ਤ੍ਰਿਭੁਵਨਦਾਸ ਪੁਰਸ਼ੋਤਮਦਾਸ ਲੁਹਾਰ, ਜਿਸਨੂੰ ਵਧੇਰੇ ਕਰਕੇ ਕਲਮੀ ਨਾਮ ਸੁੰਦਰਮ ਨਾਲ ਜਾਣਿਆ ਜਾਂਦਾ ਹੈ, (22 ਮਾਰਚ 1908 - 13 ਜਨਵਰੀ 1991), ਭਾਰਤ ਤੋਂ ਇੱਕ ਗੁਜਰਾਤੀ ਕਵੀ ਅਤੇ ਲੇਖਕ ਸੀ।
ਸੁੰਦਰਮ ਦਾ ਜਨਮ 22 ਮਾਰਚ 1908 ਨੂੰ ਬ੍ਰਿਟਿਸ਼ ਇੰਡੀਆ ਦੇ ਬੰਬੇ ਪ੍ਰੈਸੀਡੈਂਸੀ, ਦੇ ਮੀਆਂ ਮਤਰ, ਭਰੂਚ ਵਿਖੇ ਹੋਇਆ ਸੀ। ਉਸਨੇ ਆਪਣੀ ਮੁੱਢਲੀ ਵਿਦਿਆ ਮਟੌਰ ਦੇ ਸਥਾਨਕ ਸਕੂਲ ਅਤੇ ਗੁਜਰਾਤ ਦੇ ਅਮੋਦ ਵਿਖੇ ਅੰਗਰੇਜ਼ੀ ਮਾਧਿਅਮ ਵਿੱਚ ਪੰਜ ਗ੍ਰੇਡ ਪੂਰੀ ਕੀਤੀ। ਬਾਅਦ ਵਿੱਚ ਉਸਨੇ ਛੋਟੂਭਾਈ ਪੁਰਾਨੀ ਦੇ ਰਾਸ਼ਟਰੀ ਨਿਊ ਇੰਗਲਿਸ਼ ਸਕੂਲ, ਭਰੂਚ ਤੋਂ ਪੜ੍ਹਾਈ ਕੀਤੀ। ਉਸਨੇ 1929 ਵਿੱਚ ਗੁਜਰਾਤ ਵਿਦਿਆਪੀਠ, ਅਹਿਮਦਾਬਾਦ ਤੋਂ ਭਾਸ਼ਾਵਾਂ ਵਿੱਚ ਗ੍ਰੈਜੂਏਸ਼ਨ ਕੀਤੀ। ਉਸਨੇ ਸੋਨਗੜ ਵਿਖੇ ਗੁਰੂਕੁਲ ਵਿੱਚ ਪੜ੍ਹਾਉਣਾ ਆਰੰਭ ਕੀਤਾ। ਉਸਨੇ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਹਿੱਸਾ ਲਿਆ ਅਤੇ ਕੁਝ ਸਮੇਂ ਲਈ ਜੇਲ੍ਹ ਵਿੱਚ ਰਿਹਾ। ਉਹ 1935 ਤੋਂ 1945 ਤੱਕ ਅਹਿਮਦਾਬਾਦ ਵਿੱਚ ਮਹਿਲਾ ਸੰਗਠਨ ਜੋਤੀਸੰਗ ਨਾਲ ਜੁੜਿਆ ਹੋਇਆ ਸੀ। ਉਸਦੀ 1945 ਵਿੱਚ ਸ਼੍ਰੀ ਅਰੋਬਿੰਦੋ ਨਾਲ ਜਾਣ-ਪਛਾਣ ਹੋਈ ਸੀ ਅਤੇ ਉਹ ਪੋਂਡਚੇਰੀ ਚਲਿਆ ਗਿਆ ਸੀ। ਉਸਨੇ 1970 ਵਿੱਚ ਗੁਜਰਾਤੀ ਸਾਹਿਤ ਪਰਿਸ਼ਦ ਦੀ ਪ੍ਰਧਾਨਗੀ ਕੀਤੀ। 13 ਜਨਵਰੀ 1991 ਨੂੰ ਉਸਦੀ ਮੌਤ ਹੋ ਗਈ।[1][2][3][4]
ਭਾਵੇਂ ਕਿ ਉਸਨੇ ਕਵਿਤਾ ਨਾਲ ਸ਼ੁਰੂਆਤ ਕੀਤੀ, ਉਸਨੇ ਸਾਹਿਤ ਦੇ ਹੋਰ ਖੇਤਰਾਂ ਵਿੱਚ ਵੀ ਸਫਲਤਾਪੂਰਵਕ ਉੱਦਮ ਕੀਤਾ। ਉਸ ਦੀ ਕਵਿਤਾ ਅਤੇ ਵਾਰਤਕ ਦੋਵੇਂ ਕਲਪਨਾਸ਼ੀਲ, ਤੀਬਰ ਅਤੇ ਬੜੇ ਉਤਸ਼ਾਹ ਨਾਲ ਭਰੇ ਹੋਏ ਹਨ। ਉਸ ਦੀਆਂ ਰਚਨਾਵਾਂ ਵਿੱਚ ਰੂਹਾਨੀ ਅਤੇ ਸਮਾਜਕ ਤੱਤ ਵੀ ਹਨ। ਵੱਖੋ ਵੱਖਰੇ ਦਾਰਸ਼ਨਿਕ ਪੜਾਵਾਂ; ਪ੍ਰਗਤੀਵਾਦ, ਕਮਿਊਨਿਜ਼ਮ, ਗਾਂਧੀਵਾਦੀ ਦਰਸ਼ਨ ਅਤੇ ਆਰੋਬਿੰਦੋ ਦਾ ਸਵੈ-ਬੋਧ ਦਰਸ਼ਨ, ਵਿੱਚ ਉਸਦੀ ਤਬਦੀਲੀ ਉਸ ਦੇ ਕੰਮ ਵਿੱਚ ਸਪਸ਼ਟ ਹੈ।[1][3][4][5]
ਉਸਨੇ 1926 ਵਿੱਚ ਕਲਮੀ ਨਾਂ, ਮਰੀਚੀ ਹੇਠ ਕਵਿਤਾ ਲਿਖਣੀ ਅਰੰਭ ਕੀਤੀ ਅਤੇ ਏਕਾਂਸ਼ ਦੇ ਉਸ ਦੀ ਪਹਿਲੀ ਕਵਿਤਾ ਸੀ, ਜਿਸ ਤੋਂ ਬਾਅਦ ਕਲਮੀ ਨਾਮ, ਵਿਸ਼ਵਕਰਮਾ ਹੇਠ, ਵਧੇਰੇ ਕਵਿਤਾਵਾਂ ਆਈਆਂ। ਉਸਨੇ ਆਪਣੀ ਕਵਿਤਾ ਬਾਰਡੋਲੀਨ 1928 ਵਿੱਚ ਕਲਮੀ ਨਾਮ ਸੁੰਦਰਮ ਦੇ ਅਧੀਨ ਪ੍ਰਕਾਸ਼ਤ ਕੀਤੀ ਅਤੇ ਇਸਨੂੰ ਉਮਰ ਭਰ ਅਪਣਾਇਆ।[1][2][4]
ਕੋਇਆ ਭਗਤਨੀ ਕੜਵੀ ਵਾਨੀ ਅਨੇ ਗਰਿਬੋ ਨਾ ਗੀਤੋ (ਕੋਇਆ ਭਗਤ ਦੀ ਕੌੜੀ ਬਾਣੀ ਅਤੇ ਗਰੀਬਾਂ ਦੇ ਗੀਤ) (1933) ਉਸ ਦਾ ਪਹਿਲਾ ਕਾਵਿ ਸੰਗ੍ਰਹਿ ਸੀ ਜਿਸ ਤੋਂ ਬਾਅਦ ਕਾਵਯਮੰਗਲਾ (ਸੁਹਜ ਕਵਿਤਾਵਾਂ) (1933) ਵਿੱਚ ਛਪੀ। ਉਸਨੇ ਇੱਕ ਹੋਰ ਸੰਗ੍ਰਹਿ ਵਸੁਧਾ (1939) ਅਤੇ ਬੱਚਿਆਂ ਦਾ ਕਾਵਿ ਸੰਗ੍ਰਹਿ, ਰੰਗ ਰੰਗ ਵਾਦਣੀਆ (1939) ਪ੍ਰਕਾਸ਼ਤ ਕੀਤਾ। ਉਸ ਦੀ ਰਚਨਾ ਯਾਤਰਾ (1951) ਅਰਬਿੰਦੋ ਦੇ ਫ਼ਲਸਫ਼ੇ ਤੋਂ ਪ੍ਰਭਾਵਤ ਹੈ।[1][2][4][5][6]
{{cite web}}
: CS1 maint: unrecognized language (link)