ਦਮਯੰਤੀ ਜੋਸ਼ੀ | |
---|---|
ਜਨਮ | ਮੁੰਬਈ, ਭਾਰਤ | 5 ਸਤੰਬਰ 1928
ਮੌਤ | 19 ਸਤੰਬਰ 2004 ਮੁੰਬਈ, ਭਾਰਤ | (ਉਮਰ 76)
ਪੇਸ਼ਾ | ਡਾਂਸਰ, ਕੋਰੀਓਗ੍ਰਾਫਰ, ਡਾਂਸ ਨਿਰਦੇਸ਼ਕ |
ਦਮਯੰਤੀ ਜੋਸ਼ੀ (5 ਸਤੰਬਰ 1928 - 19 ਸਤੰਬਰ 2004)[1] ਕਥਕ ਨਾਚ ਦੀ ਪ੍ਰਸਿੱਧ ਭਾਰਤੀ ਕਲਾਸੀਕਲ ਡਾਂਸਰ ਸੀ।[2] ਉਸਨੇ 1930 ਦੇ ਦਹਾਕੇ ਵਿੱਚ ਮੈਡਮ ਮੇਨਕਾ ਦੇ ਟਰੂਪ ਵਿੱਚ ਡਾਂਸ ਦੀ ਸ਼ੁਰੂਆਤ ਕੀਤੀ, ਜੋ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਦੀ ਯਾਤਰਾ ਕਰਦਾ ਹੈ। ਉਸਨੇ ਜੈਪੁਰ ਘਰਾਨਾ ਦੇ ਸੀਤਾਰਾਮ ਪ੍ਰਸਾਦ ਤੋਂ ਕਥਕ ਸਿੱਖਿਆ ਅਤੇ ਬਹੁਤ ਛੋਟੀ ਉਮਰੇ ਹੀ ਮਾਹਰ ਡਾਂਸਰ ਬਣ ਗਈ ਅਤੇ ਬਾਅਦ ਵਿੱਚ ਅਚਨ ਮਹਾਰਾਜ, ਲੱਛੂ ਮਹਾਰਾਜ ਅਤੇ ਲਖਨਾਉ ਘਰਾਨਾ ਦੇ ਸ਼ੰਭੂ ਮਹਾਰਾਜ ਤੋਂ ਸਿਖਲਾਈ ਪ੍ਰਾਪਤ ਕੀਤੀ, ਇਸ ਪ੍ਰਕਾਰ ਦੋਵਾਂ ਪਰੰਪਰਾਵਾਂ ਤੋਂ ਉਸਨੇ ਡਾਂਸ ਸਿੱਖਿਆ। ਉਹ 1950ਵੇਂ ਦਹਾਕੇ ਵਿੱਚ ਸੁਤੰਤਰ ਹੋ ਗਈ ਅਤੇ ਮੁੰਬਈ ਵਿੱਚ ਆਪਣੇ ਡਾਂਸ ਸਕੂਲ ਵਿੱਚ ਗੁਰੂ ਬਣਨ ਤੋਂ ਪਹਿਲਾਂ 1960 ਵਿੱਚ ਪ੍ਰਮੁੱਖਤਾ ਪ੍ਰਾਪਤ ਕੀਤੀ।[3][4][5]
ਉਸ ਨੂੰ 1970 ਵਿੱਚ ਪਦਮ ਸ਼੍ਰੀ, 1968 ਵਿੱਚ ਸੰਗੀਤ ਨਾਟਕ ਅਕਾਦਮੀ ਸਨਮਾਨ ਨਾਲ ਡਾਂਸ ਲਈ ਸਨਮਾਨਿਤ ਕੀਤਾ ਗਿਆ ਸੀ ਅਤੇ ਉਹ ਲਖਨਾਉ ਵਿੱਚ ਯੂ.ਪੀ. ਕਥਕ ਕੇਂਦਰ ਦੀ ਡਾਇਰੈਕਟਰ ਵੀ ਰਹਿ ਚੁੱਕੀ ਸੀ।[6]
ਸੰਨ 1928 ਵਿੱਚ ਮੁੰਬਈ ਵਿੱਚ ਇੱਕ ਹਿੰਦੂ ਪਰਿਵਾਰ ਵਿੱਚ ਜੰਮੀ,[7] ਉਸਦੀ ਪਰਵਰਿਸ਼ ਜਨਰਲ ਡਾ. ਸਾਹਿਬ ਸਿੰਘ ਸੋਖੀ ਅਤੇ ਉਨ੍ਹਾਂ ਦੀ ਪਤਨੀ ਲੀਲਾ ਸੋਖੀ ਦੇ ਘਰ ਹੋਈ, ਜੋ ਮੈਡਮ ਮੇਨਕਾ ਵਜੋਂ ਜਾਣੇ ਜਾਂਦੇ ਸਨ।[8] ਮੈਡਮ ਮੇਨਕਾ ਨੇ ਆਪਣਾ ਬੱਚਾ ਗੁਆ ਦਿੱਤਾ ਸੀ ਅਤੇ ਉਨ੍ਹਾਂ ਨੇ ਉਸ ਸਮੇਂ ਜੋਸ਼ੀ ਨੂੰ ਗੋਦ ਲੈਣ ਦਾ ਫ਼ੈਸਲਾ ਕੀਤਾ। ਜੋਸ਼ੀ ਦੀ ਮਾਂ ਵਤਸਲਾ ਜੋਸ਼ੀ ਆਪਣੀ ਧੀ ਨੂੰ ਗੋਦ ਨਹੀਂ ਦੇ ਸਕਦੀ ਸੀ, ਜਿਸ ਕਾਰਨ ਉਹ ਸਾਂਝੇ ਸਰਪ੍ਰਸਤ ਬਣਨ ਲਈ ਸਹਿਮਤ ਹੋ ਗਏ। ਮੇਨਕਾ ਦੇ ਟਰੂਪ ਵਿੱਚ ਉਸਨੇ ਪੰਡਿਤ ਸੀਤਾਰਾਮ ਪ੍ਰਸਾਦ ਤੋਂ ਕਥਕ ਬਾਰੇ ਸਿੱਖਿਆ। ਦਸ ਸਾਲਾਂ ਬਾਅਦ ਜਦੋਂ ਉਹ 15 ਸਾਲਾਂ ਦੀ ਸੀ ਉਸਨੇ ਯੂਰਪੀਅਨ ਪ੍ਰਮੁੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤਾ। ਸੋਖੇਜ਼ ਨੇ ਦਮਯੰਤੀ ਦੀ ਮਾਂ ਨੂੰ ਨੌਕਰੀ ਦਿੱਤੀ ਅਤੇ ਜੋਸ਼ੀ ਨੇ ਸਿੱਖਿਆ ਪ੍ਰਾਪਤ ਕੀਤੀ।[6][9][10] ਮੈਡਮ ਮੇਨਕਾ ਆਪਣੇ ਸਮਕਾਲੀ ਲੋਕਾਂ ਵਿੱਚ ਸ਼ਰੀਨ ਵਾਜੀਫਦਾਰ, ਪਾਰਸੀ ਭਾਈਚਾਰੇ ਦੀ ਇੱਕ ਮੋਹਰੀ ਕਲਾਸੀਕਲ ਡਾਂਸਰ ਸੀ।[11]
ਉਹ ਮੁੰਬਈ ਦੇ ਸ੍ਰੀ ਰਾਜਾਰਾਜੇਸ਼ਵਰੀ ਭਰਤਨਾਟਿਆ ਕਲਾ ਮੰਦਰ ਦੀ ਪਹਿਲੀ ਵਿਦਿਆਰਥੀ ਸੀ, ਜਿਥੇ ਉਸਨੇ ਭਰਤਨਾਟਿਆ ਨੂੰ ਗੁਰੂ ਟੀ.ਕੇ. ਮਹਲਿੰਗਮ ਪਿਲਾਈ, ਨੱਤੂਵਾਨਾਂ ਤੋਂ ਸਿੱਖਿਆ ਸੀ।[12]
1950 ਦੇ ਅੱਧ ਤੋਂ ਬਾਅਦ ਦਮਯੰਤੀ ਨੇ ਆਪਣੇ ਆਪ ਨੂੰ ਇੱਕ ਸਫ਼ਲ ਸੋਲੋ ਕੱਥਕ ਨ੍ਰਿਤਕ ਵਜੋਂ ਸਥਾਪਿਤ ਕੀਤਾ। ਉਸਨੇ ਪੰਡਿਤ ਅਚਨ ਮਹਾਰਾਜ, ਲੱਛੂ ਮਹਾਰਾਜ ਅਤੇ ਸ਼ੰਭੂ ਮਹਾਰਾਜ ਦੇ ਲਖਨਊ ਘਰਾਣੇ ਅਤੇ ਗੁਰੂ ਜੈਪੁਰ ਘਰਾਣੇ ਦੇ ਹੀਰਾਲਾਲ ਤੋਂ ਸਿਖਲਾਈ ਲਈ ਅਤੇ ਇਸ ਤੋਂ ਇਲਾਵਾ ਉਸਨੇ ਕਥਕ ਕੇਂਦਰ, ਦਿੱਲੀ ਵਿਖੇ, ਸ਼ੰਭੂ ਮਹਾਰਾਜ ਤੋਂ ਵੀ ਸਿੱਖਿਆ।[13] ਉਹ ਕਥਕ ਨਾਚ ਵਿੱਚ ਪਹਿਰਾਵੇ ਵਜੋਂ " ਸਾੜੀ " ਨੂੰ ਪੇਸ਼ ਕਰਨ ਵਾਲੀ ਪਹਿਲੀ ਵਿਅਕਤੀ ਸੀ।
ਉਸਨੇ ਖਹਿਰਾਗੜ ਅਤੇ ਲਖਨਾਉ ਦੇ ਕਥਕ ਕੇਂਦਰ, ਇੰਦਰਾ ਕਾਲਾ ਵਿਸ਼ਵ ਵਿਦਿਆਲਿਆ ਵੀ ਸਿਖਾਇਆ। ਉਸ ਨੂੰ ਸੰਗੀਤ ਨਾਟਕ ਅਕਾਦਮੀ ਅਵਾਰਡ (1968) ਅਤੇ ਪਦਮ ਸ਼੍ਰੀ (1970) ਨਾਲ ਸਨਮਾਨਤ ਕੀਤਾ ਗਿਆ ਹੈ।[14] ਉਹ ਬੀਰੇਸ਼ਵਰ ਗੌਤਮ ਦੀ ਵੀ ਗੁਰੂ ਸੀ।
ਉਸਨੂੰ ਫਿਲਮਜ਼ ਡਵੀਜ਼ਨ, ਭਾਰਤ ਸਰਕਾਰ ਦੁਆਰਾ 1971 ਵਿੱਚ ਕਥਕ ਉੱਤੇ ਦਸਤਾਵੇਜ਼ੀ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ ਅਤੇ ਉਸ 'ਤੇ ਹਕੂਮਤ ਸਰੀਨ ਦੁਆਰਾ ਨਿਰਦੇਸ਼ਤ "ਦਮਯੰਤੀ ਜੋਸ਼ੀ" ਨਾਮੀ ਇੱਕ ਹੋਰ ਫ਼ਿਲਮ 1973 ਵਿੱਚ ਬਣਾਈ ਗਈ ਸੀ।
ਉਸ ਦੀ ਮੌਤ ਦੌਰੇ ਕਾਰਨ 19 ਸਤੰਬਰ 2004 ਨੂੰ ਮੁੰਡਿਆ ਦੇ ਦਾਦਰ ਸਥਿਤ ਉਸ ਦੇ ਘਰ ਵਿਖੇ ਹੋਈ।[10]
{{cite news}}
: Unknown parameter |dead-url=
ignored (|url-status=
suggested) (help)