ਬ੍ਰਿਟ ਮੋਰਿਨ | |
---|---|
ਜਨਮ | ਸਾਨ ਆਂਤੋਨੀਓ, ਟੈਕਸਸ | ਦਸੰਬਰ 6, 1985
ਅਲਮਾ ਮਾਤਰ | ਯੂਨੀਵਰਸਿਟੀ ਆਫ਼ ਟੈਕਸਸ |
ਪੇਸ਼ਾ | Brit + Co ਦੀ ਸੰਸਥਾਪਕ ਅਤੇ ਸੀਈਓ |
ਜੀਵਨ ਸਾਥੀ | ਡੇਵ ਮੋਰਿਨ (m. 2011) |
ਬ੍ਰਿਟੇਨੀ "ਬ੍ਰਿਟ" ਮੋਰਿਨ (ਜਨਮ 6 ਦਸੰਬਰ, 1985) ਇੱਕ ਅਮਰੀਕੀ ਵਪਾਰੀ ਅਤੇ "ਬ੍ਰਿਟ + ਕੋ" (Brit + Co) ਦੀ ਸਥਾਪਕ ਤੇ ਸੀਈਓ ਹੈ, ਸਾਨ ਫ਼ਰਾਂਸਿਸਕੋ ਵਿੱਚ ਸਥਿਤ ਇੱਕ ਮੀਡੀਆ ਕੰਪਨੀ ਹੈ।
ਮੋਰਿਨ ਦਾ ਜਨਮ ਸਾਨ ਆਂਤੋਨੀਓ, ਟੈਕਸਸ ਵਿੱਚ ਹੋਇਆ।[1] ਇਸਨੇ ਬਿਜਨਸ ਅਤੇ ਕਮਉਨਿਕੇਸ਼ਨ ਦੀ ਪੜ੍ਹਾਈ ਔਸਟਿਨ ਦੀ ਯੂਨੀਵਰਸਿਟੀ ਆਫ਼ ਟੈਕਸਸ ਤੋਂ ਕੀਤੀ।
ਗ੍ਰੈਜੂਏਸ਼ਨ ਤੋਂ ਬਾਅਦ, ਮੋਰਿਨ ਸਿਲੀਕਾਨ ਘਾਟੀ ਚਲੀ ਗਈ। ਇਸਨੇ ਐਪਲ ਦੀ ਆਈਟਿਊਨਸ ਉੱਤੇ ਕੰਮ ਕੀਤਾ ਅਤੇ ਬਾਅਦ ਵਿੱਚ ਚਾਰ ਸਾਲ ਗੂਗਲ,ਵਿੱਚ ਲਾਏ ਜਿੱਥੇ ਇਸਨੇ ਗੂਗਲ ਟੀਵੀ,ਗੂਗਲ ਮੈਪਸ, ਗੂਗਲ ਸਰਚ ਅਤੇ ਆਈਗੂਗਲ ਵਰਗੇ ਪ੍ਰੋਜੈਕਟਸ ਲਾਂਚ ਕੀਤੇ।
2011 ਵਿੱਚ 25 ਸਾਲ ਦੀ ਉਮਰ ਵਿੱਚ Brit + Co ਚਲਾਉਣਇ ਗੂਗਲ ਛੱਡ ਦਿੱਤਾ ਸੀ।[ਹਵਾਲਾ ਲੋੜੀਂਦਾ]
ਮੋਰਿਨ ਦਾ ਵਿਆਹ ਡੇਵ ਮੋਰਿਨ ਨਾਲ ਹੋਇਆ,ਸੋਸ਼ਲ ਨੈਟਵਰਕ ਪਾਥ ਦਾ ਸਹਿ-ਸੰਸਥਾਪਕ ਹੈ। ਇਹ ਸਾਨ ਫ੍ਰਾਂਸਿਸਕੋ ਬੇਅ ਏਰੀਆ ਵਿੱਚ ਦੋ ਬੱਚਿਆਂ ਨਾਲ ਰਹਿੰਦੇ ਹਨ।