ਪਹਿਲਾ ਪਿਆਰ ਸੈਮੂਅਲ ਬੈਕੇਟ ਦੀ ਇੱਕ ਨਿੱਕੀ ਕਹਾਣੀ ਹੈ, ਜੋ 1946 ਵਿੱਚ ਲਿਖੀ ਗਈ ਸੀ ਅਤੇ ਪਹਿਲੀ ਵਾਰ 1970 ਵਿੱਚ ਇਸਦਾ ਮੂਲ ਫ੍ਰੈਂਚ ਸੰਸਕਰਨ ਛਪਿਆ ਅਤੇ 1973 ਵਿੱਚ ਬੈਕੇਟ ਦਾ ਆਪ ਕੀਤਾ ਅੰਗਰੇਜ਼ੀ ਅਨੁਵਾਦ ਪ੍ਰਕਾਸ਼ਿਤ ਹੋਇਆ।
ਬਿਰਤਾਂਤਕਾਰ ਦੱਸਦਾ ਹੈ ਕਿ ਇੱਕ ਪਾਰਕ ਦੇ ਬੈਂਚ (ਜਿੱਥੇ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬੇਘਰ ਹੋਇਆ ਫਿਰ ਰਿਹਾ ਸੀ) ਉੱਪਰ ਉਸ ਨੂੰ ਇੱਕ ਵੇਸਵਾ ਮਿਲ਼ਦੀ ਹੈ, ਜੋ ਉਸਨੂੰ ਅੰਦਰ ਲੈ ਜਾਂਦੀ ਹੈ, ਅਤੇ ਫਿਰ ਉਨ੍ਹਾਂ ਦੇ ਅਜੀਬ "ਮਿਲਾਪ" ਬਾਰੇ ਦੱਸਦਾ ਹੈ, ਜਿਸ ਤੋਂ ਇੱਕ ਬੱਚੇ ਦਾ ਜਨਮ ਹੋਇਆ ਅਤੇ ਇਹ ਕਿ ਬਿਰਤਾਂਤਕਾਰ ਨੇ ਦੋਵਾਂ ਨੂੰ ਤਿਆਗ ਦਿੱਤਾ।
2001 ਵਿੱਚ, ਰੋਮਾਨੀਆ ਦੇ ਸਟੇਜ ਨਿਰਦੇਸ਼ਕ ਰਾਡੂ ਅਫਰੀਮ ਨੇ ਬੁਖਾਰੈਸਟ ਵਿੱਚ ਸਟੇਜ ਲਈ ਇੱਕ ਸੰਸਕਰਨ ਤਿਆਰ ਕੀਤਾ। [1] ਰਾਲਫ਼ ਫਿਨੇਸ ਨੇ 2007 ਵਿੱਚ ਸਿਡਨੀ ਫੈਸਟੀਵਲ ਵਿੱਚ ਇਸ ਦੇ ਅਧਾਰ `ਤੇ ਇੱਕ ਲਾਈਵ ਪ੍ਰਦਰਸ਼ਨ ਵੀ ਕੀਤਾ।