ਫ਼ਿਰਦੌਸ਼ੀ ਰਹਿਮਾਨ ফেরদৌসী রহমান | |
---|---|
ਜਨਮ ਦਾ ਨਾਮ | ਫ਼ਿਰਦੌਸ਼ੀ ਬੇਗਮ |
ਜਨਮ | [1] ਕੂਚ ਬਿਹਾਰ, ਬਰਤਾਨਵੀ ਭਾਰਤ (ਅੱਜ-ਕੱਲ੍ਹ ਭਾਰਤ) | 28 ਜੂਨ 1941
ਮੂਲ | North Bengal, ਬੰਗਲਾਦੇਸ਼ |
ਵੰਨਗੀ(ਆਂ) | ਫ਼ਿਲਮੀ, ਭਵਾਇਆ (ਲੋਕ), ਨਜ਼ਰੁਲ ਗੀਤੀ, ਗਜ਼ਲ |
ਕਿੱਤਾ | ਗਾਇਕ |
ਸਾਜ਼ | Vocals |
ਸਾਲ ਸਰਗਰਮ | 1955–present |
ਵੈਂਬਸਾਈਟ | ferdausi |
ਫ਼ਿਰਦੌਸ਼ੀ ਰਹਿਮਾਨ (ਮੂਰਤੀnée Begum; ਜਨਮ 28 ਜੂਨ 1941) ਨੂੰ ਫ਼ਿਰਦੌਸ਼ੀ ਬੇਗਮ ਦੇ ਤੌਰ ਤੇ ਜਾਣਿਆ ਜਾਂਦਾ ਹੈ, ਇੱਕ ਬੰਗਲਾਦੇਸ਼ੀ ਪਲੇਅਬੈਕ ਗਾਇਕ ਹੈ। [1] ਉਹ ਲੋਕ ਗਾਇਕ ਅੱਬਾਸ ਉੱਦੀਨ ਦੀ ਧੀ ਹੈ। ਉਸਨੇ 1960 ਦੇ ਦਹਾਕੇ ਵਿਚ, ਖਾਸਕਰ 1967 ਵਿੱਚ ਰਿਲੀਜ਼ ਹੋਈ ਫਿਲਮ ਚਕੌਰੀ ਵਿੱਚ ਸੰਗੀਤ ਕੰਪੋਜ਼ਰ ਰੌਬਿਨ ਘੋਸ਼ ਨਾਲ ਕੰਮ ਕਰਦੇ ਹੋਏ, ਪਾਕਿਸਤਾਨੀ ਫਿਲਮਾਂ ਲਈ ਕੁਝ ਪ੍ਰਸਿੱਧ ਗਾਣੇ ਗਾਏ ਸਨ।[2]
ਫ਼ਿਰਦੌਸ਼ੀ ਰਹਿਮਾਨ ਨੇ ਪਹਿਲਾਂ ਆਪਣੇ ਪਿਤਾ ਕੋਲੋਂ ਗਾਉਣਾ ਸਿੱਖਿਆ। ਬਾਅਦ ਵਿੱਚ, ਉਸਤਾਦ ਮੁਹੰਮਦ ਹੁਸੈਨ ਖਸਰੂ, ਯੂਸਫ ਖਾਨ ਕੁਰੈਸੀ, ਕੇਦਾਰ ਜਮੇਰੀ ਅਤੇ ਗੁਲ ਮੁਹੰਮਦ ਖਾਨ ਵਰਗੇ ਸੰਗੀਤਕਾਰਾਂ ਨਾਲ ਇੱਕ ਟਰੇਨਿੰਗ ਕੋਰਸ ਲਗਾਇਆ।
ਰਹਿਮਾਨ ਨੇ ਰੇਡੀਓ ਪ੍ਰੋਗਰਾਮਾਂ ਵਿੱਚ ਬੱਚਿਆਂ ਦੇ ਕਲਾਕਾਰ ਦੇ ਰੂਪ ਵਿੱਚ ਹਿੱਸਾ ਲਿਆ। 1955 ਵਿੱਚ ਉਸਨੇ ਪਹਿਲੀ ਵਾਰ ਇੱਕ ਬਾਲਗ ਕਲਾਕਾਰ ਦੇ ਰੂਪ ਵਿੱਚ ਰੇਡੀਓ ਲਈ ਗਾਇਆ। ਪਹਿਲੀ ਰਿਲੀਜ਼ ਹੋਈ ਮੂਵੀ, ਜਿੱਥੇ ਉਸਨੇ ਇੱਕ ਪਲੇਅਬੈਕ ਗਾਇਕ ਵਜੋਂ ਗਾਇਆ ਸੀ, ਏਹਤੇਸ਼ੈਮ ਦੀ ਈ ਦੇਸ਼ ਤੋਮਰ ਅਮਾਰ ਸੀ। ਇਸ ਵਿੱਚ ਉਸਨੇ 1959 ਵਿੱਚ ਖ਼ਾਨ ਅਤੌਰ ਰਹਿਮਾਨ ਦੀ ਸੰਗੀਤ ਦੀ ਅਗਵਾਈ ਹੇਠ ਗਾਇਆ ਸੀ ਅਤੇ ਫਿਰ 1960 ਵਿੱਚ 'ਏਸ਼ੀਆ' ਵਿੱਚ ਗਾਇਆ। ਫਿਲਮ 'ਏਸ਼ੀਆ' ਦਾ ਇੱਕ ਸੰਗੀਤ ਨਿਰਦੇਸ਼ਕ ਉਸ ਦਾ ਪਿਤਾ ਅੱਬਾਸ ਉੱਦੀਨ ਸੀ। 1964 ਵਿੱਚ ਰਹਿਮਾਨ ਦਾ ਗੀਤ ਨਵੇਂ ਬਣੇ ਪਾਕਿਸਤਾਨ ਟੈਲੀਵਿਜ਼ਨ ਤੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿੱਚ ਪ੍ਰਸਾਰਿਤ ਕੀਤਾ ਗਿਆ ਸੀ।ਉਸ ਦਾ ਬੱਚਿਆਂ ਦਾ ਪ੍ਰੋਗਰਾਮ "ਈਸ਼ੋ ਗਾਣ ਸਿਖੀ" ਬੰਗਲਾਦੇਸ਼ ਟੈਲੀਵਿਜ਼ਨ ਤੇ ਸੰਗੀਤ ਬਾਰੇ ਬੱਚਿਆਂ ਨੂੰ ਸਿਖਾਉਣ ਦਾ ਇੱਕ ਪ੍ਰੋਗਰਾਮ ਸੀ ਅਤੇ ਇਹ ਪ੍ਰੋਗਰਾਮ 44 ਸਾਲਾਂ ਤੋਂ ਚੱਲ ਰਿਹਾ ਹੈ। NTV (ਬੰਗਲਾਦੇਸ਼) ਸਮਕਾਲੀ ਕਲਾਕਾਰਾਂ ਦੁਆਰਾ ਗਏ ਗਏ ਉਸਦੇ ਗਾਣਿਆਂ ਦਾ ਇੱਕ ਪ੍ਰੋਗਰਾਮ ਪ੍ਰਸਾਰਿਤ ਕਰ ਰਿਹਾ ਹੈ।[3]
ਫਰਦੌਸੀ ਰਹਿਮਾਨ ਨੇ ਨਜ਼ਰੁਲ ਇੰਸਟੀਚਿਊਟ ਦੇ ਟਰੱਸਟੀਜ਼ ਬੋਰਡ ਦੀ ਮੈਂਬਰ ਸੀ। ਸੰਗੀਤ ਵਿੱਚ ਯੋਗਦਾਨ ਪਾਉਣ ਲਈ, ਉਸ ਨੂੰ ਰਾਸ਼ਟਰੀ ਪੱਧਰ ਤੇ ਕਈ ਤਰੀਕਿਆਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਰਹਿਮਾਨ ਦੇ ਦੋ ਵੱਡੇ ਭਰਾ, ਜਸਟਿਸ ਮੁਸਤਫਾ ਕਮਲ (2015 ਵਿੱਚ ਮੌਤ ਹੋ ਗਈ) ਅਤੇ ਗਾਇਕ ਮੁਸਤਫਾ ਜ਼ਮਾਨ ਅੱਬਾਸੀ ਸਨ।ਇਸ ਦੀ ਭਤੀਜੀ, ਨਾਸ਼ਿਦ ਕਮਲ, ਇੱਕ ਗਾਇਕ ਹੈ। ਉਸ ਦੀਆਂ ਦੋ ਹੋਰ ਭਤੀਜੀਆਂ ਸਮੀਰਾ ਅੱਬਾਸੀ ਅਤੇ ਸ਼ਰਮੀਨੀ ਅੱਬਾਸੀ ਵੀ ਗਾਇਕ ਹਨ।
ਰਹਿਮਾਨ ਦਾ ਵਿਆਹ ਇੱਕ ਇੰਜੀਨੀਅਰ ਅਤੇ ਉਦਯੋਗਪਤੀ ਰੇਜ਼ੌਰ ਰਹਿਮਾਨ ਨਾਲ ਹੋਇਆ ਹੈ। ਇਨ੍ਹਾਂ ਦੋ ਪੁੱਤਰ ਰੁਬਾਇਤ ਰਹਿਮਾਨ ਅਤੇ ਰਜ਼ੀਨ ਰਹਿਮਾਨ ਹਨ।[5]
{{cite news}}
: Invalid |script-title=
: missing prefix (help); Unknown parameter |dead-url=
ignored (|url-status=
suggested) (help)