ਬਿਲਕਿਸ ਦਾਦੀ | |
---|---|
ਲਈ ਪ੍ਰਸਿੱਧ | ਧਰਨਾਕਾਰੀ ਸ਼ਾਹੀਨ ਬਾਗ਼ |
ਬਿਲਕਿਸ ਦਾਦੀ ਇੱਕ 82 ਸਾਲਾ ਭਾਰਤੀ ਔਰਤ ਹੈ ਜੋ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਆਪਣੀ ਸਰਗਰਮੀ ਲਈ ਮਸ਼ਹੂਰ ਹੈ, ਇਹ ਐਕਟ ਭਾਰਤ ਦੀ ਸੰਸਦ ਦੁਆਰਾ 11 ਦਸੰਬਰ 2019 ਨੂੰ ਪਾਸ ਕੀਤਾ ਗਿਆ ਸੀ। [1] ਉਹ ਦਿੱਲੀ ਵਿਚ ਸ਼ਾਹੀਨ ਬਾਗ ਦੇ ਵਿਰੋਧ ਪ੍ਰਦਰਸ਼ਨ ਵਿਚ ਸਭ ਤੋਂ ਅੱਗੇ ਸੀ ਅਤੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਲਈ ਸੀ.ਏ.ਏ. / ਐਨ.ਆਰ.ਸੀ. ਦੇ ਵਿਰੋਧੀ ਧਰਨੇ ਵਿਚ ਸੈਂਕੜੇ ਔਰਤਾਂ ਦੇ ਨਾਲ ਚੰਦੋਏ ਨਾਲ ਢਕੇ ਤੰਬੂ ਹੇਠ ਬੈਠੀ ਰਹੀ। [2] [3](ਇਹ ਬਿਲਕਿਸ ਬਾਨੋ ਨਹੀਂ ਜਿਸ ਦਾ ਨਾਂ ਗੁਜਰਾਤ ਦੰਗਿਆਂ ਦੇ ਪੀੜਤਾਂ ਵਿੱਚ ਆਉਂਦਾ ਹੈ)।
Livemint.com ਵਿਚ ਪ੍ਰਕਾਸ਼ਤ ਇਕ ਇੰਟਰਵਿਊ ਵਿਚ, ਉਸ ਨੇ ਕਿਹਾ ਕਿ ਇਹ ਇਕ ਬਹੁਲਵਾਦੀ ਭਾਰਤ ਦਾ ਵਿਚਾਰ ਹੈ ਜਿਸ ਵਿੱਚ ਉਹ ਅਤੇ ਉਸ ਦਾ ਮਰਹੂਮ ਪਤੀ ਵੱਡੇ ਹੋਏ। ਉਹ "ਸਾਰੀਆਂ ਮੁਸ਼ਕਲਾਂ ਦੇ ਬਾਵਜੂਦ" ਲੜ ਰਹੀ ਹੈ। [4]ਦਿੱਲੀ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਪੁੱਜੀ ਬਿਲਕੀਸ ਦਾਦੀ ਨੂੰ ਦਿੱਲੀ ਪੁਲੀਸ ਦੇ ਮੁਲਾਜ਼ਮਾਂ ਨੇ ਸਿੰਘੂ ਬਾਰਡਰ ’ਤੇ ਅੱਗੇ ਜਾਣ ਤੋਂ ਰੋਕ ਦਿੱਤਾ।[5]
23 ਸਤੰਬਰ 2020 ਨੂੰ ਬਿਲਕਿਸ ਦਾਦੀ, ਟਾਈਮ ਮੈਗਜ਼ੀਨ ਨੇ ਆਈਕਾਨ ਸ਼੍ਰੇਣੀ ਵਿੱਚ 2020 ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਟਾਈਮ100 ਦੀ ਵਿੱਚ ਸ਼ਾਮਲ ਕੀਤੀ ਗਈ ਸੀ।[6] [7]ਲਕਿਸ
ਬਿਲਕਿਸ ਦਾਦੀ ਨੂੰ ਬੀਬੀਸੀ ਨੇ ਬੀਬੀਸੀ 100 ਵੂਮੈਨ 2020 ਦੀ ਸੂਚੀ ਵਿੱਚ ਵੀ ਸ਼ਾਮਿਲ ਕੀਤਾ ਗਿਆ।[8]