ਪੀ ਵੀ ਸ਼ਾਜੀਕੁਮਾਰ | |
---|---|
ਜਨਮ | Kalichampothi, Kasargod, Kerala, India | 21 ਮਈ 1983
ਕਿੱਤਾ | Writer, software engineer |
ਪ੍ਰਮੁੱਖ ਕੰਮ | Vellaripadam, Kidapparasamaram |
ਵੈੱਬਸਾਈਟ | |
kodzu |
ਪੀ ਵੀ ਸ਼ਾਜੀਕੁਮਾਰ ਇੱਕ ਮਲਿਆਲਮ ਲੇਖਕ, ਸਕ੍ਰੀਨਪਲੇ ਲੇਖਕ ਅਤੇ ਸਾੱਫਟਵੇਅਰ ਇੰਜੀਨੀਅਰ ਹੈ। ਉਸ ਨੂੰ ਬਹੁਤ ਸਾਰੇ ਪੁਰਸਕਾਰ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚ ਕੇਂਦਰੀ ਸਾਹਿਤ ਅਕਾਦਮੀ ਦਾ ਯੁਵਾ ਪੁਰਸਕਾਰ ਅਤੇ ਕੇਰਲ ਸਾਹਿਤ ਅਕਾਦਮੀ ਦਾ ਗੀਤਾ ਹੀਰਨਯਾਨ ਪੁਰਸਕਾਰ ਸ਼ਾਮਲ ਹਨ।[1][2]
ਪੀ ਵੀ ਸ਼ਾਜੀਕੁਮਾਰ ਦਾ ਜਨਮ 21 ਮਈ 1983 ਨੂੰ ਕਾਲੀਚਮਪੋਤੀ, ਕਸਰਗੌਡ, ਕੇਰਲਾ (ਭਾਰਤ) ਵਿੱਚ ਕਲੇਨਕਿਲ ਕੁੰਹੀਕਨਨ ਅਤੇ ਤੰਕਮਨੀ ਦੇ ਘਰ ਹੋਇਆ ਸੀ। ਨਹਿਰੂ ਆਰਟਸ ਐਂਡ ਸਾਇੰਸ ਕਾਲਜ ਕਨਹੰਗਦ ਤੋਂ ਗਣਿਤ ਅਤੇ ਅੰਕੜਾ ਵਿਗਿਆਨ (ਡਬਲ ਮੇਨ) ਵਿੱਚ ਬੀ ਐਸ ਸੀ ਨੂੰ ਪੂਰੀ ਕਰਨ ਤੋਂ ਬਾਅਦ ਉਸਨੇ ਐਮ ਬੀ ਸੀ ਦੀ ਪੜ੍ਹਾਈ ਐਲ ਬੀ ਐਸ ਇੰਜੀਨੀਅਰਿੰਗ ਕਾਲਜ, ਕਾਸਰਾਗੋਡ ਵਿੱਚ ਕੀਤੀ। ਉਸਨੇ ਮਨੀਸ਼ਾ ਨਾਰਾਇਣ ਨਾਲ ਵਿਆਹ ਕਰਵਾ ਲਿਆ। ਉਸਨੇ ਆਪਣੇ ਕਾਲਜ ਦੇ ਦਿਨਾਂ ਦੌਰਾਨ ਲਿਖਤ ਵੱਲ ਉਤਸ਼ਾਹਿਤ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਸਨ ਅਤੇ 23 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਛੋਟੀਆਂ ਕਹਾਣੀਆਂ ਦਾ ਸੰਗ੍ਰਹਿ ‘ਜਨਮ’ ਪ੍ਰਕਾਸ਼ਤ ਕੀਤਾ। ਉਸਨੇ ਕਨਯਕਾ ਟਾਕੀਜ਼ ਲਈ ਸਕ੍ਰੀਨ ਪਲੇਅ ਲਿਖਿਆ ਜਿਸਦਾ ਅਧਾਰ ਉਸ ਦੀ ਛੋਟੀ ਕਹਾਣੀ 18+ ਸੀ ਅਤੇ ਰੰਜਨੀ ਕ੍ਰਿਸ਼ਨਨ ਅਤੇ ਕੇ ਆਰ ਮਨੋਜ ਉਸ ਦੇ ਸਹਿ ਲੇਖਕ ਸਨ।[3] ਇਸ ਫਿਲਮ ਨੂੰ ਕਈ ਫਿਲਮ ਤਿਉਹਾਰਾਂ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ ਅਤੇ ਇਸ ਨੇ 14 ਵੇਂ ਸਲਾਨਾ ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ ਵਿੱਚ ਸਰਬੋਤਮ ਸਕ੍ਰੀਨ ਪਲੇਅ ਦਾ ਪੁਰਸਕਾਰ ਅਤੇ ਕੇਰਲ ਦੇ 18 ਵੇਂ ਅੰਤਰਰਾਸ਼ਟਰੀ ਫਿਲਮ ਉਤਸਵ ਵਿੱਚ ਸਰਬੋਤਮ ਮਲਿਆਲਮ ਫਿਲਮ ਲਈ ਅੰਤਰਰਾਸ਼ਟਰੀ ਆਲੋਚਕ ਪੁਰਸਕਾਰ (ਐਫ ਆਈ ਪੀ ਆਰ ਸੀ ਸੀ ਆਈ ਪੁਰਸਕਾਰ) ਪ੍ਰਾਪਤ ਕੀਤਾ ਸੀ।[4] ਫੋਰਬਸ ਇੰਡੀਆ ਮੈਗਜ਼ੀਨ ਨੇ ਇਸ ਨੂੰ 2014 ਵਿੱਚ ਵੇਖਣ ਯੋਗ ਪੰਜ ਭਾਰਤੀ ਫਿਲਮਾਂ ਵਿੱਚੋਂ ਇੱਕ ਵਜੋਂ ਚੁਣਿਆ ਸੀ।[5] ਕੇਂਦਰ ਸਾਹਿਤ ਅਕਾਦਮੀ ਯੁਵਾ ਪੁਰਸਕਾਰ, ਐਸਬੀਟੀ ਅਵਾਰਡ, ਕੇਰਲਾ ਰਾਜ ਯੁਵਾ ਕਮਿਸ਼ਨ ਦਾ ਯੂਥ ਆਈਕਨ ਪੁਰਸਕਾਰ, ਕੇਰਲਾ ਸਾਹਿਤ ਅਕਾਦਮੀ ਗੀਤਾ ਹਿਰਨਯਾਨ ਐਂਡੋਮੈਂਟ, ਸਰਬੋਤਮ ਸਕ੍ਰੀਨਪਲੇ ਲਈ ਸ਼ੰਘਾਈ ਫਿਲਮ ਫੈਸਟੀਵਲ ਪੁਰਸਕਾਰ ਅਤੇ ਆਂਗਨਮ ਪੁਰਸਕਾਰ ਕੁਝ ਹੋਰ ਸਨਮਾਨ ਹਨ ਜੋ ਉਸ ਨੇ ਪ੍ਰਾਪਤ ਕੀਤੇ ਹਨ।[6]
ਉਸਨੇ ਕਾਲੀਚੈਂਪੋਤੀਈਲੇਕ ਓਰੂ ਹਾਫ ਟਿਕਟ ਅਤੇ ਇਤਾ ਇੰਨੂੰ ਮੂਤਲ ਇਤਾ ਇੰਨੂੰ ਵਾਰੇ ਸਿਰਲੇਖ ਦੀਆਂ ਯਾਦਾਂ ਵੀ ਲਿਖੀਆਂ ਹਨ।[6]
ਰਿਪੋਰਟਾਂ ਦੇ ਅਨੁਸਾਰ, ਐਬੀ ਫਿਲਮ ਨਿਰਦੇਸ਼ਕ ਅਤੇ ਅਭਿਨੇਤਾ, ਸ਼੍ਰੀਕਾਂਤ ਮੁਰਲੀ ਆਪਣੀ ਅਗਲੀ ਫਿਲਮ ਨਿਰਦੇਸ਼ਤ ਕਰਨ ਲਈ ਤਿਆਰ ਹਨ ਅਤੇ ਕਿਹਾ ਜਾਂਦਾ ਹੈ ਕਿ ਇਹ ਫਿਲਮ 'ਕਥਾ' ਨਾਮ ਦੀ ਪੀ ਵੀ ਸ਼ਜੀਕੁਮਾਰ ਦੀ ਨਿੱਕੀ ਕਹਾਣੀ 'ਤੇ ਅਧਾਰਤ ਹੋਵੇਗੀ।[7]
{{cite web}}
: Unknown parameter |dead-url=
ignored (|url-status=
suggested) (help)