ਪੈਰਿਸ ਪ੍ਰਾਈਡ ਜਾਂ ਮਾਰਚੇ ਡੇਸ ਫਿਏਰਟਸ ਐਲ.ਜੀ.ਬੀ.ਟੀ., ਇੱਕ ਪਰੇਡ ਅਤੇ ਤਿਉਹਾਰ ਹੈ, ਜੋ ਹਰ ਸਾਲ ਜੂਨ ਦੇ ਅੰਤ ਵਿੱਚ ਪੈਰਿਸ, ਫਰਾਂਸ ਵਿੱਚ ਲੈਸਬੀਅਨ, ਗੇਅ, ਬਾਇਸੈਕਸੁਅਲ ਅਤੇ ਟਰਾਂਸਜੈਂਡਰ (ਐਲ.ਜੀ.ਬੀ.ਟੀ.) ਲੋਕਾਂ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਮਨਾਉਣ ਲਈ ਆਯੋਜਿਤ ਕੀਤਾ ਜਾਂਦਾ ਹੈ। ਪਰੇਡ ਹਰ ਸਾਲ ਟੂਰ ਮੋਂਟਪਰਨਾਸੇ ਤੋਂ ਸ਼ੁਰੂ ਹੁੰਦੀ ਹੈ ਅਤੇ ਪਲੇਸ ਡੇ ਲਾ ਬੈਸਟਿਲ ਵਿਖੇ ਸਮਾਪਤ ਹੁੰਦੀ ਹੈ। ਪਰੇਡ ਤੋਂ ਬਾਅਦ ਪਾਰਟੀ ਗੇਅ ਡਿਸਟ੍ਰਿਕਟ ਲੇ ਮਰੇਸ ਵਿੱਚ ਜਾਰੀ ਰਹਿੰਦੀ ਹੈ। ਪੈਰਿਸ 1997 ਵਿੱਚ ਯੂਰੋਪ੍ਰਾਈਡ ਦਾ ਮੇਜ਼ਬਾਨ ਸੀ।[1]