Nicole Conn | |
---|---|
ਜਨਮ | Mesa, Arizona | ਅਕਤੂਬਰ 29, 1959
ਕਿੱਤਾ | Film Director, producer, screenwriter |
ਅਲਮਾ ਮਾਤਰ | Elliott Business College, 1986[1] |
ਸਰਗਰਮੀ ਦੇ ਸਾਲ | 1992-Present |
ਵੈੱਬਸਾਈਟ | |
nicoleconn |
ਨਿਕੋਲ ਕੋਨ (ਜਨਮ ਅਕਤੂਬਰ 29,1959, ਮੈਸਾ, ਅਰੀਜ਼ੋਨਾ ਵਿੱਚ ) ਇੱਕ ਅਮਰੀਕੀ ਫ਼ਿਲਮ ਨਿਰਦੇਸ਼ਕ, ਨਿਰਮਾਤਾ ਅਤੇ ਪਟਕਥਾ ਲੇਖਕ ਹੈ। ਉਹ ਲੈਸਬੀਅਨ ਪ੍ਰੇਮ ਕਹਾਣੀ ਕਲੇਅਰ ਆਫ਼ ਦਿ ਮੂਨ (1992) ਲਈ ਸਭ ਤੋਂ ਵੱਧ ਮਸ਼ਹੂਰ ਹੈ। ਕਲੇਅਰ ਆਫ਼ ਦ ਮੂਨ ਲਈ ਉਸਦਾ ਸਕ੍ਰੀਨਪਲੇਅ ਅਗਲੇ ਸਾਲ ਇੱਕ ਨਾਵਲ ਦੇ ਰੂਪ ਵਿੱਚ ਵੀ ਜਾਰੀ ਕੀਤਾ ਗਿਆ ਸੀ।[2]
ਕੋਨ ਨੇ ਕਾਰੋਬਾਰ ਵਿੱਚ ਇੱਕ ਡਿਗਰੀ ਪ੍ਰਾਪਤ ਕੀਤੀ ਅਤੇ ਆਪਣੇ ਫ਼ਿਲਮ ਨਿਰਮਾਣ ਕਰੀਅਰ ਦੀ ਸ਼ੁਰੂਆਤ ਗੈਰ-ਮੁੱਖ ਧਾਰਾ ਦੀਆਂ ਸਕ੍ਰੀਨਪਲੇਅ ਨੂੰ ਵਿਸ਼ਾਲ ਦਰਸ਼ਕਾਂ ਤੱਕ ਪਹੁੰਚਾਉਣ ਦੇ ਟੀਚੇ ਨਾਲ ਕੀਤੀ। ਉਹ ਪ੍ਰੀਮੀ ਵਰਲਡ ਦੀ ਸਹਿ-ਸੰਸਥਾਪਕ ਹੈ , ਇੱਕ ਵੈਬਸਾਈਟ ਜੋ ਐਨ.ਆਈ.ਸੀ.ਯੂ. ਦੇ ਪੇਸ਼ੇਵਰਾਂ ਅਤੇ ਸਮੇਂ ਤੋਂ ਪਹਿਲਾਂ ਜਨਮੇ ਬੱਚਿਆਂ ਦੇ ਮਾਪਿਆਂ ਨੂੰ ਸਰੋਤਾਂ ਅਤੇ ਸਾਧਨਾਂ ਨਾਲ ਜੋੜਨ ਵਿੱਚ ਸਹਾਇਤਾ ਲਈ ਬਣਾਈ ਗਈ ਹੈ।[3]
ਕੋਨ ਦੀ 2005 ਦੀ ਦਸਤਾਵੇਜ਼ੀ ਲਿਟਲ ਮੈਨ, ਉਸਦੇ ਬੇਟੇ ਨਿਕੋਲਸ ਦੇ ਅਚਨਚੇਤੀ ਜਨਮ ਬਾਰੇ ਹੈ। 100 ਦਿਨ ਜਲਦੀ ਪੈਦਾ ਹੋਇਆ, ਨਿਕੋਲਸ ਦਾ ਭਾਰ ਸਿਰਫ ਇੱਕ ਪੌਂਡ ਸੀ। ਇਹ ਫ਼ਿਲਮ ਸੰਯੁਕਤ ਰਾਜ ਅਮਰੀਕਾ ਦੇ ਬਹੁਤ ਸਾਰੇ ਫ਼ਿਲਮ ਫੈਸਟੀਵਲ ਪੁਰਸਕਾਰਾਂ ਦੀ ਜੇਤੂ ਹੈ।
ਕੋਨ ਇੱਕ ਲੈਸਬੀਅਨ ਵਜੋਂ ਪਛਾਣ ਰੱਖਦੀ ਹੈ।[4] ਉਸ ਦਾ ਰਿਸ਼ਤਾ ਮਰੀਨਾ ਰਾਈਸ ਬੈਡਰ ਨਾਲ ਸੀ।[5]