![]() ਧਨਰਾਜ ਗੁਰੂ ਗੋਬਿੰਦ ਸਿੰਘ ਯੂਨਿਵਰਸਟੀ, ਦਿੱਲੀ | |||||||||||||||
ਨਿੱਜੀ ਜਾਣਕਾਰੀ | |||||||||||||||
---|---|---|---|---|---|---|---|---|---|---|---|---|---|---|---|
ਪੂਰਾ ਨਾਮ | ਧਨਰਾਜ ਪਿੱਲੈ | ||||||||||||||
ਜਨਮ | ਖੜਕੀ, ਪੂਨੇ ਮਾਹਾਰਾਸ਼ਟਰ, ਭਾਰਤ | 16 ਜੁਲਾਈ 1968||||||||||||||
ਖੇਡ | |||||||||||||||
ਸਥਿਤੀ | ਫਾਰਵਰਡ | ||||||||||||||
ਮੈਡਲ ਰਿਕਾਰਡ
|
ਧਨਰਾਜ ਪਿੱਲੈ (ਤਮਿਲ਼: தன்ராஜ் பிள்ளை; ਮਰਾਠੀ: धनराज पिल्लै) (ਜਨਮ 16 ਜੁਲਾਈ 1968) ਇੱਕ ਫੀਲਡ ਹਾਕੀ ਖਿਡਾਰੀ ਅਤੇ ਭਾਰਤੀ ਹਾਕੀ ਟੀਮ ਦਾ ਸਾਬਕਾ ਕਪਤਾਨ ਹੈ। ਉਹ ਭਾਰਤੀ ਹਾਕੀ ਟੀਮ ਦਾ ਵਰਤਮਾਨ ਮੈਨੇਜਰ ਹੈ। ਇਸ ਤੋਂ ਇਲਾਵਾ ਉਹ ਕੰਵਰ ਪਾਲ ਸਿੰਘ ਗਿੱਲ ਦੀ ਬਰਖਾਸਤੀ ਉਪਰਾਂਤ ਬਣੀ ਭਾਰਤੀ ਹਾਕੀ ਫੈਡੇਰੇਸ਼ਨ ਦੀ ਤਦਰਥ ਕਮੇਟੀ ਦਾ ਇੱਕ ਮੈਂਬਰ ਹੈ।[1]
ਧਨਰਾਜ ਪਿੱਲੈ ਮਾਹਾਰਾਸ਼ਟਰ ਵਿੱਚ ਪੂਨੇ ਦੇ ਨੇੜੇ ਖੜਕੀ ਵਿੱਚ ਪੈਦਾ ਹੋਇਆ। ਉਹ ਤਾਮਿਲ ਮਾਤਾ ਪਿਤਾ ਨਾਗਾਲਿੰਗਮ ਪਿੱਲੈ ਅਤੇ ਅੰਧਾਲਾੱਮਾ ਦਾ ਚੌਥਾ ਪੁੱਤਰ ਹੈ। ਕੁਵਾਰਪਣ ਦੌਰਾਣ ਉਹ ਪੋਵਾਈ, ਮੁੰਬਈ ਵਿੱਚ ਰਿਹਾ ਅਤੇ ਉਸਦੇ ਮਾਤਾ ਪਿਤਾ ਖੜਕੀ ਵਿੱਚ ਰਹੇ। ਉਹ ਤਾਮਿਲ ( ਉਸਦੀ ਮਾਤ ਭਾਸ਼ਾ), ਹਿੰਦੀ, ਇੰਗਲਿਸ਼ ਅਤੇ ਮਰਾਠੀ ਭਾਸ਼ਾਵਾਂ ਵਿੱਚ ਕਾਫੀ ਸਹਿਜ ਹੈ।
ਕੀਤੀ।
ਪਿੱਲੈ ਦਾ ਖੇਡ ਕੈਰੀਅਰ ਦਸੰਬਰ 1989 ਤੋਂ ਅਗਸਤ 2004 ਤੱਕ ਰਿਹਾ ਅਤੇ ਉਸਨੇ 339 ਮੈਚ ਖੇਡੇ। ਭਾਰਤੀ ਹਾਕੀ ਫੈਡੇਰੇਸ਼ਨ ਨੇ ਉਸਦੇ ਗੋਲਾਂ ਦਾ ਸਰਕਾਰੀ ਰਿਕਾਰਡ ਨਹੀਂ ਰੱਖਿਆ। ਧਨਰਾਜ ਦੇ ਕੀਤੇ ਗੋਲਾਂ ਦਾ ਕੋਈ ਪ੍ਰਮਾਣਕ ਰਿਕਾਰਡ ਨਹੀਂ ਹੈ। ਉਸਦੇ ਅਤੇ ਕਈ ਮੰਨੇ ਹੋਏ ਅੰਕੜਾ ਮਾਹਿਰਾ ਅਨੁਸਾਰ ਪਿੱਲੈ ਨੇ 170 ਗੋਲ ਕੀਤੇ ਹਨ। ਉਸਨੇ ਚਾਰ ਓਲਿੰਪਕ (1992, 1996, 2000, and 2004), ਚਾਰ ਵਿਸ਼ਵ ਕੱਪ (1990, 1994, 1998, and 2002), ਚਾਰ ਚੈਂਪਿਅਨ ਟਰਾਫੀਆਂ (1995, 1996, 2002, and 2003), ਅਤੇ ਚਾਰ ਏਸ਼ੀਅਨ ਖੇਡਾਂ (1990, 1994, 1998, and 2002) ਵਿੱਚ ਹਿੱਸਾ ਲਿਆ ਹੈ ਅਤੇ ਉਹ ਅਜਿਹਾ ਕਰਨ ਵਾਲਾ ਇੱਕੋ ਇੱਕ ਖਿਡਾਰੀ ਹੈ। ਉਸਦੀ ਕਪਤਾਨੀ ਦੌਰਾਣ ਭਾਰਤ ਨੇ 1998 ਏਸ਼ੀਅਨ ਖੇਡਾਂ ਅਤੇ 2003 ਏਸ਼ੀਆ ਕੱਪ ਜਿੱਤਿਆ। ਬੇਕਾਂਕ ਏਸ਼ੀਆਈ ਖੇਡਾ ਵਿੱਚ ਉਸ ਨੇ ਸਭ ਤੋਂ ਜਿਆਦਾ ਗੋਲ ਕਿੱਤੇ ਅਤੇ ਸਿਡਨੀ ਵਿੱਚ ਹੋਏ 1994 ਹਾਕੀ ਵਿਸ਼ਵ ਕੱਪ ਦੌਰਾਣ ਵਿਸ਼ਵ ਇੱਲੈਵਨ ਟੀਮ ਵਿੱਚ ਸ਼ਾਮਿਲ ਕਿੱਤਾ ਜਾਣ ਵਾਲਾ ਇੱਕਾਲਾ ਭਾਰਤੀ ਖਿਡਾਰੀ ਸੀ।
ਉਹ ਵਿਦੇਸ਼ੀ ਕਲੱਬ ਜਿਵੇਂ ਕਿ ਇੰਡਿਅਨ ਜਿਮਖਾਨਾ (ਲੰਡਨ), ਐੱਚ ਸੀ ਲਿਓਨ (ਫ਼ਰਾਸ), ਬੀ ਐੱਸ ਐੱਨ ਐੱਚ ਸੀ ਅਤੇ ਟੇਲੇਕੋਮ ਮਲੇਸ਼ੀਆ ਐੱਚ ਸੀ (ਮਲੇਸ਼ੀਆ), ਆਭਾਹਾਨੀ ਲਿਮਿਟਡ (ਢਾਕਾ), ਐੱਚ ਟੀ ਸੀ ਸਟੂਗਰਟ ਕਿੱਕਰਸ (ਜਰਮਨੀ) ਅਤੇ ਖਾਲਸਾ ਸਪੋਰਟਸ ਕਲੱਬ (ਹਾਂਗਕਾਂਗ) ਲਈ ਵੀ ਖੇਡਿਆ ਹੋਇਆ ਹੈ। ਕੇਰੀਅਰ ਦੇ ਆਖਰੀ ਪੜਾਅ ਵਿੱਚ ਧਨਰਾਜ ਪ੍ਰੀਅਮਰ ਹਾਕੀ ਲੀਗ ਵਿੱਚ ਮਰਾਠਾ ਵੇਰਿਅਰਸ ਵਲੋਂ ਦੋ ਲੜੀਆ ਖੇਡਿਆ। ਮਜੌਦਾ ਸਮੇਂ ਵਿੱਚ ਉਹ ਭਾਰਤ ਵਿੱਚ ਖੇਡੀ ਜਾ ਰਹੀ ਵਰਲਡ ਸੀਰੀਜ਼ ਹਾਕੀ ਵਿੱਚ ਕਰਨਾਟਾਕਾ ਲਾਇਨਸਵਲੋਂ ਖੇਡ ਰਿਹਾ ਹੈ। ਉਸਨੇ ਆਪਨੀ ਟੀਮ ਲਈ ਦੋ ਗੋਲ ਕਿੱਤੇ ਹਨ। ਭਾਰਤ ਦੇ ਸਾਬਕਾ ਕਪਤਾਨ ਅਰੁਜਨ ਹਲੱਪਾ ਇਸ ਟੀਮ ਦੇ ਕਪਤਾਨ ਹਨ।ਇਸ ਤੋਂ ਇਲਾਵਾ ਉਹ ਏਅਰ ਇੰਡਿਆ ਹਾਕੀ ਟੀਮ ਦਾ ਕੋਚ ਹੈ।
ਸਾਲ 1999-2000 ਵਿੱਚ ਉਸਨੂੰ ਭਾਰਤ ਦੇ ਸਿਖਰਲੇ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਡ ਰਤਨ ਨਾਲ ਸਨਮਾਨਿਤ ਕਿੱਤਾ ਗਿਆ। ਸਾਲ 2000 ਵਿੱਚ ਉਸਨੂੰ ਭਾਰਤ ਦੇ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਸਨਮਾਨਿਤ ਕਿੱਤਾ ਗਿਆ। ਕੋਲੋਗਨ, ਜਰਮਨੀ ਵਿੱਚ 2002 ਚੈਂਪਿਅਨ ਟਰਾਫੀ ਵਿੱਚ ਉਸਨੂੰ ਪਲੇਅਰ ਆਫ ਦਾ ਟੂਰਨਾਮੈਂਟ ਨਾਲ ਪੁਰਸਕਾਰਿਤ ਕਿੱਤਾ ਗਿਆ।
{{cite web}}
: Unknown parameter |dead-url=
ignored (|url-status=
suggested) (help)