
ਤਪਤੀ ਨਾਂ ਦਾ ਸ਼ਾਬਦਿਕ ਅਰਥ ਹੈ "ਗਰਮੀ ਕਰਨਾ", "ਗਰਮ", "ਸਾੜਨਾ" ਹੈ।[2][3]
ਕਿਉਂਕਿ ਤਪਤੀ ਨਦੀ ਦਾ ਨਾਮ ਤਪਤੀ ਦੇ ਨਾਂ ਤੋਂ ਰੱਖਿਆ ਗਿਆ ਸੀ, ਇਸ ਲਈ ਲੋਕ ਹਿੰਦੂ ਪਾਠਾਂ ਦੇ ਅਨੁਸਾਰ ਇਸ ਨੂੰ ਦੇ ਇੱਕ ਦੇਵੀ ਅਤੇ ਇੱਕ ਮਹੱਤਵਪੂਰਨ ਨਦੀ ਦੇ ਰੂਪ ਵਿੱਚ ਪੂਜਦੇ ਹਨ।[4]
ਹਿੰਦੂ ਹਵਾਲੇ ਅਨੁਸਾਰ, ਤਪਤੀ ਦੇ ਕਈ ਰਿਸ਼ਤੇਦਾਰ ਹਨ ਜਿਹਨਾਂ 'ਚ ਸੂਰਿਆ ਉਸ ਦੇ ਪਿਤਾ ਅਤੇ ਛਾਇਆ ਉਸ ਦੀ ਮਾਤਾ ਦੇ ਤੌਰ 'ਤੇ ਦੱਸੇ ਜਾਂਦੇ ਹਨ। ਉਸ ਨੂੰ ਸਮਵਰਨਾਨ ਦੀ ਪਤਨੀ ਦੱਸਿਆ ਗਿਆ ਹੈ ਅਤੇ ਕੁਰੁ ਦੀ ਮਾਂ ਹੈ। ਉਹ ਯਾਮੀ ਅਤੇ ਭੱਦਰ ਦੀ ਛੋਟੀ ਭੈਣ ਸੀ ਸਤੇ ਉਸ ਦੇ ਦੋ ਭਰਾ ਸ਼ਾਨੀ ਅਤੇ ਯਮ ਸਨ।[5][6]
ਕੇਰਲਾ ਵਿੱਚ ਕੁਟਿਅੱਟਮ ਡਰਾਮਾ ਪਰੰਪਰਾ 'ਚ ਤਪਤੀਸਮਵਰਨਾਨ ਜਿਹੇ ਡਰਾਮੇ ਬਣਾਏ ਜਿਸ 'ਚ ਦੋਵੇਂ ਮਹਾਨ ਪਾਤਰਾਂ ਕੌਰਵ ਰਾਜਾ ਸਮਵਰਨਾਨ ਅਤੇ ਤਪਤੀ ਨੂੰ ਅਧਾਰ ਬਣਾ ਕੇ ਕਈ ਨਾਟਕ ਖੇਡੇ ਗਏ।[7]