ਪਾਤਾਲ ਲੋਕ | |
---|---|
![]() ਪੋਸਟਰ | |
ਸ਼ੈਲੀ | ਜ਼ੁਰਮ-ਰੋਮਾਂਚਕ |
ਦੁਆਰਾ ਬਣਾਇਆ | ਸੁਦੀਪ ਸ਼ਰਮਾ |
'ਤੇ ਆਧਾਰਿਤ | ਦ ਸਟੋਰੀ ਆਫ਼ ਮਾਈ ਅਸੈਸੀਨਜ਼ ਰਚਨਾਕਾਰ ਤਰੁਣ ਤੇਜਪਾਲ |
ਲੇਖਕ | ਸੁਦੀਪ ਸ਼ਰਮਾ ਸਾਗਰ ਹਵੇਲੀ ਹਾਰਦਿਕ ਮਹਿਤਾ ਗੁਨਜੀਤ ਚੋਪੜਾ |
ਨਿਰਦੇਸ਼ਕ | ਅਵਿਨਾਸ਼ ਅਨੁਣ ਪ੍ਰੋਸਿਤ ਰਾਏ |
ਸਟਾਰਿੰਗ |
|
ਕੰਪੋਜ਼ਰ | ਨਰੇਨ ਚਾਂਦਾਵਰਕਰ ਬੇਨੇਡਿਕਟ ਟੇਲਰ |
ਮੂਲ ਦੇਸ਼ | ਭਾਰਤ |
ਮੂਲ ਭਾਸ਼ਾ | ਹਿੰਦੀ |
ਸੀਜ਼ਨ ਸੰਖਿਆ | 1 |
No. of episodes | 9 |
ਨਿਰਮਾਤਾ ਟੀਮ | |
ਨਿਰਮਾਤਾ | ਅਨੁਸ਼ਕਾ ਸ਼ਰਮਾ ਕਰਨੇਸ਼ ਸਸ਼ਰਮਾ |
Production location | ਭਾਰਤ |
ਸਿਨੇਮੈਟੋਗ੍ਰਾਫੀ | ਅਵਿਨਾਸ਼ ਅਨੁਣ ਸੌਰਭ ਗੋਸਵਾਮੀ |
ਸੰਪਾਦਕ | ਸਨਯੁਕਤ ਕਾਜ਼ਾ |
ਲੰਬਾਈ (ਸਮਾਂ) | 43-53 ਮਿੰਟ |
Production company | ਕਲੀਨ ਸਲੇਟ ਫਿਲਮਜ਼ |
ਰਿਲੀਜ਼ | |
Original network | ਅਮੇਜ਼ਨ ਵੀਡੀਓ |
Original release | 15 ਮਈ 2020 |
ਪਾਤਾਲ ਲੋਕ ਇੱਕ ਭਾਰਤੀ ਹਿੰਦੀ-ਭਾਸ਼ਾਈ ਜ਼ੁਰਮ-ਰੋਮਾਂਚਕ ਵੈੱਬ ਟੈਲੀਵਿਜ਼ਨ ਸੀਰੀਜ਼ ਹੈ ਜਿਸਦਾ ਪ੍ਰੀਮੀਅਰ 15 ਮਈ 2020 ਨੂੰ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਹੋਇਆ ਸੀ।[1] ਇਸਦਾ ਨਿਰਮਾਣ ਕਲੀਨ ਸਲੇਟ ਫਿਲਮਜ਼ ਦੁਆਰਾ ਕੀਤਾ ਗਿਆ ਹੈ। ਵੈੱਬ ਸੀਰੀਜ਼ ਦੇ ਮੁੱਖ ਸਿਤਾਰੇ ਜੈਦੀਪ ਆਹਲਾਵਤ, ਗੁਲ ਪਨਾਗ, ਨੀਰਜ ਕਬੀ, ਸਵਸਥਿਕਾ ਮੁਖਰਜੀ, ਈਸ਼ਵਕ ਸਿੰਘ, ਅਤੇ ਅਭਿਸ਼ੇਕ ਬੈਨਰਜੀ ਹਨ। ਇਸਦਾ ਟੀਜ਼ਰ 27 ਅਪ੍ਰੈਲ ਅਤੇ ਟ੍ਰੇਲਰ 5 ਮਈ ਨੂੰ ਰਿਲੀਜ਼ ਕੀਤਾ ਗਿਆ ਸੀ।[2][3][4] ਇਹ ਸੀਰੀਜ਼ ਤਰੁਣ ਤੇਜਪਾਲ ਦੇ 2010 ਦੇ ਨਾਵਲ 'ਦ ਸਟੋਰੀ ਆਫ਼ ਮਾਈ ਅਸੈਸੀਨਜ਼ 'ਤੇ ਅਧਾਰਤ ਹੈ ਜਿਸ ਵਿੱਚ ਇੱਕ ਨਿਰਾਸ਼ਾਜਨਕ ਪੁਲਿਸ ਅਧਿਕਾਰੀ ਬਾਰੇ ਹੈ ਜਿਸ ਨੇ ਕਤਲ ਦੀ ਕੋਸ਼ਿਸ਼ ਨੂੰ ਗਲਤ ਕਰਾਰ ਦਿੱਤਾ ਹੈ।[5] ਹਫਪੋਸਟ ਇੰਡੀਆ ਅਤੇ ਦਿ ਇੰਡੀਅਨ ਐਕਸਪ੍ਰੈਸ ਨੇ ਪਾਟਲ ਲੋਕ ਨੂੰ 2020 ਦੀ ਸਰਬੋਤਮ ਹਿੰਦੀ ਫਿਲਮ/ਸੀਰੀਜ਼ ਦਾ ਦਰਜਾ ਦਿੱਤਾ ਸੀ।
ਭਾਰਤ ਦੀ ਸਮਾਜਿਕ-ਆਰਥਿਕ ਵੰਡ ਭਾਰਤੀ ਮਿਥਿਹਾਸਿਕ ਸੰਕਲਪ ਭਾਵ ਸਵਰਗ, ਧਰਤੀ ਅਤੇ ਪਾਤਾਲ (ਸਵਰਗ, ਧਰਤੀ ਅਤੇ ਨਰਕ) 'ਤੇ ਅਧਾਰਿਤ ਹੈ। ਸੀਰੀਜ਼ ਦਾ ਪਲਾਟ ਦਿੱਲੀ 'ਤੇ ਹੂ ਜਿਥੇ ਲੁਟੀਅਨਜ਼ ਦਿੱਲੀ ਸਵਰਗ, ਵਸੰਤ ਵਿਹਾਰ ਅਤੇ ਨੋਇਡਾ ਧਰਤੀ ਜਦੋਂ ਕਿ ਪੂਰਬੀ ਦਿੱਲੀ ਜਮਨਾ ਪਾਰ ਨਰਕ ਹੈ ਵਿਖਾਇਆ ਗਿਆ ਹੈ।[6] ਕਹਾਣੀ ਦਾ ਅੰਤ ਮਹਾਂਭਾਰਤ ਦੀ ਯੁਧਿਸ਼ਟਰ ਦੇ ਕੁੱਤੇ ਦੀ ਮਿਥਿਹਾਸਕ ਕਥਾ 'ਤੇ ਵੀ ਅਧਾਰਤ ਹੈ।[7][8]
ਸੀਰੀਜ਼ ਭਾਰਤ ਵਿੱਚ ਹੋ ਰਹੇ ਵਿਤਕਰੇ ਦੇ ਵੱਖ ਵੱਖ ਰੂਪਾਂ ਬਾਰੇ ਜਾਣਕਾਰੀ ਦਿੰਦੀ ਹੈ। ਸੀਰੀਜ਼ ਵਿੱਚ ਧਰਮ ਅਤੇ ਜਾਤੀ ਦੇ ਵਿਤਕਰੇ ਨੂੰ ਵੀ ਪੇਸ਼ ਕੀਤਾ ਗਿਆ ਹੈ।[7] ਇਮਰਾਨ ਅੰਸਾਰੀ ਦੇ ਕਿਰਦਾਰ ਰਾਹੀਂ ਮੁਸਲਮਾਨਾਂ ਪ੍ਰਤੀ ਨਫ਼ਰਤ, ਚੀਨੀ ਦੀ ਕਹਾਣੀ ਰਾਹੀਂ ਬੱਚਿਆਂ ਨਾਲ ਜ਼ਬਰ-ਜਿਨਾਹ ਅਤੇ ਟ੍ਰਾਂਸਜੈਂਡਰਾਂ ਪ੍ਰਤੀ ਵਿਤਕਰੇ[8] ਹਥੌਡਾ ਤਿਆਗੀ ਦੀ ਕਹਾਣੀ ਰਾਹੀਂ ਪੇਂਡੂ ਭਾਰਤ ਵਿੱਚ ਔਰਤਾਂ ਦੀ ਸੁਰੱਖਿਆ ਦੀ ਮਾੜੀ ਹਾਲਤ ਬਿਆਨ ਕੀਤੀ ਗਈ ਹੈ।
ਇੰਸਪੈਕਟਰ ਹਾਥੀ ਰਾਮ ਚੌਧਰੀ ਦਿੱਲੀ ਦਾ ਪੁਲਿਸ ਮੁਲਾਜ਼ਮ ਹੈ ਜਿਸ ਨੂੰ ਆਪਣੇ ਆਮ ਜਿਹੇ ਕੈਰੀਅਰ ਨੂੰ ਰੋਮਾਂਚਕ ਬਣਾਉਣ ਵਿੱਚ ਕੋਈ ਦਿਲਚਸਪ ਨਹੀਂ ਹੈ ਪਰ ਇੱਕ ਦਿਨ ਅਚਾਨਕ ਉਸਨੂੰ ਉੱਚ ਪ੍ਰੋਫਾਈਲ ਕੇਸ ਮਿਲਦਾ ਹੈ ਜੋ ਉਸਦੀ ਤਰੱਕੀ ਲਈ ਬਹੁਤ ਵੱਡਾ ਅਤੇ ਮਹੱਤਵਪੂਰਨ ਹੁੰਦਾ ਹੈ।[9] ਹੌਲੀ-ਹੌਲੀ ਕੇਸ ਇੱਕ ਡੂੰਘੇ ਭੇਤ ਦਾ ਰੂਪ ਧਾਰ ਲੈਂਦਾ ਹੈ ਜੋ ਇੰਸਪੈਕਟਰ ਨੂੰ ਅੰਡਰਵਰਲਡ (ਪਾਤਾਲ ਲੋਕ) ਦੇ ਸੰਗੀਨ ਅਤੇ ਗਹਿਰੇ ਖੇਤਰ ਵਿੱਚ ਲੈ ਜਾਂਦਾ ਹੈ।[10] ਹਾਥੀ ਰਾਮ ਦੀ ਸੂਝ ਉਸਨੂੰ ਸ਼ੱਕੀਆਂ ਦੀ ਜ਼ਿੰਦਗੀ ਦੀ ਜਾਂਚ ਕਰਨ ਲਈ ਕਹਿੰਦੀ ਹੈ ਅਤੇ ਉਹ ਹੈਰਾਨ ਕਰਨ ਵਾਲੀਆਂ ਸੱਚਾਈਆਂ ਅਤੇ ਦੀ ਖੋਜ ਕਰਦਾ ਹੈ ਜੋ ਆਖਰਕਾਰ ਉਸਨੂੰ ਇੱਕ ਪੁਲਿਸ ਅਧਿਕਾਰੀ ਦੇ ਤੌਰ ਤੇ ਆਪਣੀਆਂ ਜੁੰਮੇਵਾਰੀਆਂ ਅਤੇ ਉਸਦੀ ਪਹਿਚਾਣ ਲੱਭਣ ਵਿੱਚ ਸਹਾਇਤਾ ਕਰਦਾ ਹੈ।[11]
No. | Title | Directed by | Written by | Original release date | |
---|---|---|---|---|---|
1 | "Bridges" | ਅਵਿਨਾਸ਼ ਅਰੁਣ, ਪ੍ਰੋਸਿਤ ਰਾਏ | ਸੁਦੀਪ ਸ਼ਰਮਾ | ਮਈ 15, 2020 | |
ਦਿੱਲੀ ਵਿੱਚ, ਡਿਪਟੀ ਕਮਿਸ਼ਨਰ ਪੁਲਿਸ ਵਿਸ਼ਰਮ ਭਗਤ ਨੇ ਚਾਰ ਨੌਜਵਾਨਾਂ ਵਿਸ਼ਾਲ ਤਿਆਗੀ, ਤੋਪ ਸਿੰਘ, ਮੈਰੀ ਲਿੰਗਡੋਹ ਅਤੇ ਕਬੀਰ ਐਮ. ਨੂੰ ਇੱਕ ਉੱਚ ਪੱਧਰੀ ਪੱਤਰਕਾਰ, ਸੰਜੀਵ ਮਹਿਰਾ, ਦੀ ਹੱਤਿਆ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ। ਇਸ ਕੇਸ ਦੀ ਜਾਂਚ ਦੀ ਜਿੰਮੇਵਾਰੀ ਪੁਲਿਸ ਕਰਮਚਾਰੀ ਹਾਥੀ ਰਾਮ ਚੌਧਰੀ ਅਤੇ ਉਸ ਦੇ ਸਾਥੀ ਇਮਰਾਨ ਅੰਸਾਰੀ ਨੂੰ ਦਿੱਤੀ ਗਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਟੋਪ ਸਿੰਘ ਉਹਨਾਂ ਦੀ ਗੈਂਗ ਦਾ ਸਰਦਾਰ ਹੈ ਅਤੇ ਹਾਥੀ ਸਿੰਘ ਗ੍ਰਿਫਤਾਰ ਕੀਤੇ ਗਏ ਚਾਰਾਂ ਵਿਚਕਾਰ ਸਬੰਧ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਸੰਜੀਵ ਮਹਿਰਾ ਦੀ ਆਪਣੇ ਮਾਲਕ ਨਾਲ ਅਣਬਣ ਚੱਲ ਰਹੀ ਹੈ ਅਤੇ ਮਾਲਕ ਉਸਨੂੰ ਚੈਨਲ ਤੋਂ ਕੱਢਣ ਦੀ ਤਿਆਰੀ ਵਿੱਚ ਹੈ। ਸੰਜੀਵ ਦੀ ਪਤਨੀ ਡੌਲੀ ਚਿੰਤਾ ਗ੍ਰਸਤ ਹੈ ਅਤੇ ਉਹਨਾਂ ਦਾ ਰਿਸ਼ਤਾ ਵੀ ਕਾਫ਼ੀ ਹੱਦ ਤੱਕ ਡਾਵਾਂਡੋਲ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਪਿਛੋਕੜ ਦੀ ਜਾਂਚ ਕਰਦੇ ਹੋਏ, ਪੁਲਿਸ ਨੇ ਪਾਇਆ ਕਿ ਤਿਆਗੀ ਇੱਕ ਖੂੰਖਾਰ ਅਤੇ ਕਾਤਲ ਹੈ ਜਿਸ ਨੂੰ ਪਹਿਲਾਂ ਕਦੇ ਨਹੀਂ ਫੜਿਆ ਗਿਆ ਸੀ। ਪੁਲਸ ਇਹ ਜਾਣਕਾਰੀ ਸੰਜੀਵ ਮਹਿਰਾ ਨੂੰ ਦਿੰਦੇ ਹਨ ਪਰ ਇਸ ਹਮਲੇ ਦਾ ਕੋਈ ਲਿੰਕ ਵੀ ਜਾਂ ਮਨੋਰਥ ਲੱਭਣ ਵਿੱਚ ਅਸਫਲ ਰਹਿੰਦੇ ਹਨ। | |||||
2 | "Lost and Found" | ਅਵਿਨਾਸ਼ ਅਰੁਣ, ਪ੍ਰੋਸਿਤ ਰਾਏ | ਸਾਗਰ ਹਵੇਲੀ, ਹਾਰਦਿਕ ਮਹਿਤਾ, ਗੁਨਜੀਤ ਚੋਪੜਾ | ਮਈ 15, 2020 | |
ਜਾਂਚ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਗ੍ਰਿਫਤਾਰ ਕੀਤੇ ਗਏ ਚਾਰਾਂ ਨਾਲ ਵੱਖੋ-ਵੱਖਰੇ ਤੌਰ 'ਤੇ ਸੰਪਰਕ ਕੀਤਾ ਗਿਆ ਸੀ ਅਤੇ ਕਤਲ ਨੂੰ ਅੰਜਾਮ ਦੇਣ ਲਈ ਇੱਕ ਵੱਡੀ ਯੋਜਨਾ ਦੇ ਹਿੱਸੇ ਵਜੋਂ ਬਣਾਈ ਗਈ ਸੀ। ਪੁਲਿਸ ਨੂੰ ਪਤਾ ਲੱਗਦਾ ਹੈ ਕਿ ਤਿਆਗੀ ਗ੍ਰਿਫਤਾਰ ਹੋਣ ਤੋਂ ਪਹਿਲਾਂ ਇੱਕ "ਮਾਸਟਰ ਜੀ" ਨਾਲ ਗੱਲ ਕਰਨ ਲਈ ਬੇਤਾਬ ਸੀ ਅਤੇ ਹੋ ਸਕਦਾ ਹੈ ਕਿ ਉਹ ਇਸ ਹਮਲੇ ਨੂੰ ਰੱਦ ਕਰਨ ਦੀ ਯੋਜਨਾ ਬਣਾ ਰਿਹਾ ਹੋਵੇ। ਹਾਥੀਰਾਮ ਸ਼ੱਕੀ ਲੋਕਾਂ ਤੋਂ ਜਾਣਕਾਰੀ ਲੈਣ ਲਈ ਬਹੁਤ ਤਰੀਕੇ ਵਰਤਦੇ ਪਰ ਉਹਨਾਂ ਦੇ ਹੱਥ ਕੁਝ ਖਾਸ ਨਹੀਂ ਲੱਗਦਾ। ਲੀਡ 'ਤੇ ਕੰਮ ਕਰਦਿਆਂ ਅੰਸਾਰੀ ਤਾਰਿਕ, ਇੱਕ ਮਕੈਨਿਕ ਜਿਸਨੇ ਕਬੀਰ ਨੂੰ ਇਹ ਕੰਮ ਦਿੱਤਾ ਸੀ, ਨੂੰ ਲੱਭਦਾ ਹੈ ਪਰ ਤਾਰਿਕ ਉਸ ਨੂੰ ਚਕਮਾ ਦੇ ਕੇ ਬਚ ਨਿਕਲਦਾ ਹੈ। ਹਾਥੀਰਾਮ ਨੂੰ ਪੂਰਾ ਯਕੀਨ ਹੈ ਕਿ ਚਿਤਰਕੂਟ ਪਿੰਡ, ਜਿੱਥੇ ਤਿਆਗੀ ਪੜ੍ਹਿਆ ਸੀ, ਜਾ ਕੇ ਉਸਦੇ ਅਤੀਤ ਦਾ ਪਤਾ ਲੱਗੇਗਾ ਜਿਸ ਨਾਲ ਕੇਸ ਹੱਲ ਕਰਨ ਦਾ ਕੋਈ ਸੁਰਾਖ਼ ਮਿਲੇਗਾ। ਸੰਜੀਵ ਦਾ ਨਿਊਜ਼ ਚੈਨਲ ਦੀ ਜਾਂਚ ਪੱਤਰਕਾਰ ਸਾਰਾ ਮੈਥਿਊਜ਼ ਨਾਲ ਸਬੰਧ ਸ਼ੁਰੂ ਹੋ ਜਾਂਦਾ ਹੈ। ਬਾਅਦ ਵਿੱਚ ਉਸਨੂੰ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਲਈ ਥਾਣੇ ਬੁਲਾਇਆ ਗਿਆ, ਪਰ ਉਹ ਕਿਸੇ ਦੀ ਵੀ ਪਛਾਣ ਕਰਨ ਵਿੱਚ ਅਸਮਰਥ ਰਿਹਾ, ਹਾਲਾਂਕਿ ਤਿਆਗੀ ਨਾਲ ਅੱਖ ਮਿਲਾਉਣ ਦਾ ਉਸ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਯਮੁਨਾ ਨਦੀ ਦੇ ਵਿੱਚੋਂ ਉਹ ਫੋਨ ਮਿਲ ਜਾਂਦਾ ਹੈ ਜਿਸਨੂੰ ਤੋਪ ਸਿੰਘ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਸੁੱਟ ਦਿੱਤਾ ਸੀ। | |||||
3 | "A history of violence" | ਅਵਿਨਾਸ਼ ਅਰੁਣ, ਪ੍ਰੋਸਿਤ ਰਾਏ | ਸਾਗਰ ਹਵੇਲੀ, ਹਾਰਦਿਕ ਮਹਿਤਾ, ਗੁਨਜੀਤ ਚੋਪੜਾ | ਮਈ 15, 2020 | |
ਅਤੀਤ ਵਿੱਚ, ਜਦੋਂ ਤਿਆਗੀ ਸਕੂਲ ਪੜ੍ਹਦਾ ਸੀ ਤਾਂ ਉਸਨੇ ਆਪਣੀਆਂ ਭੈਣਾਂ ਨਾਲ ਜਿਨਸੀ ਸ਼ੋਸ਼ਣ ਦਾ ਬਦਲਾ ਲੈਣ ਲਈ ਆਪਣੇ ਤਿੰਨ ਜਮਾਤੀਆਂ ਦਾ ਇੱਕ ਹਥੌੜੇ ਨਾਲ ਕਤਲ ਕਰ ਦਿੱਤਾ ਸੀ। ਮੌਜੂਦਾ ਸਮੇਂ ਵਿੱਚ ਅੰਸਾਰੀ ਤੋਪ ਸਿੰਘ ਦੇ ਬਾਰੇ ਪਤਾ ਕਰਨ ਲਈ ਪੰਜਾਬ ਜਾਂਦਾ ਹੈ ਅਤੇ ਉਸਨੂੰ ਪਤਾ ਲੱਗਦਾ ਹੈ ਕਿ ਉਹ ਜਾਤੀ ਅਧਾਰਤ ਲੜਾਈਆਂ ਵਿੱਚ ਫਸਿਆ ਹੋਇਆ ਸੀ ਅਤੇ ਆਪਣੀ ਜਾਨ ਬਚਾਉਣ ਲਈ ਪਿੰਡ ਛੱਡ ਕੇ ਭੱਜਣ ਲਈ ਮਜਬੂਰ ਹੋਇਆ ਸੀ। ਚਿਤਰਕੂਟ ਵਿੱਚ, ਹਾਥੀਰਾਮ ਨੂੰ ਤਿਆਗੀ ਦੇ ਅਤੀਤ ਅਤੇ ਸਕੂਲ ਦੀ ਘਟਨਾ ਬਾਰੇ ਪਤਾ ਲੱਗਦਾ ਹੈ ਹਾਲਾਂਕਿ ਤਿਆਗੀ ਨੇ ਕਿ ਸਾਲਾਂ ਤੋਂ ਆਪਣੇ ਪਰਿਵਾਰ ਨਾਲ ਸੰਪਰਕ ਕੋਈ ਨਹੀਂ ਕੀਤਾ। ਸਥਾਨਕ ਪੱਤਰਕਾਰ ਅਮਿਤੋਸ਼ ਹਾਥੀਰਾਮ ਨੂੰ ਸਥਾਨਕ ਕਾਰੋਬਾਰੀ ਅਤੇ ਰਾਜਨੇਤਾ ਗਵਾਲਾ ਗੁੱਜਰ ਬਾਰੇ ਗੁਪਤ ਜਾਣਕਾਰੀ ਦਿੰਦਾ ਹੈ। ਇਸ ਦੌਰਾਨ, ਸੰਜੀਵ ਮਹਿਰਾ ਸਾਰਾ ਦੀ ਮਦਦ ਨਾਲ ਤਿਆਗੀ ਬਾਰੇ ਆਪਣੀ ਜਾਂਚ-ਪੜਤਾਲ ਕਰਦਾ ਹੈ ਅਤੇ ਇਹ ਜਾਣਕਾਰੀ ਪ੍ਰਾਈਮਟਾਈਮ ਟੀਵੀ 'ਤੇ ਪ੍ਰਸਾਰਿਤ ਕਰ ਦਿੰਦਾ ਹੈ, ਜਿਸ ਕਾਰਨ ਮੀਡੀਆ ਦਿੱਲੀ ਪੁਲਿਸ 'ਤੇ ਸਵਾਲ ਖੜ੍ਹੇ ਕਰਦਾ ਹੈ। ਪੁਲਸ ਉਕਤ ਸ਼ੱਕੀ ਵਿਅਕਤੀਆਂ ਦੇ ਨਾਮ ਲੁਕੋ ਕੇ ਰੱਖਣਾ ਚਾਹੁੰਦੀ ਸੀ। | |||||
4 | "Sleepless in Seelampur" | ਅਵਿਨਾਸ਼ ਅਰੁਣ, ਪ੍ਰੋਸਿਤ ਰਾਏ | ਸਾਗਰ ਹਵੇਲੀ, ਹਾਰਦਿਕ ਮਹਿਤਾ, ਗੁਨਜੀਤ ਚੋਪੜਾ | ਮਈ 15, 2020 | |
ਸੰਜੀਵ ਮਹਿਰਾ ਆਪਣੀ ਨੌਕਰੀ ਬਚਾਉਣ ਲਈ ਆਪਣੇ ਮਾਲਕ ਨੂੰ ਬਲੈਕਮੇਲ ਕਰਦਾ ਹੈ ਅਤੇ ਚੈਨਲ 'ਤੇ ਆਪਣਾ ਦਬਦਬਾ ਬਣਾਉਣ ਲਈ ਇੱਕ ਸਾਬਕਾ ਦੁਸ਼ਮਣ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਫੋਰੈਂਸਿਕਸ ਟੀਮ ਤੋਪ ਸਿੰਘ ਦੇ ਬਰਾਮਦ ਕੀਤੇ ਫੋਨ ਤੋਂ ਡੇਟਾ ਕੱਢ ਲੈਂਦੀ ਹੈ ਇਸ ਵਿੱਚ ਜੋ ਸੰਜੀਵ ਮਹਿਰਾ 'ਤੇ ਨਿਗਰਾਨੀ ਰੱਖਣ ਦੀਆਂ ਵੀਡੀਓ ਅਤੇ ਚੰਦਾ ਨਾਮ ਦੀ ਲੜਕੀ ਨਾਲ ਨਿੱਜੀ ਫੋਟੋਆਂ ਦਾ ਬਰਾਮਦ ਹੁੰਦੀਆਂ ਹਨ। ਇਹ ਪਤਾ ਲੱਗਦਾ ਹੈ ਕਿ ਮੈਰੀ ਅਸਲ ਵਿੱਚ ਟ੍ਰਾਂਸਜੈਂਡਰ ਹੈ, ਅਤੇ ਉਸ ਦਾ ਅਸਲ ਨਾਮ ਚੀਨੀ ਹੈ; ਉਸਨੂੰ ਮਰਦਾਨਾ ਸੈੱਲ ਵਿੱਚ ਭੇਜ ਦਿੱਤਾ ਜਾਂਦਾ ਹੈ। ਹਾਥੀਰਾਮ ਅਤੇ ਅੰਸਾਰੀ ਦਿੱਲੀ ਦੇ ਕਾਰੋਬਾਰੀ ਮੁਕੇਸ਼ ਤਲਰੇਜਾ ਨੂੰ ਮਿਲਣ ਗਏ, ਜਿਸ ਨੇ ਚੀਨੀ ਨੂੰ ਇਸ ਕੰਮ 'ਤੇ ਲਾਇਆ ਸੀ ਪਰ ਉਹਨਾਂ ਨੂੰ ਕੁਝ ਨਹੀਂ ਮਿਲਦਾ। ਇਸ ਦੌਰਾਨ, ਤਾਰਿਕ ਦੀ ਲਾਸ਼ ਮਿਲਦੀ ਹੈ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਅੰਸਾਰੀ ਨੇ ਆਈ.ਏ.ਐੱਸ. ਦੀ ਪ੍ਰੀਖਿਆ ਪਾਸ ਕਰ ਲਈ ਪਰ ਹਾਥੀਰਾਮ ਨੇ ਇਸ 'ਤੇ ਖੁਸ਼ੀ ਵਾਲੀ ਪ੍ਰਤੀਕ੍ਰਿਆ ਜਾਹਿਰ ਨਹੀਂ ਕੀਤੀ। ਮੈਰੀ/ਚੀਨੀ ਦੇ ਟ੍ਰਾਂਸਜੈਂਡਰ ਹੋਣ ਅਤੇ ਉਹਨੂੰ ਜਨਾਨਾ ਸੈੱਲ ਵਿੱਚ ਰੱਖਣ ਦੀ ਜਾਣਕਾਰੀ ਮੀਡੀਆ ਵਿੱਚ ਲੀਕ ਹੋ ਜਾਂਦੀ ਹੈ ਅਤੇ ਦਿੱਲੀ ਪੁਲਿਸ ਲਈ ਨਮੋਸ਼ੀ ਦਾ ਕਾਰਨ ਬਣਦੀ ਹੈ, ਨਤੀਜੇ ਵਜੋਂ ਹਾਥੀਰਾਮ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ ਅਤੇ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਂਦੀ ਹੈ। | |||||
5 | "Of fathers and sons" | ਅਵਿਨਾਸ਼ ਅਰੁਣ, ਪ੍ਰੋਸਿਤ ਰਾਏ | ਸਾਗਰ ਹਵੇਲੀ, ਹਾਰਦਿਕ ਮਹਿਤਾ, ਗੁਨਜੀਤ ਚੋਪੜਾ | ਮਈ 15, 2020 | |
ਹਾਥੀਰਾਮ ਚੌਧਰੀ ਭਗਤ ਤੋਂ ਕੇਸ ਦੀ ਪੜਤਾਲ ਕਰਨ ਲਈ ਬੇਨਤੀ ਕਰਦਾ ਹੈ, ਪਰ ਭਗਤ ਉਸਨੂੰ ਮੁਅੱਤਲ ਕੀਤੇ ਜਾਣ ਬਾਰੇ ਕਹਿੰਦਾ ਹੈਅਤੇ ਉਸਨੂੰ ਘਰ ਭੇਜ ਦਿੰਦਾ ਹੈ। ਸੰਜੀਵ ਦੇ ਪ੍ਰੇਮ ਸੰਬੰਧ ਬਾਰੇ ਪਤਾ ਲੱਗਣ 'ਤੇ ਡੌਲੀ ਦਾ ਦਿਲ ਟੁੱਟ ਜਾਂਦਾ ਹੈ। ਹਾਥੀਰਾਮ ਦਾ ਵਿਦਰੋਹੀ ਪੁੱਤਰ ਸਿਧਾਰਥ ਆਪਣੇ ਜਮਾਤੀ ਦੀ ਧੱਕੇਸ਼ਾਹੀ ਤੋਂ ਤੰਗ ਆਕੇ ਉਸ 'ਤੇ ਬੰਦੂਕ ਤਾਣ ਲੈਂਦਾ ਹੈ ਜੋ ਉਸ ਨੇ ਇੱਕ ਛੋਟੇ ਗੁੰਡੇ ਦੇ ਘਰੋਂ ਚੋਰੀ ਕੀਤੀ ਸੀ, ਨਤੀਜੇ ਵਜੋਂ ਚੌਧਰੀ ਨੂੰ ਸਕੂਲ ਬੁਲਾਇਆ ਜਾਂਦਾ ਹੈ। ਹਾਥੀਰਾਮ ਮੁਅੱਤਲੀ ਕਾਰਨ ਪਰੇਸ਼ਾਨ ਸ਼ਰਾਬੀ ਹੋਇਆ ਹੁੰਦਾ ਹੈ ਅਤੇ ਸਕੂਲ ਪ੍ਰਿੰਸੀਪਲ ਨਾਲ ਸਹੀ ਤਰੀਕੇ ਨਾਲ ਗੱਲ ਨਹੀਂ ਪਰ ਪਾਉਂਦਾ ਪਰ ਅੰਸਾਰੀ ਸਭ ਸੰਭਾਲ ਲੈਂਦਾ ਹੈ। ਸੀਬੀਆਈ ਦੀ ਜਾਂਚ ਆਈਐਸਆਈ ਦੁਆਰਾ ਪ੍ਰਮੁੱਖ ਪੱਤਰਕਾਰਾਂ ਨੂੰ ਖਤਮ ਕਰਨ ਅਤੇ ਭਾਰਤ ਵਿੱਚ ਰਾਜਨੀਤਿਕ ਅਸਥਿਰਤਾ ਲਿਆਉਣ ਲਈ ਵੱਡੀ ਸਾਜਿਸ਼ ਦਾ ਪਰਦਾਫਾਸ਼ ਕਰਦੀ ਹੈ। ਉਹ ਸੰਜੀਵ ਮਹਿਰਾ ਨੂੰ ਸੰਖੇਪ ਵਿੱਚ ਇਹ ਜਾਣਕਾਰੀ ਦੇ ਦਿੰਦੇ ਹਨ ਪਰ ਉਹ ਆਪਣੇ ਪ੍ਰਾਈਮ ਟਾਈਮ ਸ਼ੋਅ 'ਤੇ ਸਾਰੀ ਜਾਣਕਾਰੀ ਜਨਤਕ ਕਰ ਦਿੰਦਾ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ, ਸੀਬੀਆਈ ਕਬੀਰ ਨੂੰ ਇੱਕ ਪਾਕਿਸਤਾਨੀ ਏਜੰਟ ਹੋਣ ਦਾ ਦਾਅਵਾ ਕਰਦੀ ਹੈ ਅਤੇ ਸਬੂਤ ਵਜੋਂ ਉਸਦੀ ਰਿਹਾਇਸ਼ ਤੇ ਮਿਲਿਆ ਜੇਹਾਦੀ ਸਾਹਿਤ ਪੇਸ਼ ਕਰਦੀ ਹੈ। ਅੰਸਾਰੀ ਨੂੰ ਇਸ 'ਤੇ ਸ਼ੱਕ ਹੁੰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਕਬੀਰ ਉਰਦੂ ਨਹੀਂ ਪੜ੍ਹ ਸਕਦਾ। ਸਾਰਾ ਨੂੰ ਇਸ 'ਤੇ ਸ਼ੱਕ ਹੁੰਦਾ ਹੈ, ਉਸਨੂੰ ਹਾਥੀਰਾਮ ਚੌਧਰੀ ਦੀ ਕੇਸ ਨੋਟਬੁੱਕ ਮਿਲ ਜਾਂਦੀ ਹੈ ਅਤੇ ਉਹ ਜਾਂਚ ਪੜਤਾਲ ਕਰਨ ਲੱਗ ਜਾਂਦੀ ਹੈ। | |||||
6 | "The past is prologue" | ਅਵਿਨਾਸ਼ ਅਰੁਣ, ਪ੍ਰੋਸਿਤ ਰਾਏ | ਸਾਗਰ ਹਵੇਲੀ, ਹਾਰਦਿਕ ਮਹਿਤਾ, ਗੁਨਜੀਤ ਚੋਪੜਾ | ਮਈ 15, 2020 | |
ਸੀਬੀਆਈ ਦੇ ਅੱਤਵਾਦੀ ਸਿਧਾਂਤ ਨੂੰ ਨਾ ਖਾਰਜ ਕਰਦਿਆਂ, ਹਾਥੀਰਾਮ ਚੌਧਰੀ ਅਤੇ ਅੰਸਾਰੀ ਸਾਰਾ ਦੀ ਮਦਦ ਨਾਲ ਸੁਤੰਤਰ ਜਾਂਚ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਨੂੰ ਕਬੀਰ ਦੇ ਅਤੀਤ ਬਾਰੇ ਪਤਾ ਲੱਗਦਾ ਹੈ ਕਿ ਕਿ ਉਸਦਾ ਪਰਿਵਾਰ ਫਿਰਕੂ ਦੰਗਿਆਂ ਦਾ ਸ਼ਿਕਾਰ ਸੀ ਅਤੇ ਉਸ ਦੇ ਭਰਾ ਨੂੰ ਭੀੜ ਨੇ ਮਾਰ ਦਿੱਤਾ ਸੀ; ਹਾਲਾਂਕਿ, ਕਬੀਰ ਦੇ ਬਚੇ ਰਿਸ਼ਤੇਦਾਰ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਹ ਕੱਟੜਪੰਥੀ ਹੈ ਜਾਂ ਉਸਦਾ ਕੋਈ ਜਹਾਦੀ ਸਬੰਧ ਹੈ। ਚੀਨੀ ਦੇ ਬਚਪਨ ਦਾ ਦੋਸਤ ਹਾਥੀਰਾਮ ਦਾ ਅਤੀਤ ਦੱਸਦਾ ਹੈ ਕਿ ਉਹ ਇੱਕ ਅਨਾਥ ਯਾਤਰੀ ਹੈ ਜਿਸ ਦਾ ਬਚਪਨ ਵਿੱਚ ਜਿਨਸੀ ਸੋਸ਼ਣ ਕੀਤਾ ਗਿਆ ਸੀ ਪਰ ਇਸ ਦਲਦਲ ਵਿੱਚੋਂ ਬਾਹਰ ਨਿਕਲਣ ਲਈ ਉਹ ਸਖਤ ਮਿਹਨਤ ਕਰ ਰਹੀ ਸੀ। ਰਾਜੂ, ਗਲੀ ਦਾ ਗੁੰਡਾ ਜਿਸ ਦੀ ਬੰਦੂਕ ਸਿਧਾਰਥ ਚੋਰੀ ਕਰਦਾ ਹੈ, 'ਤੇ ਉਸ ਦੇ ਬੌਸ ਦਾ ਦਬਾਅ ਹੈ ਅਤੇ ਉਹ ਸਿਧਾਰਥ ਨੂੰ ਕੁੱਟਦਾ ਹੈ। ਜਦੋਂ ਹਾਥੀਰਾਮ ਨੂੰ ਇਸ ਗੱਲ ਦਾ ਪਤਾ ਚਲਦਾ ਹੈ, ਤਾਂ ਉਹ ਸਾਰੇ ਗੁੰਡਿਆਂ ਨੂੰ ਕੁੱਟ ਕੇ ਬੰਦੂਕ ਗੈਂਗਸਟਰ ਨੂੰ ਵਾਪਸ ਕਰ ਦਿੰਦਾ ਹੈ ਅਤੇ ਧਮਕੀ ਦਿੰਦਾ ਹੈ ਕਿ ਜੇ ਉਹ ਦੁਬਾਰਾ ਉਸ ਦੇ ਬੇਟੇ ਨੂੰ ਤੰਗ ਕਰਨਗੇ ਤਾਂ ਉਹ ਉਨ੍ਹਾਂ ਨੂੰ ਜਾਨੋਂ ਮਾਰ ਦੇਵੇਗਾ। ਜੇਲ੍ਹ ਵਿਚ, ਕਬੀਰ 'ਤੇ ਇੱਕ ਕੈਦੀ ਨੇ ਹਮਲਾ ਕਰ ਦਿੰਦਾ ਹੈ ਅਤੇ ਉਸਦੀ ਮੌਤ ਹੋ ਜਾਂਦੀ ਹੈ, ਹਾਥੀਰਾਮ ਨੂੰ ਸ਼ੱਕ ਹੈ ਕਿ ਇਹ ਅੰਦਰੂਨੀ ਕੰਮ ਹੈ। ਸਾਰਾ ਦਾ ਕਹਿਣਾ ਹੈ ਕਿ ਬਾਜਪਾਈ, ਚਿਤਰਕੂਟ ਰਾਜਨੇਤਾ, ਜਿਸਦਾ ਸੰਬੰਧ ਗਵਾਲਾ ਗੁੱਜਰ ਨਾਲ ਹੈ, ਇਸ ਸਾਰੀ ਸਾਜਿਸ਼ ਪਿੱਛੇ ਉਸਦਾ ਹੱਥ ਹੈ ਅਤੇ ਸੀਬੀਆਈ ਦਾ ਅੱਤਵਾਦੀ ਸਿਧਾਂਤ ਬਕਵਾਸ ਹੈ। ਪੁਰਾਣੇ ਅਖਬਾਰਾਂ ਦੀਆਂ ਫੋਟੋਆਂ ਵੇਖਦੇ ਹੋਏ, ਹਾਥੀਰਾਮ ਨੂੰ ਇੱਕ ਫੋਟੋ ਮਿਲੀ ਜਿਸ ਵਿੱਚ ਤਿਆਗੀ ਦੇ ਹਾਈ ਸਕੂਲ ਕੋਚ ਦਾ ਸੰਬੰਧ ਬਾਜਪਾਈ ਨਾਲ ਜੁੜਦਾ ਹੈ। ਜਦੋਂ ਹਾਥੀਰਾਮ ਪਿਛਲੀ ਵਾਰ ਉਸ ਕੋਚ ਨੂੰ ਮਿਲਿਆ ਸੀ ਤਾਂ ਉਸਨੇ ਇਹ ਜਾਣਕਾਰੀ ਲੁਕਾਈ ਸੀ। | |||||
7 | "Badlands" | ਅਵਿਨਾਸ਼ ਅਰੁਣ, ਪ੍ਰੋਸਿਤ ਰਾਏ | ਸੁਦੀਪ ਸ਼ਰਮਾ | ਮਈ 15, 2020 | |
ਚਿਤਰਕੂਟ ਵਿੱਚ ਵਾਪਸ, ਹਾਥੀਰਾਮ ਚੌਧਰੀ ਨੇ ਹਾਈ ਸਕੂਲ ਦੇ ਕੋਚ ਨੂੰ ਮਿਲਦਾ ਹੈ, ਜੋ ਦੱਸਦਾ ਹੈ ਕਿ ਬਾਜਪਾਈ ਅਤੇ ਗਵਾਲਾ ਇੱਕ ਭਿਆਨਕ ਗੁੰਡੇ ਡੋਨੂਲੀਆ ਦੁਆਰਾ ਚਲਾਏ ਜਾ ਰਹੇ ਇੱਕ ਸੰਗਠਨ ਦਾ ਹਿੱਸਾ ਹਨ, ਜੋ ਖੇਤਰ ਦੀ ਰਾਜਨੀਤੀ ਅਤੇ ਆਰਥਿਕਤਾ ਨੂੰ ਕੰਟਰੋਲ ਕਰਦਾ ਹੈ ਅਤੇ ਜੰਗਲ ਵਿੱਚ ਛੁਪ ਕੇ ਸਰਕਾਰ ਚਲਾਉਂਦਾ ਹੈ। ਕੋਚ ਪਹਿਲਾਂ ਇੱਕ ਪੁਲਿਸ ਮੁਲਾਜ਼ਮ ਸੀ ਅਤੇ ਬਾਅਦ ਵਿੱਚ ਡਨੂਲਿਆ ਦਾ ਮੁਖਬਰ ਬਣ ਗਿਆ। ਤਿਆਗੀ ਵੱਲੋਂ ਸਕੂਲ ਵਿੱਚ ਕਤਲ ਕਰਨ ਤੋਂ ਬਾਅਦ ਉਹ ਉਸਨੂੰ ਡੋਨੂਲੀਆ ਕੋਲ ਲੈ ਆਇਆ। ਸਮੇਂ ਦੇ ਨਾਲ, ਤਿਆਗੀ ਡੌਨੂਲੀਆ ਦਾ ਭਰੋਸੇਮੰਦ ਹਿੱਟਮੈਨ ਬਣ ਗਿਆ। ਡੌਨੂਲੀਆ ਉਹੀ "ਮਾਸਟਰ ਜੀ" ਹੈ ਜਿਸ ਨਾਲ ਤਿਆਗੀ ਪਹਿਲਾਂ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਡੌਨੂਲੀਆ ਅਤੇ ਤਿਆਗੀ ਦੀ ਦੋਸਤੀ ਗੂੜ੍ਹੀ ਹੋ ਜਾਂਦੀ ਹੈ। ਤਿਆਗੀ ਨੂੰ ਕੁੱਤਿਆਂ ਨਾਲ ਬਹੁਤ ਪਿਆਰ ਹੁੰਦਾ ਹੈ ਅਤੇ ਡੌਨੂਲੀਆ ਦਾ ਮੰਨਣਾ ਹੈ ਕਿ "ਜੇ ਕੋਈ ਆਦਮੀ ਕੁੱਤੇ ਨੂੰ ਪਿਆਰ ਕਰਦਾ ਹੈ, ਤਾਂ ਉਹ ਚੰਗਾ ਆਦਮੀ ਹੈ।" ਕੋਚ ਦਾ ਡਨੂਲਿਆ ਅਤੇ ਤਿਆਗੀ ਦੋਵਾਂ ਨਾਲ ਸੰਪਰਕ ਟੁੱਟ ਗਿਆ ਹੈ ਅਤੇ ਇਸ ਗੱਲ ਦਾ ਕੋਈ ਪਤਾ ਨਹੀਂ ਹੈ ਕਿ ਉਹਨਾਂ ਨੇ ਸੰਜੀਵ ਮਹਿਰਾ ਨੂੰ ਨਿਸ਼ਾਨਾ ਕਿਉਂ ਬਣਾਇਆ। ਇਸ ਦੌਰਾਨ, ਇਹਨਾਂ ਖਬਰਾਂ ਨਾਲ ਸੰਜੀਵ ਮਹਿਰਾ ਅਤੇ ਉਸਦਾ ਚੈਨਲ ਕਾਫ਼ੀ ਮਸਹੂਰ ਹੋ ਜਾਂਦਾ ਹੈ ਅਤੇ ਸਾਰਾ ਵੀ ਇਹ ਸਮਝ ਜਾਂਦੀ ਹੈ ਕਿ ਸੰਜੀਵ ਇੱਕ ਆਦਰਸ਼ਵਾਦੀ ਪੱਤਰਕਾਰ ਨਹੀਂ ਬਲਕਿ ਇੱਕ ਹੰਕਾਰੀ ਆਦਮੀ ਹੈ ਜਿਸਨੂੰ ਸਿਰਫ ਆਪਣੇ ਅਤੇ ਆਪਣੇ ਚੈਨਲ ਦੀ ਕਾਮਯਾਬੀ ਨਾਲ ਮਤਲਬ ਹੈ। ਭਗਤ ਹਾਥੀਰਾਮ ਚੌਧਰੀ ਚੇਤਾਵਨੀ ਦਿੰਦਾ ਹੈ ਕਿ ਜੇਕਰ ਜਾਂਚ ਪੜਤਾਲ ਨਹੀਂ ਛੱਡਦਾ ਤਾਂ ਆਪਣੀ ਨੌਕਰੀ ਗਵਾ ਲਵੇਗਾ ਪਰ ਹਾਥੀਰਾਮ ਆਪਣੇ ਅਤੇ ਆਪਣੇ ਪਰਿਵਾਰ ਲਈ ਆਪਣੀ ਯੋਗਤਾ ਸਾਬਤ ਕਰਨ ਲਈ ਬੇਤਾਬ ਹੈ ਅਤੇ ਚੇਤਾਵਨੀ ਨੂੰ ਨਜ਼ਰ ਅੰਦਾਜ਼ ਕਰ ਦਿੰਦਾ ਹੈ। | |||||
8 | "Black Widow" | ਅਵਿਨਾਸ਼ ਅਰੁਣ, ਪ੍ਰੋਸਿਤ ਰਾਏ | ਸੁਦੀਪ ਸ਼ਰਮਾ | ਮਈ 15, 2020 | |
ਹਾਥੀਰਾਮ ਚੌਧਰੀ ਨੇ ਚੰਦਾ ਨੂੰ ਤੋਪ ਸਿੰਘ ਦੀ ਪੁਰਾਣੀ ਮਾਸ਼ੂਕ ਚੰਦਾ ਨੂੰ ਮਿਲਦਾ ਹੈ। ਚੰਦਾ ਹੁਣ ਬਾਜਪਾਈ ਦਾ ਨਿੱਜੀ ਸਹਾਇਕ ਸ਼ੁਕਲਾ ਨਾਲ ਸਬੰਧ ਵਿੱਚ ਹੈ। ਉਹ ਦੱਸਦੀ ਹੈ ਕਿ ਸ਼ੁਕਲਾ ਨੇ ਤੋਪ ਸਿੰਘ ਨੂੰ ਕੰਮ ਦਿੱਤਾ ਸੀ ਪਰ ਉਹ ਇਸ ਸਭ ਵਿੱਚ ਅਚਾਨਕ ਫਸ ਗਈ ਹੈ ਅਤੇ ਉਹ ਸਾਜ਼ਿਸ਼ ਦੇ ਬਾਰੇ ਬਿਲਕੁਲ ਅਣਜਾਣ ਹੈ। ਇਸ ਨਵੇਂ ਸਿਧਾਂਤ 'ਤੇ ਚੱਲਦਿਆਂ, ਹਾਥੀਰਾਮ ਅੰਸਾਰੀ ਨੂੰ ਭਗਤ ਦੇ ਫੋਨ ਰਿਕਾਰਡ ਕਢਾਉਣ ਲਈ ਬੇਨਤੀ ਕਰਦਾ ਹੈ। ਅੰਸਾਰੀ ਦੀ ਨੌਕਰੀ ਜਾਣ ਅਤੇ ਉਸਦਾ ਕਰੀਅਰ ਖਰਾਬ ਹੋਣ ਦੇ ਡਰ ਕਰਨ ਫਿਰ ਹਾਥੀਰਾਮ ਉਸਨੂੰ ਮਨ੍ਹਾ ਕਰ ਦਿੰਦਾ ਹੈ। ਅਮਿਤੋਸ਼ ਹਾਥੀਰਾਮ ਨੂੰ ਦੱਸਦਾ ਹੀ ਕਿ ਗਵਾਲਾ ਅਤੇ ਬਾਜਪਾਈ ਦਰਮਿਆਨ ਮਤਭੇਦ ਹਨ ਅਤੇ ਗਵਾਲਾ ਅਗਾਮੀ ਚੋਣਾਂ ਬਾਜਪਾਈ ਖਿਲਾਫ ਲੜਨ ਦੀ ਯੋਜਨਾ ਬਣਾ ਰਿਹਾ ਹੈ। ਹਾਥੀਰਾਮ ਹੋਰ ਜਾਣਕਾਰੀ ਲਈ ਪੁਰਾਣੇ ਰਿਕਾਰਡ ਦੇਖਦਾ ਹੈ ਪਰ ਦਸਤਾਵੇਜ਼ ਲੱਭਣ ਤੋਂ ਬਾਅਦ ਉਸ ਨੂੰ ਡੋਨੂਲਿਆ ਦੇ ਗੁੰਡਿਆਂ ਨੇ ਅਗਵਾ ਕਰ ਲਿਆ ਜਾਂਦਾ ਹੈ। ਅੰਸਾਰੀ ਭਗਤ ਦੇ ਫੋਨ ਰਿਕਾਰਡ ਕਢਾ ਲੈਂਦਾ ਹੈ ਅਤੇ ਦੋਨੋਂ ਇੱਕ ਹੋਰ ਸਿਧਾਂਤ ਦੀ ਪੁਸ਼ਟੀ ਕਰਦੇ ਹਨ ਕਿ - ਨਿਸ਼ਾਨਾ ਸੰਜੀਵ ਮਹਿਰਾ ਨਹੀਂ ਸੀ ਬਲਕਿ ਚਾਰ ਕਾਰ ਵਿੱਚ ਸਵਾਰ ਸਨ। ਭਗਤ ਨੇ ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦੇਣਾ ਸੀ, ਪਰ ਖੁਸ਼ਕਿਸਮਤੀ ਨਾਲ ਮੀਡੀਆ ਵੈਨ ਦੇ ਨਾਲ ਆਉਣ ਨਾਲ ਇਹ ਹੋ ਨਹੀਂ ਪਾਇਆ। | |||||
9 | "Swarg ka Dwaar" | ਅਵਿਨਾਸ਼ ਅਰੁਣ, ਪ੍ਰੋਸਿਤ ਰਾਏ | ਸੁਦੀਪ ਸ਼ਰਮਾ | ਮਈ 15, 2020 | |
ਹਾਥੀਰਾਮ ਚੌਧਰੀ ਨੂੰ ਡੋਨੂਲਿਆ ਦੇ ਜੰਗਲ ਵਾਲੇ ਗੁਪਤ ਘਰ ਲਿਜਾਇਆ ਗਿਆ, ਜਿੱਥੇ ਉਸ ਨੇ ਗਵਾਲਾ ਨੂੰ ਸੱਚਾਈ ਬਿਆਨ ਕੀਤੀ: ਡੌਨੁਲੀਆ ਕੁਝ ਸਮੇਂ ਪਹਿਲਾਂ ਮਰ ਗਿਆ ਸੀ ਪਰ ਇਸ ਗੱਲ ਨੂੰ ਗੁਪਤ ਰੱਖਿਆ ਗਿਆ। ਗਵਾਲਾ ਬਾਜਪਾਈ ਦੇ ਖਿਲਾਫ ਰਾਜਨੀਤੀ ਵਿੱਚ ਦਾਖਲ ਹੋਣਾ ਚਾਹੁੰਦਾ ਹੈ, ਬਾਜਪਾਈ ਡੋਨੂਲਿਆ ਦੀ ਮੌਤ ਤੋਂ ਜਾਣੂ ਹੈ ਪਰ ਡੋਨੂਲੀਆ ਦੇ ਸਭ ਤੋਂ ਖੂੰਖਾਰ ਹਿੱਟਮੈਨ ਤਿਆਗੀ ਦੇ ਕ੍ਰੋਧ ਤੋਂ ਫਰਦਾ ਵੀ ਹੈ। ਇਸ ਸਾਰੀ ਸਾਜਿਸ਼ ਬਾਜਪਾਈ ਤਿਆਗੀ ਨੂੰ ਭਗਤ ਦੇ ਹੱਥੋਂ ਮਰਵਾਉਣ ਲਈ ਰਚੀ ਸੀ ਜਿਸ ਵਿੱਚ ਕਬੀਰ, ਚੀਨੀ ਅਤੇ ਤੋਪ ਸਿੰਘ ਨੂੰ ਬਸ ਫਾਲਤੂ ਮੋਹਰੇ ਸਨ ਤਾਂ ਜੋ ਸਭ ਅਸਲੀ ਲੱਗੇ। ਪੁਲਿਸ ਅਤੇ ਸੀਬੀਆਈ ਵੀ ਨਾਲ ਮਿਲੇ ਹੋਏ ਸਨ ਅਤੇ ਉਹਨਾਂ ਨੇ ਸਾਜਿਸ਼ ਨੂੰ ਅੱਤਵਾਦ ਨਾਲ ਜੋੜ ਦਿੱਤਾ। ਹਾਥੀਰਾਮ ਇਸ ਦਰ ਕੁਝ ਜਾਣ ਜਾਂਦਾ ਹੈ ਜਿਸ ਕਰਕੇ ਗਵਾਲਾ ਉਸਨੂੰ ਖਤਮ ਕਰਨ ਲੱਗਦਾ ਹੈ ਪਰ ਆਪਣੇ ਇੱਕ ਹੋਰ ਰਾਜਨੀਤਿਕ ਫਾਇਦੇ ਨੂੰ ਦੇਖਦੇ ਉਸ ਨੂੰ ਜਾਣ ਦਿੰਦਾ ਹੈ। ਬਾਜਪਾਈ ਨਾਲ ਹੱਥ ਮਿਲਾ ਕੇ ਗਵਾਲਾਇੱਕ ਉੱਚ ਪ੍ਰਭਾਵ ਦੀ ਸਥਿਤੀ ਪ੍ਰਾਪਤ ਕਰਦਾ ਹੈ। ਭਗਤ ਗਵਾਲਾ-ਬਾਜਪਾਈ-ਡੋਨੂਲਿਆ ਦੀਆਂ ਸਾਜਿਸ਼ਾਂ ਬਰਕਰਾਰ ਰੱਖਣ ਦੇ ਇਨਾਮ ਵਜੋਂ ਹਾਥੀਰਾਮ ਦੀ ਮੁਅੱਤਲੀ ਰੱਦ ਕਰ ਦਿੰਦਾ ਹੈ। ਤਿਆਗੀ ਨੂੰ ਅਦਾਲਤ ਵਿੱਚ ਲਿਜਾਂਦੇ ਹੋਏ ਹਾਥੀਰਾਮ ਉਸਨੂੰ ਡੋਨੂਲਿਆ ਦੀ ਮੌਤ ਦੀ ਜਾਣਕਾਰੀ ਦਿੰਦਾ ਹੈ ਅਤੇ ਪ੍ਰੇਸ਼ਾਨ ਹੋਇਆ ਤਿਆਗੀ ਇੱਕ ਪੁਲਿਸ ਮੁਲਾਜ਼ਮ ਤੋਂ ਬੰਦੂਕ ਖੋਹ ਕੇ ਖੁਦਕੁਸ਼ੀ ਕਰ ਲੈਂਦਾ ਹੈ। ਜਦੋਂ ਹਾਥੀਰਾਮ ਸੰਜੀਵ ਨੂੰ ਦੱਸਦਾ ਹੈ ਕਿ ਉਹ ਨਿਸ਼ਾਨਾ ਨਹੀਂ ਸੀ, ਬਲਕਿ ਇੱਕ ਇਸ ਸਾਜਿਸ਼ 'ਤੇ ਪਰਦਾ ਪਾਉਣ ਲਈ ਵਰਤਿਆ ਜਾਣ ਵਾਲਾ ਨਾਮ ਸੀ ਤਾਂ ਸੰਜੀਵ ਸੀ ਦੀ ਹਉਮੈ ਨੂੰ ਗੰਭੀਰ ਝਟਕਾ ਲੱਗਦਾ ਹੈ। ਇਸ ਸਭ ਵਿਚੋਂ ਆਪਣਾ ਫਾਇਦਾ ਖੱਟਣ ਲਈ ਸੰਜੀਵ ਕਹਿੰਦਾ ਹੈ ਹੈ ਕਿ ਤਿਆਗੀ ਨੇ ਗਵਾਹੀ ਦੇਣ ਤੋਂ ਬਚਣ ਲਈ ਆਪਣੇ ਆਪ ਨੂੰ ਮਾਰਿਆ ਅਤੇ ਉਹ ਅਜੇ ਵੀ ਅੱਤਵਾਦੀ ਸਿਧਾਂਤ ਦਾ ਪ੍ਰਚਾਰ ਕਰ ਰਿਹਾ ਹੈ। |
{{cite news}}
: CS1 maint: others (link)