ਸਥਾਪਨਾ | 29 ਮਾਰਚ 1954 |
---|---|
ਟਿਕਾਣਾ | Jaipur House, Rajpath, New Delhi |
ਗੁਣਕ | 28°36′36.66″N 77°14′3.84″E / 28.6101833°N 77.2344000°E |
ਕਿਸਮ | modern art museum |
ਮਾਲਕ | Government of India |
ਵੈੱਬਸਾਈਟ | ngmaindia |
ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ( ਐਨਜੀਐਮਏ ) ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਅਧੀਨ ਪ੍ਰਮੁੱਖ ਆਰਟ ਗੈਲਰੀ ਹੈ। [1] ਨਵੀਂ ਦਿੱਲੀ ਦੇ ਜੈਪੁਰ ਹਾਊਸ ਵਿਖੇ ਮੁੱਖ ਅਜਾਇਬ ਘਰ 29 ਮਾਰਚ 1954 ਨੂੰ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤਾ ਗਿਆ ਸੀ, ਜਿਸ ਦੀਆਂ ਸ਼ਾਖਾਵਾਂ ਮੁੰਬਈ ਅਤੇ ਬੰਗਲੌਰ ਵਿਖੇ ਹਨ। ਇਸ ਦੇ 2000 ਤੋਂ ਵੱਧ ਕਲਾਕਾਰਾਂ [2] ਦੁਆਰਾ 1700 ਤੋਂ ਵੱਧ ਰਚਨਾਵਾਂ ਦੇ ਸੰਗ੍ਰਹਿ ਵਿੱਚ ਥਾਮਸ ਡੈਨੀਅਲ, ਰਾਜਾ ਰਵੀ ਵਰਮਾ, ਅਬਨਿੰਦਰਨਾਥ ਟੈਗੋਰ, ਰਬਿੰਦਰਨਾਥ ਟੈਗੋਰ, ਗਗਨੇਂਦਰਨਾਥ ਟੈਗੋਰ, ਨੰਦਲਾਲ ਬੋਸ, ਜਾਮਿਨੀ ਰਾਏ, ਅੰਮ੍ਰਿਤਾ ਸ਼ੇਰ-ਗਿੱਲ ਵਰਗੇ ਕਲਾਕਾਰ ਸ਼ਾਮਲ ਹਨ। ਇੱਥੇ 1857 ਦੇ ਕੁਝ ਸਭ ਤੋਂ ਪੁਰਾਣੇ ਕੰਮ ਵੀ ਸੁਰੱਖਿਅਤ ਹਨ [1] 12,000 ਵਰਗ ਮੀਟਰ ਪ੍ਰਦਰਸ਼ਨੀ ਜਗ੍ਹਾ ਦੇ ਨਾਲ, [3] ਦਿੱਲੀ ਬ੍ਰਾਂਚ ਦੁਨੀਆ ਦੇ ਸਭ ਤੋਂ ਵੱਡੇ ਆਧੁਨਿਕ ਕਲਾ ਅਜਾਇਬ ਘਰਾਂ ਵਿੱਚੋਂ ਹੀ ਇੱਕ ਹੈ।