ਬੀਬੀ ਜਮਾਲ ਖ਼ਾਤੂਨ (Persian: بيبی جمال خاتون ) (ਮੌਤ ਮਈ 2, 1647)[1] ਇੱਕ ਸੂਫੀ ਮਹਿਲਾ ਸੰਤ ਸਨ ਜੋ ਸੇਹਵਾਨ, ਸਿੰਧ ਵਿੱਚ ਰਹਿੰਦੇ ਸਨ. ਉਹ ਇੱਕ ਮਸ਼ਹੂਰ ਅਤੇ ਪ੍ਰਭਾਵਸ਼ਾਲੀ ਸੂਫੀ, ਮੀਆਂ ਮੀਰ ਦੀ ਛੋਟੀ ਭੈਣ ਸਨ, ਅਤੇ ਉਹ ਉਸਦੇ ਰੂਹਾਨੀ ਗੁਰੂ ਵੀ ਸਨ. ਵਿਆਹ ਦੇ ਦਸ ਸਾਲ ਬਾਦ ਉਹ ਆਪਣੇ ਪਤੀ ਤੋਂ ਵੱਖ ਹੋ ਗਏ ਅਤੇ ਉਹਨਾਂ ਨੇ ਆਪਣੇ ਕਮਰੇ ਵਿੱਚ ਆਪਣੇ ਆਪ ਨੂੰ ਤਪੱਸਿਆ, ਪ੍ਰਾਰਥਨਾ ਅਤੇ ਮਨਨ ਕਰਨ ਲਈ ਸਮਰਪਿਤ ਕਰ ਦਿੱਤਾ. ਉਨ੍ਹਾਂ ਦੇ ਭਰਾ ਮੀਆਂ ਮੀਰ ਆਪਣਿਆਂ ਚੇਲਿਆਂ ਨੂੰ ਸਮਝਾਉਂਦੇ ਹੋਏ ਬੀਬੀ ਜਮਾਲ ਖ਼ਾਤੂਨ ਨੂੰ ਅਧਿਆਤਮਿਕ ਅਭਿਆਸ ਦੀ ਇੱਕ ਮਿਸਾਲ ਦੇ ਤੌਰ 'ਤੇ ਦੱਸਦੇ ਸਨ.
ਰਾਜਕੁਮਾਰ ਦਾਰਾ ਸ਼ਿਕੋਹ ਨੇ ਆਪਣੀ ਦੂਸਰੀ ਕਾਦਰੀ ਜੀਵਨੀ, ਸਕੀਨਤ ਅਲ-ਅਵਲਿਯਾ ਦਾ ਦੂਜਾ ਅਧਿਐਯ ਬੀਬੀ ਜਮਾਲ ਨੂੰ ਸਮਰਪਿਤ ਕੀਤਾ. ਉਹਨਾਂ ਨੇ ਉਸ ਵਿੱਚ ਬੀਬੀ ਜਮਾਲ ਦੀ ਆਪਣੇ ਸਮੇਂ ਦੇ ਰੱਬੀ ਰੂਪ ਦੇ ਤੌਰ 'ਤੇ ਸ਼ਲਾਘਾ ਕੀਤੀ ਅਤੇ ਉਹਨਾਂ ਦੁਆਰਾ ਕੀਤੇ ਗਏ ਕਈ ਚਮਤਕਾਰਾਂ ਦਾ ਵਰਣਨ ਵੀ ਕੀਤਾ.[2]