ਦਮ ਆਲੂ ਕਸ਼ਮੀਰੀ ਪਕਵਾਨ ਹੈ। ਇਸ ਪਕਵਾਨ ਨੂੰ ਆਲੂਆਂ ਨੂੰ ਤਲ ਕੇ ਪਕਾਇਆ ਜਾਂਦਾ ਹੈ ਅਤੇ ਮਸਲਿਆਂ ਦੀ ਗਰੇਵੀ ਵਿੱਚ ਪਾਕੇ ਇਸਨੂੰ ਤਿਆਰ ਕਿੱਤਾ ਜਾਂਦਾ ਇਹ ਵਿਅੰਜਨ ਭਾਰਤ ਭਰ ਵਿੱਚ ਮਸ਼ਹੂਰ ਹੈ।[1]
- ਆਲੂ ਨੂੰ ਪਾਣੀ ਨਾਲ ਧੋ ਕੇ ਸੁਕਾ ਲੋ. ਫੇਰ ਛਿੱਲ ਇੰਨਾ ਨੂੰ ਤੇਲ ਵਿੱਚ ਤਲ ਲੋ ਜੱਦ ਤਕ ਇਹ ਭੂਰੇ ਰੰਗ ਦੇ ਹੋ ਜਾਣ।
- ਹੁਣ ਕਾਜੂ ਦਾ ਪੇਸਟ ਬਣਾ ਲੋ. ਪਿਆਜ, ਅਦਰੱਕ, ਲਸਣ ਅਤੇ ਟਮਾਟਰ ਦਾ ਪੇਸਟ ਬਣਾ ਲੋ।
- ਹੁਣ ਤਿਨ ਚਮਚ ਤੇਲ ਨੂੰ ਗਰਮ ਕਰੋ ਅਤੇ ਜੀਰਾ ਅਤੇ ਇਲਾਇਚੀ ਪਾ ਦੋ. ਇਸ ਤੋਂ ਬਾਅਦ ਪਿਆਜ, ਅਦਰੱਕ, ਲਸਣ ਦਾ ਪੇਸਟ ਪਾ ਦੋ।
- ਹੁਣ ਟਮਾਟਰ ਦਾ ਪੇਸਟ ਪਾਕੇ ਹਿਲਾਓ।
- 3-4 ਮਿੰਟ ਬਾਅਦ ਹਲਦੀ ਪਾਊਡਰ, ਧਨੀਆ ਪਾਊਡਰ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਪਾਊਡਰ ਪਾਕੇ ਮਿਲਾਓ।
- ਹੁਣ ਜੱਦ ਤੱਕ ਤੇਲ ਅਲੱਗ ਨਾ ਹੋ ਜਾਵੇ ਤਦੋਂ ਤੱਕ ਪਕਾਓ।
- ਹੁਣ ਕਾਜੂ ਪੇਸਟ ਅਤੇ ਇੱਕ ਚਮਚ ਦਹੀਂ ਪਾਕੇ 3-4 ਮਿੰਟ ਤਲੋ।
- ਹੁਣ 1.5 ਕਪ ਪਾਣੀ ਪਾਕੇ ਗਰੇਵੀ ਨੂੰ ਉਬਾਲੋ।
- ਹੁਣ ਤਲੇ ਆਲੂ ਪਕੇ ਗ੍ਰੇਈ ਦੇ ਗਾੜੇ ਹੋਣ ਤੱਕ ਪਕਾਓ।
- ਅੱਧਾ ਚਮਚ ਨਿੰਬੂ ਦਾ ਰਸ ਮਿਲਾਕੇ ਨਮਕ ਮਿਲਾ ਦੋ।
- ਧਨੀਏ ਦੇ ਪੱਤਿਆਂ ਨਾਲ ਸਜਾ ਦੋ।