ਦੀਪਾਲੀ ਬਰਥਾਕੁਰ | |
---|---|
ਜਨਮ | |
ਮੌਤ | 21 ਦਸੰਬਰ 2018 | (ਉਮਰ 77)
ਪੇਸ਼ਾ | ਗਾਇਕ |
ਸਰਗਰਮੀ ਦੇ ਸਾਲ | 1955-1969 |
ਜੀਵਨ ਸਾਥੀ | ਨੀਲ ਪਵਨ ਬੜੂਆ |
ਪੁਰਸਕਾਰ | ਪਦਮ ਸ਼੍ਰੀ, 1998 |
ਦੀਪਾਲੀ ਬਰਥਾਕੁਰ (30 ਜਨਵਰੀ 1941-21 ਦਸੰਬਰ 2018) ਅਸਾਮ ਦੀ ਇੱਕ ਭਾਰਤੀ ਗਾਇਕਾ ਸੀ। ਉਸਦੇ ਗਾਣੇ ਮੁੱਖ ਤੌਰ ਤੇ ਅਸਾਮੀ ਭਾਸ਼ਾ ਵਿੱਚ ਗਾਏ ਗਏ ਸਨ |[1] ਸਾਲ 1998 ਵਿੱਚ ਉਸਨੂੰ ਭਾਰਤ ਦਾ ਚੌਥਾ ਸਭ ਤੋਂ ਉੱਚਾ ਨਾਗਰਿਕ ਪੁਰਸਕਾਰ, ਪਦਮ ਸ਼੍ਰੀ ਮਿਲਿਆ।[2]
ਬਰਥਾਕੁਰ ਦਾ ਜਨਮ ਅਸਾਮ ਦੇ ਸਿਵਾਸਸਾਗਰ ਵਿਖੇ ਬਿਸ਼ਨਵਨਾਥ ਬੋਰਥਾਕੁਰ ਅਤੇ ਚੰਦਰਕਾਂਤੀ ਦੇਵੀ ਦੇ ਘਰ ਹੋਇਆ ਸੀ।
ਬੋਰਥਕੁਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੌਰ ਗਾਇਕਾ ਵਜੋਂ ਕੀਤੀ ਸੀ। 1958 ਵਿੱਚ ਜਦੋਂ ਉਹ ਨੌਵੀਂ ਜਮਾਤ ਵਿੱਚ ਪੜ੍ਹ ਰਹੀ ਸੀ ਤਾਂ ਉਸਨੇ ਆਲ ਇੰਡੀਆ ਰੇਡੀਓ, ਗੁਹਾਟੀ ਵਿਖੇ “ਮੋਰ ਬੋਪਾਈ ਲਹੌਰੀ” ਅਤੇ ਫਿਲਮ ਲਛਿਤ ਬੋਰਫੁਕਨ (1959) ਲਈ “ਜੌਬੋਨ ਅਮੋਨੀ ਕੋਰੇ ਚੇਨਾਇਦੋਂ” ਦਾ ਗੀਤ ਗਾਇਆ।
ਉਸ ਦੇ ਕੁਝ ਹੋਰ ਪ੍ਰਸਿੱਧ ਅਸਾਮੀ ਗਾਣੇ ਹਨ:[3]
ਬਰਥਾਕੁਰ ਨੇ ਆਪਣਾ ਆਖਰੀ ਗਾਣਾ 1969 ਵਿੱਚ "ਲੂਤੋ ਨੇਜਾਬੀ ਬੋਈ" ਗਾਇਆ ਸੀ।[4] ਇਸ ਤੋਂ ਬਾਅਦ ਉਹ ਇੱਕ ਮੋਟਰ ਨਿਊਰੋਨ ਬਿਮਾਰੀ ਤੋਂ ਪੀੜਤ ਹੋਣ ਲੱਗੀ ਜਿਸਨੇ ਉਸਨੂੰ ਗਾਉਣ ਵਿੱਚ ਅੜਿੱਕਾ ਪਾਇਆ ਅਤੇ ਉਸਨੂੰ ਇੱਕ ਵ੍ਹੀਲਚੇਅਰ ਵਰਤਣ ਲਈ ਮਜਬੂਰ ਕੀਤਾ| 1976 ਵਿੱਚ ਉਸਨੇ ਅਸਾਮ ਦੇ ਪ੍ਰਸਿੱਧ ਲੇਖਕ ਬਿਨੰਦਾ ਚੰਦਰ ਬੜੂਆ ਦੇ ਬੇਟੇ ਨੀਲ ਪਵਨ ਬੜੂਆ ਨਾਲ ਵਿਆਹ ਕੀਤਾ ਜੋ ਅਸਾਮ ਦੇ ਪ੍ਰਸਿੱਧ ਕਲਾਕਾਰ ਅਤੇ ਚਿੱਤਰਕਾਰ ਸਨ |[1][5]
ਬਰਥਾਕੁਰ ਦੀ ਲੰਬੀ ਬਿਮਾਰੀ ਤੋਂ ਬਾਅਦ ਗੁਹਾਟੀ ਦੇ ਨੇਮਕੇਅਰ ਹਸਪਤਾਲ ਵਿੱਚ 21 ਦਸੰਬਰ 2018 ਨੂੰ ਮੌਤ ਹੋ ਗਈ|[6]
ਬਰਥਾਕੁਰ ਨੂੰ ਕਈ ਵਾਰ ਸਨਮਾਨਿਤ ਕੀਤਾ ਗਿਆ ਸੀ, ਖਾਸ ਕਰਕੇ 1990-92 ਵਿੱਚ ਲੋਕ ਅਤੇ ਰਵਾਇਤੀ ਸੰਗੀਤ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ|
ਉਸਦੇ ਕੁਝ ਅਵਾਰਡ / ਮਾਨਤਾ ਹੇਠਾਂ ਸੂਚੀਬੱਧ ਹਨ:
{{cite web}}
: Unknown parameter |dead-url=
ignored (|url-status=
suggested) (help)
{{cite web}}
: Unknown parameter |dead-url=
ignored (|url-status=
suggested) (help)