ਤਾਰਾ ਰੋਜਰਸ ਇੱਕ ਅਮਰੀਕੀ ਇਲੈਕਟ੍ਰਾਨਿਕ ਸੰਗੀਤਕਾਰ, ਕੰਪੋਜ਼ਰ, ਅਤੇ ਲੇਖਕ ਹੈ।[1] ਉਹ ਇੱਕ ਬਹੁ-ਯੰਤਰਵਾਦੀ ਹੈ ਅਤੇ ਐਨਾਲਾਗ ਤਾਰਾ ਦੇ ਤੌਰ 'ਤੇ ਪ੍ਰਦਰਸ਼ਿਤ ਅਤੇ ਰੀਲੀਜ਼ ਕਰਨ ਦਾ ਕੰਮ ਕਰਦੀ ਹੈ।.[2]
ਰੋਜਰਸ ਨੇ 1995 ਵਿੱਚ ਬ੍ਰਾਉਨ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਕੀਤੀ, ਅਮਰੀਕੀ ਅਧਿਐਨ ਵਿੱਚ ਆਨਰਸ ਨਾਲ ਏ.ਬੀ ਪ੍ਰਾਪਤ ਕੀਤਾ।[3][4] ਉਸਨੇ 2006 ਵਿੱਚ ਮਿੱਲਜ਼ ਕਾਲਜ ਤੋਂ ਇਲੈਕਟ੍ਰਾਨਿਕ ਸੰਗੀਤ ਅਤੇ ਰਿਕਾਰਡਿੰਗ ਮੀਡੀਆ ਵਿੱਚ ਇੱਕ ਐਮ.ਐਫ.ਏ ਪ੍ਰਾਪਤ ਕੀਤੀ ਅਤੇ 2011 ਵਿੱਚ ਮੈਕਗਿੱਲ ਯੂਨੀਵਰਸਿਟੀ ਤੋਂ ਕਮਿਊਨੀਕੇਸ਼ਨ ਸਟੱਡੀਜ਼ ਵਿੱਚ ਪੀਐਚ.ਡੀ ਦੀ ਡਿਗਰੀ ਪ੍ਰਾਪਤ ਕੀਤੀ।
ਰੋਜਰਜ਼ 2004 ਤੋਂ 2005 ਤੱਕ ਬੋਸਟਨ ਦੇ ਫਾਈਨ ਆਰਟਸ ਮਿਊਜ਼ੀਅਮ ਸਕੂਲ ਦੀ ਫੈਕਲਟੀ ਵਿੱਚ ਆਵਾਜ਼ ਦੇ ਕੰਮ ਕਾਰਨ ਰਹੀ ਸੀ। 2006/2007 ਵਿੱਚ ਉਹ ਮਾਂਟਰੀਅਲ ਵਿੱਚ ਕੈਨੇਡਾ-ਯੂਐਸ ਫੁਲਬ੍ਰਾਈਟ ਵਿਦਵਾਨ ਸੀ।[5] 2010 ਤੋਂ 2013 ਤੱਕ ਉਸ ਨੂੰ ਵੁਮੈਨ'ਸ ਸਟਡੀਜ਼ ਦੀ ਸਹਾਇਕ ਪ੍ਰੋਫੈਸਰ ਰਹੀ। 2011 ਵਿੱਚ ਰੋਜਰਸ ਨੇ ਮੈਰੀਲੈਂਡ ਯੂਨੀਵਰਸਿਟੀ ਵਿੱਖੇ ਵੁਮੈਨ'ਸ ਸਟਡੀਜ਼ ਮਲਟੀਮੀਡੀਆ ਸਟੂਡਿਓ ਸਥਾਪਿਤ ਕੀਤਾ। 2013 ਵਿੱਚ ਰੋਜਰਸ ਨੇ ਡਾਰਟਮਾਊਥ ਕਾਲਜ ਲਈ ਵੀ ਕੰਮ ਕੀਤਾ।[6]
{{cite web}}
: Unknown parameter |dead-url=
ignored (|url-status=
suggested) (help)